ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਨੇ ਕਰਵਾਏ ਵਿੱਦਿਅਕ ਮੁਕਾਬਲੇ
ਬਿੱਟੂ ਜਲਾਲਾਬਾਦੀ, ਫ਼ਿਰੋਜ਼ਪੁਰ 24 ਨਵੰਬਰ :2021
ਸਿੱਖਿਆ ਵਿਭਾਗ ਪੰਜਾਬ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਨਾਲ ਨਾਲ ਵਿੱਦਿਅਕ ਮੁਕਾਬਲਿਆਂ ਨੂੰ ਵੀ ਖ਼ਾਸ ਤਰਹੀਜ ਦਿੱਤੀ ਜਾ ਰਹੀ ਹੈ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਵਿਖੇ ਵੱਖ ਵੱਖ ਵਿਦਿਅਕ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਭਾਸ਼ਣ, ਸੁੰਦਰ ਲਿਖਾਈ, ਪੇਂਟਿੰਗ ਅਤੇ ਗਣਿਤ ਨਾਲ ਸਬੰਧਤ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਕਮ ਸੰਕੈਡਰੀ ਰਾਜੀਵ ਛਾਬੜਾ ਉਚੇਚੇ ਤੌਰ ਤੇ ਪਹੁੰਚੇ। ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਦੀ ਮਹੱਤਤਾ ਬਾਰੇ ਦੱਸਿਆ ਅਤੇ ਸਿੱਖਿਆ ਨਾਲ ਜ਼ਿੰਦਗੀ ਵਿੱਚ ਕੀ ਤਬਦੀਲੀ ਲਿਆਉਂਦੀ ਹੈ ਇਸ ਬਾਰੇ ਜਾਣੂ ਕਰਵਾਇਆ ।ਉਹਨਾਂ ਵੱਲੋ ਜੇਤੂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਕੂਲ ਦੀ ਦਿੱਖ ਨੂੰ ਸੁਧਾਰਨ ਲਈ ਸਕੂਲ ਸਟਾਫ ਦੀ ਪ੍ਰਸ਼ੰਸਾ ਕੀਤੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਜੋ ਕੇ ਉਸਪਾਰ ਨੂੰ ਬਾਰਡਰ ਏਰੀਏ ਦਾ ਬਿਹਤਰੀਨ ਸਕੂਲ ਦੱਸਿਆ ਅਤੇ ਸਕੂਲ ਦੀ ਇਸ ਦਿੱਖ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜੋ ਵਿਦਿਆਰਥੀ ਟੀਚਿੰਗ ਪ੍ਰੈਕਟਿਸ ਪੂਰੀ ਕਰਕੇ ਗਏ ਹਨ ਉਨ੍ਹਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ ਸਤਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ , ਮਹਿੰਦਰ ਕੁਮਾਰ ਚੀਫ ਐਡੀਟਰ ਦੈਨਿਕ ਭਾਸਕਰ, ਪਵਨ ਮਦਾਨ , ਸਕੂਲ ਇੰਚਾਰਜ ਕੁਲਵੰਤ ਸਿੰਘ ਸੰਧੂ, ਅਧਿਆਪਕ ਇਕਬਾਲਜੀਤ ਸਿੰਘ,ਅਧਿਆਪਕ ਬਲਵਿੰਦਰ ਸਿੰਘ, ਕੁਕ ਕਮ ਹੈਲਪਰਜ਼, ਟੀ.ਪੀ. ਸਿਖਿਆਰਥੀ ਅਤੇ ਸਮੂਹ ਵਿਦਿਆਰਥੀ ਸ਼ਾਮਲ ਸਨ।