ਮਾਂ ਅਤੇ 2 ਪੁੱਤਰਾਂ ਖਿਲਾਫ ਦਰਜ਼ ਕੀਤਾ ਕੇਸ
ਰਘਵੀਰ ਹੈਪੀ/ ਸੋਨੀ ਪਨੇਸਰ ,ਬਰਨਾਲਾ , 24 ਨਵੰਬਰ 2021
ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਕੈਰੇ ਦੇ ਪਾਣੀ ਵਾਲੀ ਟੈਂਕੀ ਤੇ ਰੋਸ ਵਜੋਂ ਚੜ੍ਹੇ ਪੰਚ ਪਰਮਜੀਤ ਸਿੰਘ ਕੈਰੇ ਅਤੇ ਪੰਚਾਇਤ ਦੀ ਮੰਗ ਤੇ ਪੁਲਿਸ ਨੇ ਸਰਕਾਰੀ ਗਲੀ ਵਿੱਚ ਕੰਧ ਕੱਢਣ ਵਾਲੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ।
ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਬਲਰਾਜ ਸਿੰਘ ਉਰਫ ਮਨੀਆ ਦੇ ਮਕਾਨ ਅੱਗੇ ਕਰੀਬ ਸਾਡੇ 13, 1/2 ਫੁੱਟ ਲੰਬਾਈ ਅਤੇ ਕਰੀਬ 3,1/2 ਫੁੱਟ ਚੌੜਾਈ ਜੋ ਪਿੰਡ ਨੂੰ ਜਾਂਦੀ ਗਲੀ ਵਿੱਚ ਪੁਰਾਣੇ ਸਮੇਂ ਤੋਂ ਛੱਤੀ ਹੋਈ ਅਤੇ ਇਸ ਦੇ ਨਾਲ ਸਰਕਾਰੀ ਨਾਲੀ ਬਣੀ ਹੋਈ ਸੀ। ਬਲਰਾਜ ਸਿੰਘ ਉਕਤ ਨੇ ਜੂਨ 2021 ਵਿੱਚ ਉਕਤ ਸਰਕਾਰੀ ਨਾਲੀ ਤੋਂ ਅੱਗੇ ਵਧਾ ਕੇ ਪਿੰਡ ਦੀ ਸਰਕਾਰੀ ਗਲੀ ਦੀ ਕਰੀਬ 13,1/2 ਲੰਬਾਈ ਅਤੇ 3,1/2 ਫੁੱਟ ਚੌੜਾਈ ਨੂੰ ਗਲੀ ਵੱਲ ਵਧਾ ਕੇ ਨੀਂਹ ਕੱਢ ਲਈ ਸੀ। ਜਿਸ ਨੂੰ ਸਾਰੀ ਪੰਚਾਇਤ ਨੇ ਰੋਕਿਆ ਕਿ ਤੂੰ ਸਰਕਾਰੀ ਗਲੀ ਪਰ ਨਜਾਇਜ ਕਬਜਾ ਕਰ ਰਿਹਾ ਹੈ ਅਤੇ ਉਸ ਸਮੇਂ ਕਹਿਣ ਦੇ ਬਾਬਜੂਦ ਵੀ ਨਹੀਂ ਹਟਾਇਆ। ਉਨ੍ਹਾਂ ਕਿਹਾ ਕਿ ਕੱਲ੍ਹ ਮਿਤੀ 22-11-2021 ਨੂੰ ਸਾਨੂੰ ਪਤਾ ਲੱਗਿਆ ਕਿ ਬਲਰਾਜ ਸਿੰਘ ਗਲੀ ਵੱਲ ਨਜਾਇਜ ਕਬਜਾ ਕਰਕੇ ਗਲੀ ਵਾਲੀ ਸਾਇਡ ਕੰਧ ਕੱਢ ਰਿਹਾ ਹੈ ।
