ਮੰਡੀਆਂ ‘ਚ ਕਿਸਾਨ ਪ੍ਰੇਸ਼ਾਨ; ਝੋਨਾ ਮੰਡੀਆਂ ਦੀਆਂ ਬਦ-ਇੰਤਜਾਮੀਆਂ ਵੱਲ ਤੁਰੰਤ ਧਿਆਨ ਦੇਵੇ ਸਰਕਾਰ: ਕਿਸਾਨ ਆਗੂ

Advertisement
Spread information

 ਮੰਡੀਆਂ ‘ਚ ਕਿਸਾਨ ਪ੍ਰੇਸ਼ਾਨ; ਝੋਨਾ ਮੰਡੀਆਂ ਦੀਆਂ ਬਦ-ਇੰਤਜਾਮੀਆਂ ਵੱਲ ਤੁਰੰਤ ਧਿਆਨ ਦੇਵੇ ਸਰਕਾਰ: ਕਿਸਾਨ ਆਗੂ

*   ਨਰੈਣਗੜ੍ਹ ( ਹਰਿਆਣਾ) ‘ਚ ਇੱਕ ਹੋਰ ਲਖੀਮਪੁਰ-ਖੀਰੀ ਕਾਂਡ ਰਚਾਉਣ ਦੀ ਕੋਝੀ ਕੋਸ਼ਿਸ਼; ਕਰੀਬ ਅੱਧੀ ਦਰਜਨ ਕਿਸਾਨ ਜ਼ਖਮੀ ਹੋਏ।

* ਲਖੀਮਪੁਰ ਖੀਰੀ ਕਾਂਡ ਨੂੰ ਸਹੀ ਪਰਿਪੇਖ ‘ਚ ਸਮਝੋ; ਕਾਂਡ ਤੋਂ ਸਹੀ ਸਬਕ ਲੈਂਦੇ ਹੋਏ ਅੱਗੇ ਹੀ ਅੱਗੇ ਹੀ ਵੱਧਦੇ ਜਾਵਾਂਗੇ।


ਪਰਦੀਪ ਕਸਬਾ , ਬਰਨਾਲਾ:  8 ਅਕਤੂਬਰ, 2021

  ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 373 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਪੰਜਾਬ ਦੀਆਂ ਮੰਡੀਆਂ ਵਿੱਚ ਝੋਨਾ ਵੇਚਣ ਲਈ ਕਿਸਾਨਾਂ ਨੂੰ ਹੋ ਰਹੀ ਪ੍ਰੇਸ਼ਾਨੀ ਦਾ ਗੰਭੀਰ ਨੋਟਿਸ ਲਿਆ ਅਤੇ ਸਰਕਾਰ ਨੂੰ ਇਹ ਬਦ-ਇੰਤਜਾਮੀਆਂ ਤੁਰੰਤ ਦੂਰ ਕਰਨ ਲਈ ਕਿਹਾ।

ਆਗੂਆਂ ਨੇ ਕਿਹਾ ਕਿ ਕਈ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਕਈ ਮੰਡੀਆਂ ਵਿੱਚ ਅਵਾਰਾ ਪਸ਼ੂਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਰੱਖੀਆਂ ਹਨ। ਇਸ ਤੋਂ  ਇਲਾਵਾ  ਜਿਆਦਾਤਰ ਮੰਡੀਆਂ ‘ਚ ਫਸਲ ਨੂੰ ਮੀਂਹ ਤੋਂ ਬਚਾਉਣ ਦੇ ਇੰਤਜਾਮਾਂ, ਸਾਫ-ਸਫਾਈ, ਪੀਣ ਵਾਲਾ ਸਾਫ ਪਾਣੀ ਆਦਿ ਇੰਤਜਾਮਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ। ਪੰਜਾਬ ਦੀ ਸੱਤਾਧਾਰੀ ਸਿਆਸੀ ਪਾਰਟੀ ਨੂੰ ਆਪਣੇ ਹੀ ਕੁਰਸੀ-ਖੇਡ ਤੋਂ ਫੁਰਸਤ ਨਹੀਂ ਅਤੇ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਸਰਕਾਰ ਇਹ ਸਾਰੀਆਂ ਬਦ-ਇੰਤਜਾਮੀਆਂ ਨੂੰ ਤੁਰੰਤ ਦੂਰ ਕਰੇ।

Advertisement

  ਬੁਲਾਰਿਆਂ ਨੇ ਕੱਲ੍ਹ ਨਰੈਣਗੜ੍ਹ ( ਹਰਿਆਣਾ) ਵਿੱਚ  ਬੀਜੇਪੀ ਨੇਤਾ ਨਾਇਬ ਸਿੰਘ ਸ਼ੈਣੀ ਦੇ ਮੋਟਰ ਕਾਫਲੇ ਵੱਲੋਂ ਇੱਕ ਹੋਰ ਲਖੀਮਪੁਰ ਖੀਰੀ ਕਾਂਡ ਰਚਾਉਣ ਦੀ ਕੋਝੀ ਕੋਸ਼ਿਸ਼ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ। ਬੀਜੇਪੀ ਨੇਤਾ ਦੇ ਕਾਫਲੇ ਨੇ ਉਥੇ ਅੱਧੀ ਦਰਜਨ ਦੇ ਕਰੀਬ ਕਿਸਾਨ ਜਖਮੀ ਕਰ ਦਿੱਤੇ ਜਿਨ੍ਹਾਂ ‘ਚੋਂ ਕੁੱਝ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਆਗੂਆਂ ਨੇ ਕਿਹਾ ਕਿ ਜਾਪਦਾ ਹੈ ਕਿ ਬੌਖਲਾਈ ਹੋਈ ਬੀਜੇਪੀ ਨੇ ਕਿਸਾਨਾਂ ਵਿਰੁੱਧ ਇਹ ਇੱਕ ਨਵੀਂ ਤਰ੍ਹਾਂ ਦਾ ਪੈਂਤੜਾ ਅਪਣਾ ਲਿਆ ਹੈ।

