Sucide – ਕੁੜੀ ਦੇ ਕਰੈਕਟਰ ਬਾਰੇ ਗਲਤ ਬੋਲਿਆ ਤਾਂ ਗਲ ਪਾ ਲਿਆ ਫਾਹਾ

Advertisement
Spread information

ਪਤੀ-ਪਤਨੀ ਸਣੇ , 3 ਜਣਿਆਂ ਖਿਲਾਫ ਆਤਮ ਹੱਤਿਆ ਲਈ ਮਜ਼ਬੂਰ ਕਰਨ ਦਾ ਪਰਚਾ ਦਰਜ਼


ਹਰਿੰਦਰ ਨਿੱਕਾ , ਪਟਿਆਲਾ 15 ਅਕਤੂਬਰ 2021

 

      ਜ਼ਰਾ ਖਬਰਦਾਰ, ਕਿਸੇ ਦੇ ਕਰੈਕਟਰ ਤੇ ਚਿੱਕੜ ਸੁੱਟਣਾ , ਕਦੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਸਕਦਾ ਹੈ। । ਅਜਿਹਾ ਹੀ ਇੱਕ ਬਹੁਤ ਹੀ ਮੰਦਭਾਗਾ ਵਰਤਾਰਾ ਥਾਣਾ ਸਦਰ ਨਾਭਾ ਦੇ ਅਧੀਨ ਪੈਂਦੇ ਪਿੰਡ ਢਿੰਗੀ ਵਿਖੇ ਉਦੋਂ ਵਾਪਰਿਆ । ਜਦੋਂ ਇੱਕ ਔਰਤ, ਉਸਦੇ ਪਤੀ ਅਤੇ ਦਿਊਰ ਨੇ ਆਪਣੀ ਹੀ ਭਤੀਜ਼ੀ ਨੂੰ ਆਉਣ ਜਾਣ ਵੇਲੇ ਉਸ ਦੇ ਕਰੈਕਟਰ ਬਾਰੇ ਗਲਤ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਇਸ ਤਰਾਂ ਕੀਤੀ ਜਾ ਰਹੀ ਬਦਨਾਮੀ ਨਾ ਸਹਾਰਦਿਆਂ ਕਰੀਬ 17 ਵਰ੍ਹਿਆਂ ਦੀ ਲੜਕੀ ਨੇ ਗਲ ਫਾਹਾ ਲੈ ਕੇ ਆਤਮ ਕਰ ਲਈ। ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਪਰ ਮ੍ਰਿਤਕਾ ਦੀ ਤਾਈ, ਤਾਇਆ ਅਤੇ ਚਾਚੇ ਦੇ ਖਿਲਾਫ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ

Advertisement

     ਪਰਮਜੀਤ ਕੌਰ ਪਤਨੀ ਰੁਪਿੰਦਰਜੀਤ ਸਿੰਘ ਵਾਸੀ ਢਿੰਗੀ , ਥਾਣਾ ਸਦਰ ਨਾਭਾ ਨੇ ਪੁਲਿਸ ਨੂੰ ਕਲਮਬੰਦ ਕਰਵਾਏ ਵਿੱਚ ਦੱਸਿਆ ਕਿ ਉਸ ਦੇ ਦਿਉਰ ਤਰਲੋਚਨ ਸਿੰਘ , ਜੇਠ ਜਗਮੀਤ ਸਿੰਘ ਅਤੇ ਜੇਠਾਨੀ ਚਰਨਜੀਤ ਕੌਰ ਨੇ 10 ਅਕਤੂਬਰ ਉਸ ਦੀ ਘਰ ਵੜ੍ਹਕੇ ਕੁੱਟਮਾਰ ਕੀਤੀ ਸੀ। ਇਸ ਘਟਨਾ ਸਬੰਧੀ ਮੇਰੀ ਲੜਕੀ ਸ਼ਰਨਜੀਤ ਕੌਰ ਨੇ 112 ਨੰਬਰ ਪਰ ਕੰਪਲੇਂਟ ਵੀ ਦਰਜ਼ ਕਰਵਾਈ ਸੀ। ਉਸ ਤੋਂ ਬਾਅਦ ਉਕਤ ਤਿੰਨੋਂ ਹੀ ਮੇਰੀ ਕਰੀਬ 17 ਸਾਲਾਂ ਦੀ ਲੜਕੀ ਨੂੰ ਆਉਂਦੀ ਜਾਂਦੀ ਨੂੰ , ਉਸ ਦੇ ਕਰੈਕਟਰ ਬਾਰੇ ਗਲਤ ਬੋਲਦੇ ਸਨ। ਜਿੰਨਾਂ ਤੋਂ ਤੰਗ ਆ ਕੇ ਸ਼ਰਨਜੀਤ ਕੌਰ ਨੇ ਲੰਘੀ ਕੱਲ੍ਹ ਸਵੇਰੇ ਕਰੀਬ 8 ਵਜੇ, ਘਰ ਵਿੱਚ ਲੱਗੇ ਛੱਤ ਪੱਖੇ ਨਾਲ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਾਮਲੇ ਤੇ ਤਫਤੀਸ਼ ਅਫਸਰ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੀ ਮਾਂ ਪਰਮਜੀਤ ਕੌਰ ਦੇ ਬਿਆਨਾਂ ਪਰ ਤਰਲੋਚਨ ਸਿੰਘ, ਜਗਮੀਤ ਸਿੰਘ ਅਤੇ ਉਸ ਦੀ ਪਤਨੀ ਚਰਨਜੀਤ ਕੋਰ ਵਾਸੀਆਨ ਸਾਧੋਹੇੜੀ ਰੋਡ ਡੇਰਾ ਪਿੰਡ ਢਿੰਗੀ ਦੇ ਖਿਲਾਫ ਅਧੀਨ ਜ਼ੁਰਮ 306 ਆਈ.ਪੀ.ਸੀ. ਤਹਿਤ ਥਾਣਾ ਸਦਰ ਨਾਭਾ ਵਿਖੇ ਕੇਸ ਦਰਜ਼ ਕਰਕੇ, ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

 

Advertisement
Advertisement
Advertisement
Advertisement
Advertisement
error: Content is protected !!