ਪਰਿਵਾਰ ਨੇ ਗੋਰਾ ਲਾਲ ਇੰਸਾਂ ਦਾ ਸ਼ਰੀਰ ਅਤੇ ਅੱਖਾਂ ਕੀਤੀਆਂ ਦਾਨ
ਭਾਜਪਾ ਆਗੂ ਗੁਰਮੀਤ ਬਾਵਾ ਨੇ ਡੇਰਾ ਸਿਰਸਾ ਦੇ ਮਾਨਵਤਾ ਭਲਾਈ ਕੰਮਾਂ ਨੂੰ ਸਲਾਹਿਆ
ਅਜੀਤ ਸਿੰਘ ਕਲਸੀ , ਬਰਨਾਲਾ 18 ਦਸੰਬਰ 2021
ਡੇਰਾ ਸੱਚਾ ਸੌਦਾ ਸਿਰਸਾ ਦੀ ਬਲਾਕ ਪੱਧਰੀ 25 ਮੈਂਬਰ ਕਮੇਟੀ ਦੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਮੈਂਬਰ ਅਸ਼ਵਨੀ ਕੁਮਾਰ ਉਰਫ ਗੋਰਾ ਲਾਲ ਇੰਸਾ ਦੀ ਅਚਾਣਕ ਹੋਈ ਮੌਤ ਉਪਰੰਤ ,ਉਸ ਦੇ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਉੱਚੀਆਂ-ਸੁੱਚੀਆਂ ਤੇ ਮਹਾਨ ਸਿੱਖਿਆਵਾਂ ਤੇ ਪਹਿਰਾ ਦਿੰਦਿਆਂ ਗੋਰਾ ਲਾਲ ਦੀ ਮ੍ਰਿਤਕ ਦੇਹ ਖੋਜ ਕੰਮਾਂ ਲਈ ਆਦੇਸ਼ ਹਸਪਤਾਲ ਭੁੱਚੋ ਮੰਡੀ ਨੂੰ ਦਾਨ ਕਰ ਦਿੱਤੀ। ਇੱਥੇ ਹੀ ਬੱਸ ਨਹੀਂ ,ਪਰਿਵਾਰ ਨੇ ਗੋਰਾ ਲਾਲ ਦੀਆਂ ਅੱਖਾਂ ਵੀ ਦਾਨ ਕੀਤੀਆਂ ਹਨ, ਜਿਹੜੀਆਂ ਮੌਤ ਉਪਰੰਤ ਵੀ ਕਿਸੇ ਹੋਰ ਵਿਅਕਤੀ ਦੀ ਜਿੰਦਗੀ ਦੇ ਹਨ੍ਹੇਰੇ ਨੂੰ ਦੂਰ ਕਰਨਗੀਆਂ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਡੇਰਾ ਸ਼ਰਧਾਲੂਆਂ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਬਲਾਕ ਭੰਗੀਦਾਸ ਠੇਕੇਦਾਰ ਹਰਦੀਪ ਸਿੰਘ ਇੰਸਾ, ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਬਰਨਾਲਾ ਹਲਕੇ ਤੋਂ ਸੰਭਾਵੀ ਉਮੀਦਵਾਰ ਗੁਰਮੀਤ ਸਿੰਘ ਬਾਵਾ , ਸੀਨੀਅਰ ਕਾਂਗਰਸੀ ਆਗੂ ਮੰਗਤ ਰਾਏ ਮੰਗਾ ਅਤੇ ਸ਼ਹਿਰ ਦੇ ਹੋਰ ਪਤਵੰਤੇ ਵਿਅਕਤੀਆਂ ਨੇ ਗੋਰਾ ਲਾਲ ਦਾ ਮ੍ਰਿਤਕ ਸ਼ਰੀਰ ਹਰੀ ਝੰਡੀ ਦਿਖਾ ਕੇ ਅਤੇ ਫੁੱਲਾਂ ਦੀ ਬਰਖਾ ਕਰਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਬਲਾਕ ਭੰਗੀਦਾਸ ਠੇਕੇਦਾਰ ਹਰਦੀਪ ਸਿੰਘ ਇੰਸਾ ਨੇ ਕਿਹਾ ਕਿ ਸਮੁੱਚੀ ਮਾਨਵਤਾ ਤੇ ਕਾਇਨਾਤ ਦੀ ਬਿਹਤਰੀ ਵਾਸਤੇ ਕੀਤੇ ਜਾਂਦੇ ਉਪਰਾਲਿਆਂ ’ਚ ਡੇਰਾ ਸੱਚਾ ਸੌਦਾ ਸਿਰਸਾ ਦੀ ਸਾਧ ਸੰਗਤ ਸਭ ਤੋਂ ਮੂਹਰਲੀ ਕਤਾਰ ’ਚ ਸ਼ੁਮਾਰ ਹੈ , ਕਿਉਂਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣੀ ਯੋਗ ਰਹਿਨੁਮਾਈ ਤੇ ਅਗਵਾਈ ਹੇਠ ਸਮੁੱਚੀ ਇਨਸਾਨੀਅਤ ਤੇ ਕਾਇਨਾਤ ਦੀ ਬਿਹਤਰੀ ਲਈ 135 ਭਲਾਈ ਕਾਰਜ਼ ਚਲਾਏ ਜਾ ਰਹੇ ਹਨ, ਜਿਨਾਂ ’ਤੇ ਸਾਧ ਸੰਗਤ ਪੂਰੀ ਦ੍ਰਿੜਤਾ ਨਾਲ ਦਿਨ -ਰਾਤ ਪਹਿਰਾ ਦੇ ਰਹੀ ਹੈ। ਉਨਾਂ ਦੱਸਿਆ ਕਿ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਦੀ ਮਹੇਸ਼ ਨਗਰ ਕਲੋਨੀ ’ਚ ਰਹਿੰਦੇ ਬਲਾਕ ਦੇ ਬਰਨਾਲਾ /ਧਨੌਲਾ 25 ਮੈਂਬਰ ਅਸਵਨੀ ਕੁਮਾਰ ਇੰਸਾਂ ਉਰਫ਼ ਗੋਰਾ ਲਾਲ (58) ਪੁੱਤਰ ਹੁਕਮ ਚੰਦ ਹੰਡਿਆਇਆ ਦਾ ਮ੍ਰਿਤਕ ਸਰੀਰ ਸਮੁੱਚੇ ਪਰਿਵਾਰ ਦੀ ਸਹਿਮਤੀ ਨਾਲ ਦਾਨ ਕੀਤਾ ਗਿਆ ਹੈ।
ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ਦੇ ਗੂੰਜੇ ਨਾਅਰੇ
ਅਸਵਨੀ ਕੁਮਾਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਜਦੋਂ , ਨਮ ਅੱਖਾਂ ਨਾਲ ਫੁੱਲਾਂ ਨਾਲ ਸਜ਼ੀ ਵੈਨ ਰਾਹੀਂ ਕਾਫ਼ਲੇ ਦੇ ਰੂਪ ’ਚ ਅੰਤਿਮ ਵਿਦਾਈ ਦਿੱਤੀ ਗਈ ‘ ਤਾਂ, ਸਰੀਰਦਾਨੀ ਪ੍ਰੇਮੀ ਗੋਰਾ ਲਾਲ ਇੰਸਾਂ ਅਮਰ ਰਹੇ’, ‘ਪੱਤੇ -ਪੱਤੇ ’ਤੇ ਹੋਗਾ ਏਕ ਹੀ ਨਾਮ, ਸ਼ਾਹ ਸਤਿਨਾਮ ਸ਼ਾਹ ਸਤਿਨਾਮ’ ਅਤੇ ‘ਸੱਚੇ ਸੌਦੇ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਅਕਾਸ ਗੁੰਜਾਊ ਨਾਅਰੇ ਗੂੰਜਦੇ ਰਹੇ। ਇਸ ਮੌਕੇ ਗੁਰਮੀਤ ਸਿੰਘ ਬਾਵਾ, ਮੰਗਤ ਰਾਏ ਮੰਗਾ ਅਤੇ ਮਹੇਸ਼ ਨਗਰ ਕਲੋਨੀ ਦੇ ਮੀਤ ਪ੍ਰਧਾਨ ਸੰਜੀਵ ਕੁਮਾਰ ਤੇ ਸੈਕਟਰੀ ਵਿਜੈ ਸ਼ਰਮਾ, ਆਦਿ ਨੇ ਉਚੇਚੇ ਤੌਰ ’ਤੇ ਪਹੁੰਚੇ।
ਗੋਰਾ ਲਾਲ ਨੇ 25 ਮੈਂਬਰ ਵਜੋਂ ਪਿਛਲੇ 10 ਸਾਲਾਂ ਤੋਂ ਅੰਤਿਮ ਸਾਂਹ ਤੱਕ ਨਿਭਾਈ ਸੇਵਾ
ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਤੇ ਮਹਾਂ ਸਿੰਘ ਇੰਸਾਂ ਨੇ ਦੱਸਿਆ ਬਲਾਕ ’ਚ 25 ਮੈਂਬਰ ਵਜੋਂ ਪਿਛਲੇ 10 ਸਾਲਾਂ ਤੋਂ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਪ੍ਰੇਮੀ ਅਸਵਨੀ ਕੁਮਾਰ ਇੰਸਾਂ ਦਾ ਮ੍ਰਿਤਕ ਸਰੀਰ ਬਲਾਕ ਬਰਨਾਲਾ/ਧਨੌਲਾ ਦਾ 45 ਵਾਂ ਸਰੀਰਦਾਨ ਹੈ।
ਉਪਰਾਲੇ ਕਾਬਿਲ-ਏ-ਤਾਰੀਫ਼
