ਪੁਲਿਸ ਨੇ ਪਟਾਖਿਆਂ ਦੀ ਨਜਾਇਜ਼ ਵਿਕਰੀ ਤੇ ਕੱਸਿਆ ਸ਼ਿਕੰਜਾ, ਲੱਖਾਂ ਰੁਪਏ ਦੇ ਪਟਾਖੇ ਬਰਾਮਦ

Advertisement
Spread information

ਦੁਕਾਨ ਨੂੰ ਲਵਾਇਆ ਜ਼ਿੰਦਾ ਅਤੇ ਦੁਕਾਨਦਾਰ ਤੇ ਦਰਜ਼ ਕੀਤਾ ਕੇਸ


ਹਰਿੰਦਰ ਨਿੱਕਾ , ਬਰਨਾਲਾ 27 ਅਕਤੂਬਰ 2021
     ਸ਼ਹਿਰ ਦੀ ਸੰਘਣੀ ਵਸੋਂ ਅੰਦਰ ਨਜਾਇਜ ਢੰਗ ਨਾਲ ਪਟਾਖਿਆਂ ਦੀ ਵਿਕਰੀ ਕਰਨ ਵਾਲਿਆਂ ਤੇ ਪੁਲਿਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਕਰਮਚਾਰੀ ਆਪਣੇ ਸੋਰਸਾਂ ਰਾਹੀਂ ਨਜਾਇਜ਼ ਢੰਗ ਨਾਲ ਸ਼ਹਿਰ ਅੰਦਰ ਹੋ ਰਹੀ ਵਿਕਰੀ ਅਤੇ ਪਟਾਖੇ ਸਟੋਰ ਕਰਨ ਵਾਲਿਆਂ ਤੇ ਪੈਣੀ ਨਜ਼ਰ ਰੱਖ ਰਹੇ ਹਨ। ਪੁਲਿਸ ਸਖਤੀ ਦੀ ਪਹਿਲੀ ਵੰਨਗੀ ਅੱਜ , ਉਸ ਸਮੇਂ ਵੇਖਣ ਨੂੰ ਮਿਲੀ ਜਦੋਂ , ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਕੇ.ਸੀ. ਰੋਡ ਤੇ ਸਥਿਤ ਪਟਾਖੇ ਵੇਚ ਰਹੇ ਦੁਕਾਨਦਾਰ ਸੁਰੇਸ਼ ਕੁਮਾਰ ਦੀ ਦੁਕਾਨ ਤੇ ਧਾਵਾ ਬੋਲ ਦਿੱਤਾ। ਪੁਲਿਸ ਪਾਰਟੀ ਨੇ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਢੰਗ ਨਾਲ ਵਿਕਰੀ ਲਈ ਰੱਖੇ ਪਟਾਖਿਆਂ ਦੇ ਜਖੀਰੇ ਨੂੰ ਜਬਤ ਕਰਕੇ, ਦੁਕਾਨ ਨੂੰ ਤਾਲਾ ਜੜ੍ਹ ਦਿੱਤਾ ਅਤੇ ਦੁਕਾਨਦਾਰ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।

     ਡੀਐਸਪੀ ਸਿਟੀ ਲਖਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਥਾਣਾ ਸਿਟੀ 1 ਬਰਨਾਲਾ ਦੇ ਐੱਸ.ਐੱਚ.ਓ. ਲਖਵਿੰਦਰ ਸਿੰਘ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਸੁਰੇਸ਼ ਕੁਮਾਰ ਪੁੱਤਰ ਤਰਸੇਮ ਚੰਦ ਵਾਸੀ ਕੇ.ਸੀ. ਰੋਡ ਬਰਨਾਲਾ ਆਪਣੀ ਦੁਕਾਨ ਪਰ ਬਿਨਾਂ ਲਾਇਸੰਸ ਤੋਂ ਪਟਾਖਿਆਂ ਦੀ ਵਿਕਰੀ ਕਰ ਰਿਹਾ ਹੈ, ਸੰਘਣੀ ਵਸੋਂ ਵਿੱਚ ਉਸ ਨੇ ਆਪਣੀ ਦੁਕਾਨ ਵਿੱਚ ਭਾਰੀ ਮਾਤਰਾ ਵਿੱਚ ਪਟਾਖੇ ਸਟੋਰ ਵੀ ਕਰ ਰੱਖੇ ਹਨ। ਸੰਘਣੀ ਅਬਾਦੀ ਵਿੱਚ ਪਟਾਖੇ ਸਟੋਰ ਕਰਨ ਨਾਲ ਕੋਈ ਹਾਦਸਾ ਵਾਪਰ ਜਾਣ ਦਾ ਖਤਰਾ ਲੋਕਾਂ ਦੇ ਸਿਰ ਮੰਡਰਾ ਰਿਹਾ ਹੈ। ਉਨਾਂ ਦੱਸਿਆ ਕਿ ਸਦਰ ਬਾਜ਼ਾਰ ਦੀ ਸ਼ਾਸਤਰੀ ਮਾਰਕੀਟ ਵਿੱਚ ਪੁਲਿਸ ਪਾਰਟੀ ਨੇ ਛਾਪਾ ਮਾਰ ਕੇ ਦੁਕਾਨ ਦੀ ਪੜਛੱਤੀ ਤੇ ਸਟੋਰ ਕਰਕੇ ਗੈਰਕਾਨੂੰਨੀ ਢੰਗ ਨਾਲ ਰੱਖੇ ਲੱਖਾਂ ਰੁਪਏ ਦੀ ਬਾਜ਼ਾਰੀ ਕੀਮਤ ਦੇ ਪਟਾਖੇ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦ ਦੋਸ਼ੀ ਦੇ ਵਿਰੁੱਧ ਅਧੀਨ ਜੁਰਮ 336/188/286 ਆਈ.ਪੀ.ਸੀ ਅਤੇ Section 9 in The Explosives Act, 1884 ਤਹਿਤ ਕੇਸ ਦਰਜ਼ ਕੀਤਾ ਗਿਆ ਹੈ।

Advertisement

     ਡੀ.ਐਸ.ਪੀ. ਟਿਵਾਣਾ ਨੇ ਕਿਹਾ ਕਿ ਮਾਨਯੋਗ ਐਸਐਸਪੀ ਅਲਕਾ ਮੀਨਾ ਜੀ ਦੀਆਂ ਹਿਦਾਇਤਾਂ ਤੇ ਪੁਲਿਸ ਪਾਰਟੀ ਗੈਰਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਮਾੜੇ ਅਨਸਰਾਂ ਤੇ ਸਖਤੀ ਨਾਲ ਨਜਰ ਰੱਖ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤਰਾਂ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਅਨਸਰਾਂ ਬਾਰੇ ਪੁਲਿਸ ਨੂੰ ਸੂਚਿਤ ਕਰੋ, ਤਾਂਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਸੁਰੱਖਿਆ ਦਾ ਮਾਹੌਲ ਕਾਇਮ ਕੀਤਾ ਜਾ ਸਕੇ। 

Advertisement
Advertisement
Advertisement
Advertisement
Advertisement
error: Content is protected !!