ਸੈਂਟਰ ਗਹਿਲ ਵਿਖੇ ਮਾਂ-ਬੋਲੀ ਨੂੰ ਸਮਰਪਿਤ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ
ਸਪ੍ਰਸਤ ਬੀਹਲਾ ਨੇ ਮੁਕਾਬਲਿਆਂ ਚੋਂ’ ਮਾਰੀ ਬਾਜ਼ੀ
ਮਹਿਲ ਕਲਾਂ 24 ਨਵੰਬਰ (ਗੁਰਸੇਵਕ ਸਿੰਘ ਸਹੋਤਾ)
ਮਾਣਯੋਗ ਜਿਲ੍ਹਾ ਸਿੱਖਿਆ (ਐਲੀ.ਸਿੱ) ਸ.ਕੁਲਵਿੰਦਰ ਸਿੰਘ ਸਰਾਏ ਜੀ ਅਤੇ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਸ.ਕੁਲਦੀਪ ਸਿੰਘ ਭੁੱਲਰ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗਹਿਲ ਵਿਖੇ ਸ.ਬੇਅੰਤ ਸਿੰਘ ਸੈਂਟਰ ਹੈੱਡ ਇੰਚਾਰਜ ਦੀ ਅਗਵਾਈ ਵਿੱਚ ਸੈਂਟਰ ਗਹਿਲ ਅਧੀਨ ਪੈਂਦੇ ਵੱਖ-2 ਸਕੂਲਾਂ ਦੇ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਬੱਚਿਆਂ ਅਤੇ ਅਧਿਆਪਕਾਂ ਦੇ ਵਿੱਦਿਅਕ ਅਤੇ ਸਹਿ-ਵਿੱਦਿਅਕ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਦੇ ਸੁੰਦਰ ਲਿਖਾਈ,ਕਵਿਤਾ,ਭਾਸ਼ਣ , ਕਹਾਣੀ ਸੁਣਾਉਣ ,ਬੋਲ ਲਿਖਤ,ਪੇਂਟਿੰਗ,ਆਮ ਗਿਆਨ ਅਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ ।
ਇਹਨਾਂ ਮੁਕਾਬਲਿਆਂ ਵਿੱਚ ਸੁੰਦਰ ਲਿਖਾਈ ( ਪੈੱਨ ਨਾਲ)ਵਿੱਚ ਸੋਨੀ ਕੌਰ ਸਪਸਸ ਬੀਹਲਾ ਪਹਿਲਾ,ਸੁਖਪ੍ਰੀਤ ਕੌਰ ਸਪਸਸ ਦੀਵਾਨਾ ਦੂਜਾ , ਸਹਿਨੂਰ ਸਪਸਸ ਗਹਿਲ ਤੀਜਾ,ਸੁੰਦਰ ਲਿਖਾਈ ( ਕਲਮ ਨਾਲ)ਅਨੀਤਾ ਦੇਵੀ ਸਪਸਸ ਦੀਵਾਨਾ ਪਹਿਲਾ,ਨਵਜੋਤ ਕੌਰ ਸਪਸਸ ਬੀਹਲਾ ਦੂਜਾ,ਬੋਲ ਲਿਖਤ ਵਿੱਚ ਅਮਨਜੋਤ ਕੌਰ ਸਪਸਸ ਬੀਹਲਾ ਪਹਿਲਾ, ਗੁਰਨੂਰਜੀਤ ਕੌਰ ਸਪਸਸ ਦੀਵਾਨਾ ਦੂਸਰਾ, ਅਨਮੋਲਦੀਪ ਕੌਰ ਸਪਸਸ ਧਨੇਰ ਤੀਸਰਾ,ਪੰਜਾਬੀ ਪੜ੍ਹਣ ਮੁਕਾਬਲਿਆਂ ਵਿੱਚ ਪ੍ਰੀਤਇੰਦਰ ਸਿੰਘ ਸਪਸਸ ਗਹਿਲ ਪਹਿਲਾ,ਗੁਰਪ੍ਰੀਤ ਕੌਰ ਸਪਸਸ ਨਰਾਇਣਗੜ੍ਹ ਸੋਹੀਆਂ ਦੂਸਰਾ,ਹਰਸ਼ਦੀਪ ਸਿੰਘ ਸਪਸਸ ਬੀਹਲਾ ਤੀਸਰਾ ,ਚਿੱਤਰਕਲਾ
