ਧੀ ਨੂੰ ਇਨਸਾਫ ਦਿਵਾਉਣ ਲਈ ਭੱਜ ਨੱਠ ਕਰਦਿਆਂ ਪਿਉ ਨੇ ਹੀ ਗੁਆਈ ਜਾਨ,

Advertisement
Spread information

ਹੱਕ ਲੈਣ ਲਈ ਟੈਂਕੀ ਤੇ ਬੱਚੇ ਸਣੇ ਚੜ੍ਹੀ ਮਨਦੀਪ, ਪੁਲਿਸ ਖਿਲਾਫ ਪਿੰਡ ਵਾਸੀਆਂ ‘ਚ ਫੈਲਿਆ ਗੁੱਸਾ

ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਲਾਇਆ ਮੋਰਚਾ


ਹਰਿੰਦਰ ਨਿੱਕਾ , ਬਰਨਾਲਾ 1 ਅਕਤੂਬਰ 2021 

    ਆਪਣੀ ਵਿਧਵਾ ਧੀ ਮਨਦੀਪ ਦੇਵੀ ਨੂੰ ਇਨਸਾਫ ਦਿਵਾਉਣ ਲਈ ਭੱਜ ਦੌੜ ਕਰਦੇ ਮਾਨਸਿਕ ਤੌਰ ਤੇ ਪੀੜ ਨਾਲ ਸਹਾਰ ਸਕਦਿਆਂ ਕਰੀਬ 10 ਮਹੀਨੇ ਪਹਿਲਾਂ ਪਰਸਰਾਮ ਨੇ ਜਿਲ੍ਹੇ ਦੇ ਥਾਣਾ ਠੁੱਲੀਵਾਲ ਵਿਖੇ ਹੀ ਆਪਣੀ ਜਾਨ ਗੁਆ ਲਈ ਸੀ। ਮ੍ਰਿਤਕ ਦੀ ਪਤਨੀ ਰਾਜ ਰਾਣੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਉਦੋਂ ਵੀ ਮਨਦੀਪ ਦੇ ਸੌਹਰੇ ਪਰਿਵਾਰ ਨਾਲ ਸਮਝੌਤਾ ਕਰਵਾ ਕੋਈ ਕੇਸ ਦਰਜ਼ ਕਰਨ ਦੀ ਬਜਾਏ 174 ਸੀਆਰਪੀਸੀ ਤਹਿਤ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ, ਮਾਮਲਾ ਠੰਡਾ ਬਸਤੇ ਵਿੱਚ ਪਾ ਦਿੱਤਾ ਸੀ। ਪਰੰਤੂ ਸਮਝੌਤਾ ਤੇ ਅਮਲ ਕਰਨ ਤੋਂ ਮਨਦੀਪ ਦੇ ਸੌਹਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਆਪਣੇ ਪੈਰ ਪਿੱਛੇ ਖਿੱਚ ਲੈਣ ਕਾਰਣ, ਦੋਵਾਂ ਧਿਰਾਂ ਵਿੱਚ ਫਿਰ ਝਗੜਾ ਸ਼ੁਰੂ ਹੋ ਗਿਆ । ਇਸ ਝਗੜੇ ਨੇ ਅੱਜ ਉਸ ਸਮੇਂ ਤਿੱਖੇ ਸੰਘਰਸ਼ ਦਾ ਰੂਪ ਧਾਰਨ ਕਰ ਲਿਆ, ਜਦੋਂ ਮਨਦੀਪ ਦੇਵੀ ਆਪਣੇ ਪੁੱਤਰ ਇੰਦਰਪ੍ਰੀਤ ਨੂੰ ਨਾਲ ਲੈ ਕੇ ਨੰਗਲ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੀ। ਮਨਦੀਪ ਦੇ ਇਸ ਉੱਗਰ ਰੂਪ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਅਗਵਾਈ ਵਿੱਚ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਟੈਂਕੀ ਦੇ ਪਾਰਕ ਵਿੱਚ ਰੋਸ ਧਰਨਾ ਸ਼ੁਰੂ ਕਰ ਦਿੱਤਾ। ਇਸ ਮੌਕ ਮਨਦੀਪ ਦੇਵੀ ਨੇ ਪੁਲਿਸ ਨੂੰ ਦੋ ਟੁੱਕ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਜਦੋਂ ਤੱਕ ਉਸ ਦੇ ਪਿਉ ਪਰਸ਼ਰਾਮ ਨੂੰ ਮਰਨ ਲਈ ਮਜਬੂਰ ਕਰਨ ਵਾਲੇ, ਉਸ ਦੇ ਸੌਹਰੇ ਪਰਿਵਾਰ ਦੇ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ ਅਤੇ ਉਸ ਨੂੰ ਉਸ ਦੇ ਸੌਹਰੇ ਪਰਿਵਾਰ ਤੋਂ ਉਸ ਦਾ ਅਤੇ ਉਸ ਦੇ ਬੱਚਿਆਂ ਦਾ ਹੱਕ ਨਹੀਂ ਦਿਵਾਇਆ ਜਾਂਦਾ, ਉਨੀ ਦੇਰ ਤੱਕ ਉਹ ਮਰ ਸਕਦੀ ਹੈ, ਪਰੰਤੂ ਟੈਂਕੀ ਤੋਂ ਹੇਠਾਂ ਨਹੀਂ ਉਤਰਦੀ। 