ਸ਼ਾਤਮਈ ਢੰਗ ਨਾਲ ਕਾਲੇ ਝੰਡੇ ਦਿਖਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਹੇਠ ਦਰੜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਸਾਨ ਇਨ੍ਹਾਂ ਹਮਲਿਆਂ ਤੋਂ ਡਰਨ ਵਾਲੇ ਨਹੀਂ ਅਤੇ ਆਪਣੇ ਅੰਦੋਲਨ ਨੂੰ  ਹੋਰ ਮਜ਼ਬੂਤ ਕਰਦੇ ਹੋਏ ਅੱਗੇ ਹੀ ਅੱਗੇ ਵਧਦੇ ਜਾਣਗੇ।
   

ਅੱਜ ਧਰਨੇ ਨੂੰ ਗੁਰਦੇਵ ਸਿੰਘ ਮਾਂਗੇਵਾਲ,ਮੇਲਾ ਸਿੰਘ ਕੱਟੂ, ਬਲਵਿੰਦਰ ਕੌਰ ਖੁੱਡੀ, ਉਜਾਗਰ ਸਿੰਘ ਬੀਹਲਾ,ਮਨਜੀਤ ਕੌਰ ਖੁੱਡੀ, ਜਸਪਾਲ ਸਿੰਘ ਚੀਮਾ,ਪੰਜਾਬ ਸਿੰਘ ਠੀਕਰੀਵਾਲਾ, ਕੁਲਵੰਤ ਸਿੰਘ ਭਦੌੜ, ਬਲਜੀਤ ਸਿੰਘ ਚੌਹਾਨਕੇ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਗੁਰਚਰਨ ਸਿੰਘ ਸੁਰਜੀਤਪੁਰਾ,ਸਰਬਜੀਤ ਸਿੰਘ ਠੀਕਰੀਵਾਲਾ,ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਲਖੀਮਪੁਰ- ਖੀਰੀ ਦੇ ਦੁਖਦਾਈ ਕਾਂਡ ਨੂੰ ਸਹੀ ਪਰਿਪੇਖ ਵਿੱਚ ਸਮਝਣ ‘ਤੇ ਜ਼ੋਰ ਦਿੱਤਾ। ਆਗੂਆਂ ਨੇ ਕਿਹਾ ਕਿ ਸਾਡੇ ਤਕਰੀਬਨ ਇੱਕ ਸਾਲ ਪੁਰਾਣੇ ਅੰਦੋਲਨ ਦਾ ਇਹ ਇਹ ਅਹਿਮ ਪੜਾਅ ਹੈ ਜਿੱਥੇ ਕਿਸਾਨ ਅੰਦੋਲਨ ਪ੍ਰਤੀ ਸਰਕਾਰ ਦੀ ਸਿਫਤੀ ਤੌਰ ‘ਤੇ  ਇੱਕ ਵੱਖਰੀ ਤਰ੍ਹਾਂ ਦੀ ਪਹੁੰਚ ਦੇਖਣ ਨੂੰ ਮਿਲ ਰਹੀ ਹੈ।

ਲੱਗਦਾ ਹੈ ਕਿ ਬੌਖਲਾਈ ਸਰਕਾਰ ਨੇ ਕਿਸਾਨਾਂ ‘ਤੇ ਸਿੱਧੇ ਤੇ ਹਿੰਸਕ ਹਮਲਿਆਂ ਦਾ ਰਾਹ ਅਪਣਾ ਲਿਆ। ਸਾਨੂੰ ਇਸ ਨਵੇਂ ਵਰਤਾਰੇ ਤੋਂ ਸਹੀ ਸਬਕ ਲੈਣੇ ਪੈਣਗੇ ਅਤੇ ਆਪਣੀ ਪਹੁੰਚ ਵਿੱਚ ਵੀ ਢੁੱਕਵੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਅਸੀਂ ਡਰਨ ਵਾਲੇ ਨਹੀਂ ਅਤੇ ਇਨ੍ਹਾਂ ਨਵੀਆਂ ਚੁਣੌਤੀਆਂ ਨੂੰ ਕਬੂਲਦੇ ਹੋਏ ਅਸੀਂ ਅੱਗੇ ਹੀ ਅੱਗੇ ਵੱਧਦੇ ਜਾਵਾਂਗੇ।
ਅੱਜ ਨਰਿੰਦਰਪਾਲ ਸਿੰਗਲਾ ਨੇ ਇਨਕਲਾਬੀ ਕਵਿਤਾ ਸੁਣਾਈ।

Advertisement
Advertisement
Advertisement
Advertisement
Advertisement
error: Content is protected !!