ਜ਼ਮੀਨ-ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਉਪਰ ਲਾਠੀਚਾਰਜ ਸਰਕਾਰ ਦਾ ਅਖੌਤੀ ਦਲਿਤ-ਪੱਖੀ ਚਿਹਰਾ ਨੰਗਾ ਹੋਇਆ: ਕਿਸਾਨ ਆਗੂ

Advertisement
Spread information

ਜ਼ਮੀਨ-ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਉਪਰ ਲਾਠੀਚਾਰਜ ਸਰਕਾਰ ਦਾ ਅਖੌਤੀ ਦਲਿਤ-ਪੱਖੀ ਚਿਹਰਾ ਨੰਗਾ ਹੋਇਆ: ਕਿਸਾਨ ਆਗੂ

 ਲੋਕ-ਲਹਿਰਾਂ ਦੇ ਵਿਛੜੇ ਨਾਇਕ ਮੱਘਰ ਕੁਲਰੀਆਂ  ਦੀ 10 ਵੀਂ ਬਰਸੀ ਮਨਾਈ

 ਬੀਤੇ ਕੱਲ੍ਹ ‘ਕਿਸਾਨ ਸ਼ਹੀਦ ਦਿਵਸ’ ਦੇ  ਪ੍ਰੋਗਰਾਮਾਂ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਇੱਕ ਵਾਰ ਫਿਰ ਅੰਦੋਲਨ ਦੀ ਪੁਖਤਗੀ ‘ਤੇ ਮੋਹਰ ਲਾਈ: ਕਿਸਾਨ ਆਗੂ


ਪਰਦੀਪ ਕਸਬਾ , ਬਰਨਾਲਾ:  13 ਅਕਤੂਬਰ, 2021

ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 378 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ, ਬੀਤੇ ਕੱਲ੍ਹ ਮੋਰਿੰਡਾ ਵਿਖੇ ਪੰਜਾਬ ਪੁਲਿਸ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁੰਨਾਂ ਉਪਰ ਕੀਤੇ ਲਾਠੀਚਾਰਜ ਤੇ ਖਿੱਚ-ਧੂਹ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ‘ਸੰਘਰਸ਼ ਕਮੇਟੀ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੀ ਆ ਰਹੀ ਹੈ।

Advertisement

ਉਹ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਨੂੰ ਪੱਕੇ ਤੌਰ ‘ਤੇ ਦਲਿਤਾਂ ਦੇ ਨਾਂਅ ਕਰਵਾਉਣ,ਸੁਸਾਇਟੀ ਦੀਆਂ ਜ਼ਮੀਨਾਂ ਦੇ ਬਿਨਾਂ ਸ਼ਰਤ ਮਾਲਕੀ ਹੱਕ ਦੇਣ ਅਤੇ ਲੋੜ੍ਹਵੰਦ ਦਲਿਤਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੀ ਮੰਗ ਕਰਦੇ ਆ ਰਹੇ ਹਨ। ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਮੁੱਖ-ਮੰਤਰੀ ਦੇ ਦਲਿਤ ਚਿਹਰੇ ਨੂੰ ਸਰਕਾਰ ਦੇ ਦਲਿਤ-ਪੱਖੀ ਹੋਣ ਵਜੋਂ ਖੂਬ ਪ੍ਰਚਾਰਿਆ ਪਰ ਇਸ ਲਾਠੀਚਾਰਜ ਨੇ ਸਰਕਾਰ ਦੇ ਇਸ ਪਾਖੰਡ ਨੂੰ ਪੂਰੀ ਨੰਗਾ ਕਰ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ‘ਸੰਘਰਸ਼ ਕਮੇਟੀ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ ਅਤੇ ਲਾਠੀਚਾਰਜ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰੇ।
  

  ਬੁਲਾਰਿਆਂ ਨੇ ਕਿਹਾ ਕਿ ਬੀਤੇ ਕੱਲ੍ਹ ‘ਕਿਸਾਨ ਸ਼ਹੀਦ ਦਿਵਸ’ ਨੂੰ ਦੇਸ਼ ਭਰ ਵਿੱਚੋਂ ਮਿਲੇ ਲਾਮਿਸਾਲ ਹੁੰਗਾਰੇ ਨੇ ਅੰਦੋਲਨ ਦੀ ਪੁਖਤਗੀ ਉਪਰ ਇੱਕ ਵਾਰ ਫਿਰ ਮੋਹਰ ਲਾਈ ਹੈ। ਇਸ ਹੁੰਗਾਰੇ ਕਾਰਨ ਜਿੱਥੇ ਅੰਦੋਲਨਕਾਰੀਆਂ ਦੇ ਹੌਸਲੇ ਬੁਲੰਦ ਹੋਏ ਹਨ, ਉਥੇ ਉਨ੍ਹਾਂ ਦੀ ਜਿੰਮੇਵਾਰੀ ਵਿੱਚ ਵੀ ਵਾਧਾ ਹੋਇਆ ਹੈ ਕਿ  ਸਰਕਾਰ ਦੀਆਂ ਨਵੀਆਂ ਹਿੰਸਕ ਚੁਣੌਤੀਆਂ ਦੇ ਸਨਮੁੱਖ ਵੀ ਅੰਦੋਲਨ ਨੂੰ ਸ਼ਾਂਤਮਈ ਤੇ ਇਕ-ਮੁੱਠ ਰੱਖਿਆ ਜਾਵੇ।

ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ,ਗੁਰਦੇਵ ਸਿੰਘ ਮਾਂਗੇਵਾਲ, ਮੇਲਾ ਸਿੰਘ ਕੱਟੂ, ਸੱਜਣ ਕੁਮਾਰ, ਗੁਰਨਾਮ ਸਿੰਘ ਠੀਕਰੀਵਾਲਾ, ਉਜਾਗਰ ਸਿੰਘ ਬੀਹਲਾ, ਗੁਰਦਰਸ਼ਨ ਸਿੰਘ ਖੱਟੜਾ, ਬਾਬੂ ਸਿੰਘ ਖੁੱਡੀ ਕਲਾਂ,ਅਮਰਜੀਤ ਕੌਰ,ਮਨਜੀਤ ਰਾਜ, ਜਸਵੀਰ ਸਿੰਘ ਖੇੜੀ ਤੇ ਸੁਖਦੇਵ ਭੋਪਾਲ ਨੇ ਸੰਬੋਧਨ ਕੀਤਾ।

   ਅੱਜ ਧਰਨੇ ‘ਚ ਲੋਕ ਲਹਿਰਾਂ ਦੇ ਨਾਇਕ ਮੱਘਰ ਸਿੰਘ ਕੁਲਰੀਆਂ ਦੀ 10ਵੀਂ ਬਰਸੀ ਮਨਾਈ ਗਈ।ਤਾ-ਉਮਰ ਲੋਕ-ਹਿਤਾਂ ਲਈ ਲੜਨ ਵਾਲਾ ਸਾਥੀ ਕੁਲਰੀਆਂ 27 ਅਕਤੂਬਰ, 2011 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਸੀ। ਉਨ੍ਹਾਂ ਦੇ ਨਜਦੀਕੀ ਸਾਥੀ ਤੇ ‘ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਕੌਮੀ ਨੇਤਾ ਇੰਜੀਨੀਅਰ ਸੱਜਣ ਕੁਮਾਰ ਨੇ ਲੋਕ ਘੋਲਾਂ ਵਿੱਚ ਕੁਲਰੀਆਂ ਵੱਲੋਂ ਪਾਏ ਯੋਗਦਾਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਧਰਤੀ ‘ਤੇ ਜੀਵਨ ਨੂੰ ਬਚਾ ਕੇ ਰੱਖਣ ਲਈ ਰਸਾਇਣਾਂ-ਰਹਿਤ ਕੁਦਰਤੀ ਖੇਤੀ ਹੀ ਇੱਕੋ- ਇੱਕ ਵਿਕੱਲਪ ਹੈ। ਸਾਮਰਾਜੀ ਗਿਰਝਾਂ ਤੋਂ ਆਪਣੇ ਵਾਤਾਵਰਨ ਨੂੰ ਬਚਾ ਕੇ ਰੱਖਣ ਲਈ ਵਿਆਪਕ ਸੰਘਰਸ਼ ਕਰਨੇ ਪੈਣਗੇ।

ਲੁੱਟ-ਰਹਿਤ ਸਮਾਜ ਦੀ ਸਿਰਜਣਾ  ਤੇ ਕੁਦਰਤੀ ਖੇਤਰ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਬੁਲਾਰਿਆਂ ਨੇ ਉਨ੍ਹਾਂ ਦੀ ਪਤਨੀ ਗਮਦੂਰ ਕੌਰ ਵੱਲੋਂ ਲੋਕ-ਘੋਲਾਂ ਵਿੱਚ ਪਾਏ ਯੋਗਦਾਨ ਦੀ ਵਿਸ਼ੇਸ਼ ਚਰਚਾ ਕੀਤੀ।
 

ਮੱਘਰ ਕੁਲਰੀਆਂ ਦੇ ਪਰਿਵਾਰ ਤੇ ਸਾਥੀਆਂ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ।
ਅੱਜ ਅਜਮੇਰ ਅਕਲੀਆ, ਸੁਦਾਗਰ ਸਿੰਘ ਟੱਲੇਵਾਲ, ਜਿਯੋਤੀ ਨੇ ਇਨਕਲਾਬੀ ਗੀਤ ਸੁਣਾਏ।

Advertisement
Advertisement
Advertisement
Advertisement
Advertisement
error: Content is protected !!