ਗਲੀ ਦੀ ਜਗ੍ਹਾ ਪਰ ਨਜਾਇਜ਼ ਤੌਰ ਪਰ ਕਬਜਾ ਕਰ ਰਿਹਾ ਹੈ ਤਾਂ ਜਿਨ੍ਹਾਂ ਨੂੰ ਕੰਧ ਦੀ ਉਸਾਰੀ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਸਵੇਰੇ ਪੁਲਿਸ ਚੌਕੀ ਆਉਣ ਦਾ ਸਮਾਂ ਦੇ ਦਿੱਤਾ ਸੀ । ਪਰ ਇਹ ਪੁਲਿਸ ਚੌਂਕੀ ਪੱਖੋਂ ਕੈਚੀਆ ਨਹੀਂ ਗਿਆ ਅਤੇ ਰਾਤ ਸਮੇਂ ਹਨੇਰੇ ਦਾ ਫਾਇਦਾ ਉਠਾ ਕੇ ਕੰਧ ਕੱਢ ਕੇ ਨਜ਼ਾਇਜ਼ ਕਬਜ਼ਾ ਕਰ ਲਿਆ।
ਪੁਲਿਸ ਚੌਂਕੀ ਪੱਖੋਂ ਕੈਚੀਆ ਦੇ ਇੰਚਾਰਜ ਅਤੇ ਮਾਮਲੇ ਦੇ ਤਫਤੀਸ਼ ਅਧਿਕਾਰੀ ਸਤਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਰਪੰਚ ਦੀ ਸ਼ਕਾਇਤ ਦੇ ਅਧਾਰ ਪਰ ਬਲਰਾਜ ਸਿੰਘ ਉਰਫ ਮਨੀਆ , ਜਸਪ੍ਰੀਤ ਸਿੰਘ ਅਤੇ ਸਵਰਨਜੀਤ ਕੌਰ ਪਤਨੀ ਭੋਲਾ ਸਿੰਘ ਵਾਸੀ ਕੈਰੇ ਦੇ ਵਿਰੁੱਧ ਅਧੀਨ ਜੁਰਮ 341,120 B ,427 IPC ਅਤੇ 3 Prevention Of Damage Of Public Porperty Act 1984 ਤਹਿਤ ਦਰਜ਼ ਕੀਤਾ ਗਿਆ ਹੈ। ਉੱਧਰ ਟੈਂਕੀ ਤੇ ਰੋਸ ਵਜੋਂ ਚੜ੍ਹੇ ਪੰਚਾਇਤ ਮੈਂਬਰ ਪਰਮਜੀਤ ਸਿੰਘ ਕੈਰੇ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੀ ਸਰਕਾਰੀ ਜਗ੍ਹਾ ਤੇ ਕਬਜਾ ਕਰਵਾਇਆ ਗਿਆ ਹੈ। ਉਨਾਂ ਪੁਲਿਸ ਵੱਲੋਂ ਦਰਜ਼ ਕੇਸ ਤੇ ਟਿੱਪਣੀ ਕਰਦਿਆਂ ਕਿਹਾ ਕਿ ਪੁਲਿਸ ਨੇ ਕੇਸ ਦਰਜ਼ ਹੀ ਕੀਤਾ ਹੈ, ਦੋਸ਼ੀਆਂ ਤੋਂ ਕਬਜਾ ਨਹੀਂ ਹਟਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰੀ ਜਗ੍ਹਾ ਤੇ ਕਬਜਾ ਕਰਨ ਵਾਲਿਆਂ ਤੋਂ ਕਬਜ਼ਾ ਛੁਡਵਾਇਆ ਨਹੀਂ ਜਾਂਦਾ ਅਤੇ ਦੋਸ਼ੀ ਗਿਰਫਤਾਰ ਨਹੀਂ ਹੁੰਦੇ, ਉਨ੍ਹੀਂ ਦੇਰ ਤੱਕ ਸੰਘਰਸ਼ ਜ਼ਾਰੀ ਰਹੇਗਾ।