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲਾ ਪ੍ਰਧਾਨ ਗੁਰਮੀਤ ਬਾਵਾ ਨੇ ਕਿਹਾ ਕਿ ਸਰੀਰ ਦਾਨ ਕਰਨਾ ਅਤਿ ਉੱਤਮ ਕਾਰਜ਼ ਹੈ , ਕਿਉਂਕਿ ਸਰੀਰ ਦਾਨ ਨੂੰ ਸਾਸਤਰਾਂ ’ਚ ਵੀ ਮਹਾਂਦਾਨ ਮੰਨਿਆ ਗਿਆ ਹੈ। ਨਾਲੋ-ਨਾਲ ਅੱਖਾਂ ਦਾਨ ਵੀ ਬੇਹੱਦ ਸਲਾਹੁਣਯੋਗ ਉਪਰਾਲਾ ਹੈ, ਜਿਸ ਨਾਲ ਕਿਸੇ ਨੇਤਰਹੀਣ ਵਿਅਕਤੀ ਨੂੰ ਫਿਰ ਤੋਂ ਦੁਨੀਆਂ ਦੇਖਣ ਦਾ ਮੌਕਾ ਮਿਲਦਾ ਹੈ । ਉਨਾਂ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਇੰਸਾ ਦੀ ਪ੍ਰੇਰਣਾ ਨਾਲ ਉਨਾਂ ਦੇ ਸਰਧਾਲੂਆਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ।
ਆਦੇਸ਼ ਫੋਰੈਂਸਿਕ ਲੈਬ ਕਲਰਕ ਜੈਪਾਲ ਸਿੰਘ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਦਾ ਉਕਤ ਕਾਰਜ਼ ਬੇਹੱਦ ਸਲਾਹੁਣਯੋਗ ਹੈ ਕਿਉਂਕਿ ਇਸ ਨਾਲ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਕਰਨ ’ਚ ਵਧੇਰੇ ਸੌਖ ਹੁੰਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਡੇਰਾ ਸਰਧਾਲੂਆਂ ਵੱਲੋਂ ਉਨਾਂ ਨੂੰ ਸਮੇਂ ਸਮੇਂ ’ਤੇ ਹਰ ਨੇਕ ਕਾਰਜ਼ ’ਚ ਭਰਵਾਂ ਸਹਿਯੋਗ ਮਿਲਦਾ ਰਿਹਾ ਹੈ। ਇਸ ਮੌਕੇ ਡੇਰਾ ਪ੍ਰੇਮੀ ਜਗਤਾਰ ਸਿੰਘ ਇੰਸਾ ਖੁੱਡੀ ਕਲਾਂ, ਸੁਖਪਾਲ ਸਿੰਘ ਇੰਸਾ ਖੁੱਡੀ ਖੁਰਦ , ਬਲਜਿੰਦਰ ਭੰਡਾਰੀ ਇੰਸਾ, ਤਰਸੇਮ ਸਿੰਘ ਇੰਸਾ, ਮੰਗਤ ਰਾਏ ਮੰਗਾ,ਜਸਵੀਰ ਸਿੰਘ ਇੰਸਾ ਜੋਧਪੁਰ , ਸੁਖਦੀਪ ਸਿੰਘ ਇੰਸਾ ਕਰਮਗੜ੍ਹ, ਹਰਬੰਸ ਸਿੰਘ ਇੰਸਾ ਸਾਬਕਾ ਸਰਪੰਚ,ਸੁਖਦੇਵ ਸਿੰਘ ਇੰਸਾ ਅਮਲਾ ਸਿੰਘ ਵਾਲਾ, ਬਲਦੇਵ ਸਿੰਘ ਇੰਸਾ, ਰਵਿੰਦਰ ਸਿੰਘ ਇੰਸਾ, ਕੁਲਵਿੰਦਰ ਸਿੰਘ ਪੰਝੀ ਇੰਸਾ, ਮੇਜਰ ਸਿੰਘ ਇੰਸਾ, ਸੰਜੀਵ ਕੁਮਾਰ ਇੰਸਾ, ਰਮੇਸ਼ ਕੁਮਾਰ ਇੰਸਾ ਸ਼ਿਵ ਵਾਟਿਕਾ , ਗੁਰਚਰਨ ਸਿੰਘ ਇੰਸਾ, ਪ੍ਰੇਮ ਸਿੰਘ ਇੰਸਾ ਸੰਧੂ ਪੱਤੀ, ਕੁਲਵੰਤ ਕੌਰ ਇੰਸਾ ਅਤੇ ਜਸਵੰਤ ਕੌਰ ਬਰਨਾਲਾ ਆਦਿ ਨੇ ਗੋਰਾ ਲਾਲ ਇੰਸਾ ਨੂੰ ਸ਼ਰਧਾਜ਼ਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।