Skip to content
- Home
- ਸਾਫ-ਸਫਾਈ ਅਤੇ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ 30 ਨੂੰ
Advertisement

ਸਾਫ-ਸਫਾਈ ਅਤੇ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ 30 ਨੂੰ
ਸੋਨੀ ਪਨੇਸਰ,ਬਰਨਾਲਾ, 25 ਨਵੰਬਰ:2021
ਸਾਲ 2021-22 ਲਈ (ਮਿਤੀ 1-12-2021 ਤੋਂ 30-11-2022 ਤੱਕ) ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਅੰਦਰ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ ਦੇ ਦਫ਼ਤਰ ਕਮਰਾ ਨੰਬਰ 24 ਵਿਖੇ 30 ਨਵੰਬਰ ਨੂੰ ਦੁਪਹਿਰ 12 ਵਜੇ ਹੋਵੇਗੀ। ਪੇਸ਼ਗੀ ਰਕਮ ਜ਼ਿਲਾ ਨਾਜ਼ਰ (ਡੀ.ਸੀ.ਦਫ਼ਤਰ) ਕੋਲ ਕਮਰਾ ਨੰਬਰ 78, ਪਹਿਲੀ ਮੰਜ਼ਿਲ ਵਿਖੇ ਮਿਤੀ 30-11-2021 ਨੂੰ ਸ਼ਾਮ 3:00 ਵਜੇ ਤੱਕ ਜਮਾਂ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਦੀਆਂ ਸਾਰੀਆਂ ਮੰਜ਼ਿਲਾਂ ਦੇ ਫਲੋਰ ਸਮੇਤ ਵਾਸ਼ਰੂਮਜ਼ (ਦਫਤਰ ਸੀਨੀਅਰ ਪੁਲਿਸ ਕਪਤਾਨ ਬਰਨਾਲਾ, ਜ਼ਿਲਾ ਕੰਟਰੋਲਰ ਸਪਲਾਈ ਤੇ ਖਪਤਕਾਰ ਮਾਮਲੇ ਬਰਨਾਲਾ, ਜ਼ਿਲਾ ਚੋਣ ਦਫਤਰ ਬਰਨਾਲਾ ਨੂੰ ਛੱਡ ਕੇ) ਦੀ ਸਾਫ-ਸਫਾਈ ਦਾ ਠੇਕਾ ਦਿੱਤਾ ਜਾਣਾ ਹੈ, ਜਿਸ ਦੀ ਕੁਟੇਸ਼ਨ ਪ੍ਰਾਪਤ ਕਰਨ ਦੀ ਮਿਤੀ 29 ਨਵੰਬਰ ਦੁਪਹਿਰ 4 ਵਜੇ ਤੱਕ ਰੱਖੀ ਗਈ ਹੈ, ਜੋ ਕਿ ਜ਼ਿਲਾ ਨਾਜ਼ਰ (ਡੀ.ਸੀ.ਦਫ਼ਤਰ) ਕੋਲ ਕਮਰਾ ਨੰਬਰ 78, ਪਹਿਲੀ ਮੰਜ਼ਿਲ) ਵਿਖੇ ਜਮਾਂ ਕਰਵਾਈ ਜਾਵੇ। ਕੁਟੇਸ਼ਨ ਖੋਲਣ ਦੀ ਮਿਤੀ 30 ਨਵੰਬਰ ਸ਼ਾਮ 3 ਵਜੇ (ਕਮਰਾ ਨੰਬਰ 24) ਹੈ। ਇਸ ਸਬੰਧੀ ਵਧੇੇਰੇ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟbarnala.gov.in ਤੋਂ ਹਾਸਲ ਕੀਤੀ ਜਾ ਸਕਦੀ ਹੈ।
Advertisement

Advertisement

Advertisement

Advertisement

error: Content is protected !!