EX ਐਮ.ਐਲ.ਏ. ਕੇਵਲ ਢਿੱਲੋਂ ਦੇ ਡ੍ਰੀਮ ਪ੍ਰੋਜੈਕਟ ਨੂੰ ਕੱਲ੍ਹ ਲੱਗਣਗੇ ਖੰਭ
ਹਰਿੰਦਰ ਨਿੱਕਾ, ਬਰਨਾਲਾ 1 ਅਕਤੂਬਰ 2021
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਸਾਬਕਾ ਐਮ.ਐਲ.ਏ. ਕੇਵਲ ਸਿੰਘ ਢਿੱਲੋਂ ਦੇ ਬਹੁਕਰੋੜੀ ਡ੍ਰੀਮ ਪ੍ਰੋਜੈਕਟ ਵੱਜੋਂ ਪ੍ਰਸਿੱਧ ਮਾਲਵਾ ਪੱਧਰ ਦੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੀ ਨੀਂਹ ਪੱਥਰ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਵਿਭਾਗ ਦੇ ਮੰਤਰੀ OP ਸੋਨੀ ਭਲ੍ਹਕੇ ਰੱਖਣਗੇ ।
ਮੀਡੀਆ ਨੂੰ ਇਹ ਜਾਣਕਾਰੀ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਦਿੱਤੀ। ਪ੍ਰਧਾਨ ਰਾਮਣਵਾਸੀਆ ਨੇ ਦੱਸਿਆ ਕਿ ਬਰਨਾਲਾ-ਬਠਿੰਡਾ ਮੁੱਖ ਹਾਈਵੇ ਤੇ ਪੈਂਦੇ ਪਿੰਡ ਹੰਡਿਆਇਆ ਨੇੜੇ ਪੁਰਾਣੇ ਲੁੱਕ ਪਲਾਂਟ ਵਾਲੀ ਥਾਂ ਤੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦੀ ਨੀਂਹ ਪੱਥਰ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨਾਂ ਕਿਹਾ ਕਿ ਹਲਕਾ ਇੰਚਾਰਜ ਅਤੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਨੇ ਮਾਲਵਾ ਪੱਧਰ ਦਾ ਹਸਪਤਾਲ ਬਰਨਾਲਾ ਵਿੱਚ ਲਿਆ ਕੇ ਇੱਕ ਅਜਿਹਾ ਮੀਲ ਪੱਥਰ ਕਾਇਮ ਕਰ ਦਿੱਤਾ ਹੈ। ਜਿਸ ਦੀ ਬਰਾਬਰੀ ਕੋਈ ਵੀ ਵਿਰੋਧੀ ਪਾਰਟੀ ਦਾ ਨੇਤਾ ਨਹੀਂ ਕਰ ਸਕਦਾ। ਪ੍ਰਧਾਨ ਰਾਮਣਵਾਸੀਆ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਨਗਰ ਅਕੌਂਸਲ ਦੀ ਮਾਲਿਕੀ ਦੀ ਕਰੋੜਾਂ ਰੁਪਏ ਦੀ ਕੀਮਤ ਦੀ ਜਗ੍ਹਾ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੇ ਹੁਕਮਾਂ ਤੇ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਣ ਹਿੱਤ ਸਿਰਫ 1 ਰੁਪਏ ਲੀਜ਼ ਤੇ 99 ਸਾਲ ਲਈ ਦੇ ਦਿੱਤੀ ਹੈ।
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੇ ਕਿਹਾ ਕਿ ਇਲਾਕੇ ਦੇ ਲੋਕ ਕੇਵਲ ਸਿੰਘ ਢਿੱਲੋਂ ਵੱਲੋਂ ਜਿਲ੍ਹੇ ਦਾ ਬਹੁਪੱਖੀ ਵਿਕਾਸ ਕਰਵਾਉਣ ਦਾ ਦੇਣ ਨਹੀਂ ਦੇ ਸਕਦੇ। ਉਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਅੰਦਰ ਜਿੰਨਾਂ ਵਿਕਾਸ ਕੇਵਲ ਸਿੰਘ ਢਿੱਲੋਂ ਨੇ ਕਰਵਾਇਆ ਹੈ, ਉਸ ਦੀ ਕੋਈ ਹੋਰ ਆਗੂ ਰੀਸ ਹੀ ਨਹੀਂ ਕਰ ਸਕਦਾ। ਸ਼ਰਮਾ ਨੇ ਕਿਹਾ ਕਿ ਮਾਲਵਾ ਪੱਧਰੀ ਹਸਪਤਾਲ ਲਿਆ ਕਿ ਢਿੱਲੋਂ ਸਾਬ੍ਹ ਨੇ ਇਲਾਕੇ ਅੰਦਰ ਹਰ ਤਰਾਂ ਡਿਵੈਲਪਮੈਂਟ ਦੇ ਹੋਰ ਰਾਹ ਖੋਲ੍ਹ ਦਿੱਤੇ ਹਨ। ਉਲਾਂ ਕਿਹਾ ਕਿ ਭਲ੍ਹਕੇ ਸਵੇਰੇ ਕਰੀਬ 10 ਵਜੇ ਉਪ ਮੁੱਖ ਮੰਤਰੀ ਉ.ਪੀ. ਸੋਨੀ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ। ਨੀਂਹ ਪੱਥਰ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬੜੀ ਤੇਜ਼ੀ ਨਾਲ ਹਸਪਤਾਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਸ ਮੌਕੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਆਗੂ ਵਿਸ਼ੇਸ਼ ਤੌਰ ਦੇ ਹਾਜ਼ਿਰ ਰਹਿਣਗੇ।
ਵਰਨਣਯੋਗ ਹੈ ਕਿ ਹਸਪਤਾਲ ਦਾ ਨੀਂਹ ਪੱਥਰ ਇਸ ਤੋਂ ਪਹਿਲਾਂ 20 ਸਤੰਬਰ 2021 ਨੂੰ ਰੱਖਣ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਰੱਖਿਆਂ ਜਾਣ ਵਾਲਾ ਨੀ਼ਭ ਪੱਥਰ ਵੀ ਤਿਆਰ ਹੋ ਚੁੱਕਿਆ ਸੀ। ਪਰੰਤੂ ਨੀਂਹ ਪੱਥਰ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੀ ਰਾਜਨੀਤੀ ਵਿੱਚ ਹੋਈ ਉੱਥਲ ਪੁੱਥਲ ਦਰਮਿਆਨ ਕੈਪਟਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਜਿਸ ਕਾਰਣ ਪ੍ਰੋਗਰਾਮ ਐਨ ਮੌਕੇ ਦੇ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਸੀ।