ਤਿੰਨ ਮਜ਼ਦੂਰ ਜਥੇਬੰਦੀਆਂ ਵਲੋਂ ਵੱਖ ਵੱਖ ਪਿੰਡਾਂ ਅੰਦਰ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ
ਮਾਮਲਾ- ਧਰਨੇ ਸਮੇਂ ਡੀ ਸੀ ਬਰਨਾਲਾ ਵੱਲੋਂ ਮਜ਼ਦੂਰਾਂ ਦੀ ਗੱਲ ਨਾ ਸੁਣੇ ਜਾਣ ਦਾ
ਮਹਿਲ ਕਲਾਂ 24 ਨਵੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ)
ਦਿਹਾਤੀ ਮਜ਼ਦੂਰ ਸਭਾ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਲਿਬਰੇਸਨ ਵੱਲੋਂ ਸਾਂਝੇ ਤੌਰ ਤੇ ਸਾਂਝੇ ਮੋਰਚੇ ਤੇ ਸੂਬਾ ਕਮੇਟੀ ਦੇ ਸੱਦੇ ਉੱਪਰ ਬੀਤੇ ਦਿਨੀਂ ਬਰਨਾਲਾ ਵਿੱਚ ਦਿੱਤੇ ਗਏ ਧਰਨੇ ਸਮੇਂ ਡੀ ਸੀ ਬਰਨਾਲਾ ਵੱਲੋਂ ਮਜ਼ਦੂਰ ਆਗੂਆਂ ਦੀ ਕੋਈ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਅੱਜ ਛੀਨੀਵਾਲ ਖੁਰਦ ਤੇ ਦੀਵਾਨਾ ਵਿਖੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ।ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਰਾਮਾ,ਜ਼ਿਲ੍ਹਾ ਸਕੱਤਰ ਕਾਮਰੇਡ ਖ਼ੁਸ਼ੀਆਂ ਸਿੰਘ ਬਰਨਾਲਾ, ਫ਼ਤਹਿ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਬੀਤੇ ਦਿਨੀਂ 22 ਨਵੰਬਰ ਨੂੰ ਤਿੰਨ
ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡੀ ਸੀ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਸਮੇਂ ਮਜ਼ਦੂਰ ਜਥੇਬੰਦੀਆਂ ਅਤੇ ਮਜ਼ਦੂਰਾਂ ਦੀ ਕੋਈ ਗੱਲ ਨਾ ਸੁਣੇ ਜਾਣ ਕਾਰਨ ਅੱਜ ਜੱਥੇਬੰਦੀਆਂ ਨੇ ਮਜ਼ਦੂਰਾਂ ਨੂੰ ਨਾਲ ਲੈ ਕੇ ਅਰਥੀ ਫੂਕ ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਮਜ਼ਦੂਰਾਂ ਨੂੰ ਕਿਹਾ ਗਿਆ ਕਿ ਤੁਸੀਂ ਪਹਿਲਾਂ ਕੋਰੋਨਾ ਟੀਕੇ ਲਗਵਾ ਕੇ ਆਵੋ ਫਿਰ ਤੁਹਾਡੀ ਗੱਲਬਾਤ ਸੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਮਜ਼ਦੂਰਾਂ ਦੀ ਤਾਂ ਪਹਿਲਾਂ ਹੀ ਕੋਰੋਨਾ ਟੀਕੇ ਲੱਗੇ ਹੋਏ ਹਨ। ਜਿਹੜੇ ਰਹਿ ਗਏ ਉਨ੍ਹਾਂ ਨੂੰ ਵੀ ਟੀਕੇ ਲਗਾਉਣ ਲਈ ਕਹਿ ਦਿੱਤਾ ਜਾਵੇਗਾ।
ਉਕਤ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ 12 ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡੀ ਸੀ ਬਰਨਾਲਾ ਨੂੰ ਆਪਣੇ ਪੱਤਰ ਵਿਚਲੀਆਂ ਮੰਗਾਂ ਦੇ ਸਬੰਧੀ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਨੀ ਸੀ। ਪਰ ਉਨ੍ਹਾਂ ਵੱਲੋਂ ਮਜ਼ਦੂਰ ਆਗੂਆਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤੇ ਜਾਣ ਤੋਂ ਬਾਅਦ ਹੀ ਮਜ਼ਦੂਰਾਂ ਵੱਲੋਂ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ।
ਉਕਤ ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ , ਪੂਰਾ ਸਾਲ ਕੰਮ ਦੇਣ ,ਬੁਢਾਪਾ ਵਿਧਵਾ, ਅੰਗਹੀਣ ਪੈਨਸ਼ਨਾਂ ਸਮੇਂ ਸਿਰ ਦੇਣ ਲਾਭਪਾਤਰੀ ਕਾਪੀਆਂ ਬਣਾਉਣ ਸਮੇਂ ਖੱਜਲ ਖੁਆਰੀ ਖਤਮ ਕਰਨ ਅਤੇ ਹੋਰ ਹੱਕੀ ਮੰਗਾਂ ਨੂੰ ਪੂਰੀਆਂ ਕਰਨ ਦੀ ਮੰਗ ਕੀਤੀ । ਇਸ ਮੌਕੇ ਮਜ਼ਦੂਰ ਆਗੂ ਸਾਧੂ ਸਿੰਘ ਛੀਨੀਵਾਲ, ਬੂਟਾ ਸਿੰਘ ,ਮਨਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਗੁਰਮੇਲ ਕੌਰ, ਪ੍ਰਕਾਸ਼ ਕੌਰ,ਸੁਰਜੀਤ ਕੌਰ ਦੀਵਾਨਾ, ਚਰਨਜੀਤ ਕੌਰ, ਕੁੰਢਾ ਸਿੰਘ ,ਬਲਦੇਵ ਸਿੰਘ ਛੀਨੀਵਾਲ ਖੁਰਦ ਤੋਂ ਇਲਾਵਾ ਹੋਰ ਮਜ਼ਦੂਰ ਵੀ ਹਾਜ਼ਰ ਸਨ।
Advertisement