ਮੁਕਾਬਲਿਆਂ ਵਿੱਚ ਹਰਜਾਪ ਸਿੰਘ ਸਪਸਸ ਦੀਵਾਨਾ ਪਹਿਲਾ,ਅਕਾਸ਼ਦੀਪ ਕੌਰ ਸਪਸਸ ਬੀਹਲਾ ਦੂਸਰਾ, ਦੀਕਸ਼ਾ ਸਪਸਸ ਦੀਵਾਨਾ ਤੀਸਰਾ,ਭਾਸਣ ਮੁਕਾਬਲਿਆਂ ਵਿੱਚ ਲਵਲੀਨ ਕੌਰ ਸਪਸਸ ਬੀਹਲਾ ਨੇ ਪਹਿਲਾ , ਸੁਖਪ੍ਰੀਤ ਕੌਰ ਸਪਸਸ ਦੀਵਾਨਾ ਦੂਜਾ, ਖੁਸ਼ਪ੍ਰੀਤ ਕੌਰ ਸਪਸਸ ਗਹਿਲ ਤੀਸਰਾ ,ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ ਸਪਸਸ ਬੀਹਲਾ ਨੇ ਪਹਿਲਾ , ਖੁਸ਼ਪ੍ਰੀਤ ਕੌਰ ਸਪਸਸ ਧਨੇਰ ਦੂਸਰਾ , ਸੁਮਨਦੀਪ ਕੌਰ ਸਪਸਸ ਦੀਵਾਨਾ ਨੇ ਤੀਸਰਾ , ਕਹਾਣੀ ਸੁਣਾਉਣ ਵਿੱਚ ਐਸਵੀਨ ਕੌਰ ਸਪਸਸ ਬੀਹਲਾ ਨੇ ਪਹਿਲਾ , ਸੁਖਮਨੀ ਕੌਰ ਸਪਸਸ ਗਹਿਲ ਦੂਸਰਾ ਅਤੇ ਗੁਰਪ੍ਰੀਤ ਸਿੰਘ ਸਪਸਸ ਨਰਾਇਣਗੜ੍ਹ ਸੋਹੀਆਂ ਨੇ ਤੀਸਰਾ,
ਕੁਇਜ ਮੁਕਾਬਲਿਆਂ ਵਿੱਚ ਆਸੀਆ ਸਪਸਸ ਬੀਹਲਾ ਪਹਿਲਾ,ਜਸਕਰਨ ਸਿੰਘ ਸਪਸਸ ਗਹਿਲ ਦੂਸਰਾ ਅਤੇ ਸੁਖਮਨਪ੍ਰੀਤ ਕੌਰ ਸਪਸਸ ਦੀਵਾਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅਧਿਆਪਕਾਂ ਦੇ ਸੁੰਦਰ ਲਿਖਾਈ (ਪੈੱਨ ਨਾਲ ) ਮੁਕਾਬਲਿਆਂ ਵਿੱਚ ਸ.ਬੇਅੰਤ ਸਿੰਘ ਈ.ਟੀ.ਟੀ ਟੀਚਰ ਸਪਸਸ ਗਹਿਲ ਨੇ ਪਹਿਲਾ,ਸ੍ਰੀਮਤੀ ਪਰਮਜੀਤ ਸਪਸਸ ਨਰਾਇਣਗੜ੍ਹ ਸੋਹੀਆਂ ਨੇ ਦੂਸਰਾ , ਸ.ਪਲਵਿੰਦਰ ਸਿੰਘ ਸਪਸਸ ਧਨੇਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ( ਕਲਮ ਨਾਲ) ਮੁਕਾਬਲਿਆਂ ਵਿੱਚ ਸ.ਸੁਖਵਿੰਦਰ ਸਿੰਘ ਐੱਚ .ਟੀ. ਸਪਸਸ ਦੀਵਾਨਾ ਨੇ ਪਹਿਲਾ,ਸ੍ਰੀਮਤੀ ਰਾਜਵੰਤ ਕੌਰ ਸਪਸਸ ਬੀਹਲਾ ਦੂਸਰਾ ਅਤੇ ਸ.ਭੁਪਿੰਦਰ ਸਿੰਘ ਸਪਸਸ ਗਹਿਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਸ.ਹਰਪ੍ਰੀਤ ਸਿੰਘ ਦੀਵਾਨਾ (ਸਟੇਟ ਐਵਾਰਡੀ ), ਸ.ਸੁਖਵਿੰਦਰ ਸਿੰਘ ,ਪਲਵਿੰਦਰ ਸਿੰਘ , ਭੁਪਿੰਦਰ ਸਿੰਘ , ਬਹਾਦਰ ਸਿੰਘ ਜੀ.ਓ.ਜੀ ,ਮੈਡਮ ਪਰਮਜੀਤ ਕੌਰ ,ਰਾਜਵੰਤ ਕੌਰ,ਅਨੂ ਸਰਮਾ , ਸਰਬਜੀਤ ਕੌਰ ,ਸਰਬਜੀਤ ਕੌਰ ,ਦਲਜੀਤ ਕੌਰ , ਲਵਪ੍ਰੀਤ ਕੌਰ,ਬਲਜੀਤ ਕੌਰ,ਰੇਖਾ ਆਦਿ ਹਾਜਰ ਸਨ ।
Advertisement