ਸ਼ਹੀਦ ਕਿਸਾਨ ਕਾਹਨ ਸਿੰਘ ਧਨੇਰ,ਬਲਵੀਰ ਸਿੰਘ ਹਰਦਾਸਪੁਰਾ ਨੂੰ ਸ਼ਰਧਾਂਜਲੀਆਂ
26 ਨਵੰਬਰ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਵੱਡੀ ਗਿਣਤੀ ਵਿੱਚ ਪੁੱਜੋ- ਕਿਸਾਨ ਆਗੂ
ਪਰਦੀਪ ਕਸਬਾ, ਮਹਿਲਕਲਾਂ 25 ਨਵੰਬਰ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਿੰਡ ਇਕਾਈ ਧਨੇਰ ਦੇ ਪੑਧਾਨ ਬਾਪੂ ਕਾਹਨ ਸਿੰਘ ਧਨੇਰ ਦਾ ਪਹਿਲਾ ਸ਼ਰਧਾਂਜਲੀ ਸਮਾਗਮ ਟੋਲ ਪਲਾਜਾ ਮਹਿਲਕਲਾਂ ਵਿਖੇ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ ਅਤੇ ਅਹਿਦ ਕੀਤਾ ਕਿ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ।
ਤਾਨਾਸ਼ਾਹ ਮੋਦੀ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਵਿਸ਼ਾਲ ਏਕੇ, ਦੑਿੜ ਵਿਸ਼ਵਾਸ ਨੇ ਮਜਬੂਰ ਕੀਤਾ ਹੈ। ਇਸੇ ਹੀ ਤਰ੍ਹਾਂ ਐਮਐਸਪੀ ਵਾਲਾ ਕਾਨੂੰਨ ਬਨਾਉਣ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਵਾਲਾ ਕਾਨੂੰਨ ਰੱਦ ਕਰਨ ਸਮੇਤ ਅੰਦੋਲਨ ਦੌਰਾਨ ਕਿਸਾਨਾਂ ਸਿਰ ਮੜੇ ਪੁਲਿਸ ਕੇਸ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਅੱਜ ਬਾਪੂ ਕਾਹਨ ਸਿੰਘ ਨੂੰ ਅਕਾਸ਼ ਗੁੰਜਾਊ ਨਾਹਰਿਆਂ ਕਿਸਾਨ ਅੰਦੋਲਨ ਦੇ ਸ਼ਹੀਦ-ਅਮਰ ਰਹਿਣ
ਬਾਪੂ ਕਾਹਨ ਸਿੰਘ ਧਨੇਰ ਨੂੰ-ਲਾਲ ਸਲਾਮ ਨਾਲ ਸਰਧਾਂਜਲੀ ਭੇਂਟ ਕੀਤੀ ਗਈ। ਅੱਜ ਟਿੱਕਰੀ ਬਾਰਡਰ ਤੇ ਹਰਦਾਸਪੁਰਾ ਦੇ ਸ਼ਹੀਦ ਹੋਏ ਕਿਸਾਨ ਬਲਵੀਰ ਸਿੰਘ ਨੂੰ ਸਰਧਾਂਜਲੀ ਭੇਂਟ ਕਰਦਿਆਂ ਪਰੀਵਾਰ ਨੂੰ ਦਸ ਲੱਖ ਰੁ ਮੁਆਵਜ਼ਾ, ਪਰੀਵਾਰ ਨੂੰ ਸਰਕਾਰੀ ਨੌਕਰੀ ਅਤੇ ਪਰੀਵਾਰ ਦਾ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕੀਤੀ ਗਈ।
ਅੱਜ ਬੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਮਲਕੀਤ ਸਿੰਘ ਈਨਾ,ਗੁਰਮੇਲ ਸਿੰਘ ਠੁੱਲੀਵਾਲ, ਸੋਹਣ ਸਿੰਘ ਮਹਿਲਕਲਾਂ,ਪਰਮਜੀਤ ਸਿੰਘ ਖਾਲਸਾ, ਜਗਤਾਰ ਸਿੰਘ, ਜਸਵੰਤ ਕੌਰ, ਬਲਜੀਤ ਕੌਰ ਸੋਢਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੱਲੵ ਕਿਸਾਨ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਮੌਕੇ ਵੱਡੀ ਗਿਣਤੀ ਵਿੱਚ ਮਹਿਲਕਲਾਂ ਪੁੱਜਣ ਦੀ ਅਪੀਲ ਕੀਤੀ।ਅੱਜ ਸ਼ਹੀਦ ਕਿਸਾਨ ਆਗੂ ਕਾਹਨ ਸਿੰਘ ਧਨੇਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।