Advertisement

     ਮਨਦੀਪ ਦੇਵੀ ਦੀ ਮਾਂ ਰਾਜ ਰਾਣੀ ਨੇ ਕਿਹਾ ਕਿ ਮੈਂ ਆਪਣੇ ਪਤੀ ਸਮੇਤ ਆਪਣੀ ਵਿਧਵਾ ਧੀ ਨੂੰ ਇਨਸਾਫ ਦਿਵਾਉਣ ਲਈ ਲੰਬਾ ਸਮਾਂ ਥਾਣਿਆਂ, ਕਚਿਹਰੀਆਂ ਅਤੇ ਪੰਚਾਇਤਾਂ ਕੋਲ ਚੱਕਰ ਕੱਟਦੀ ਰਹੀੇ। ਪਰੰਤੂ ਮੇਰੇ ਪਤੀ ਦੀ ਥਾਣਾ ਠੁੱਲੀਵਾਲ ਵਿਖੇ ਹੀ ਮਾਨਸਿਕ ਤੌਰ ਤੇ ਦਰਦ ਨਾ ਝੱਲਦਿਆਂ ਮੌਤ ਹੋ ਗਈ ਸੀ। ਯਾਨੀ ਧੀ ਦੇ ਨਾਲ ਮੈਂ ਵੀ ਵਿਧਵਾ ਹੋ ਗਈ। ਉਨਾਂ ਕਿਹਾ ਕਿ ਲੰਘੀ ਕੱਲ੍ਹ ਥਾਣਾ ਠੁੱਲੀਵਾਲ ਦੀ ਪੁਲਿਸ ਕੋਲ ਅਸੀਂ ਮੇਰੇ ਪਤੀ ਨੂੰ ਮਰਨ ਲਈ ਹਾਲਤ ਪੈਦਾ ਕਰਨ ਵਾਲਿਆਂ ਖਿਲਾਫ ਕੇਸ ਦਰਜ਼ ਕਰਵਾਉਣ ਦਪ ਮੰਗ ਲੈ ਕੇ ਪਹੁੰਚੇ। ਪਰੰਤੂ ਪੁਲਿਸ ਵਾਲਿਆਂ ਨੇ ਉਨਾਂ ਨੂੰ ਰੱਜ ਕੇ ਜਲੀਲ ਕੀਤਾ, ਕਹਿੰਦੇ ਜਿੱਥੇ ਮਰਜੀ ਉੱਚੀ ਉੱਚੀ ਭੁੱਬਾਂ ਮਾਰਦੇ ਫਿਰੋ, ਪਰ ਅਸੀਂ ਕੁੱਝ ਨਹੀਂ ਕਰਦੇ। ਹਰਪ੍ਰੀਤ ਰਾਮ ਨੇ ਕਿਹਾ ਕਿ ਮੈਂ ਵੀ ਆਪਣੀ ਭੈਣ ਮਨਦੀਪ ਨੂੰ ਉਸ ਦਾ ਹੱਕ ਦਿਵਾਉਣ ਅਤੇ ਆਪਣੇ ਪਿਤਾ ਦੀ ਮੌਤ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਕੇਸ ਦਰਜ਼ ਕਰਵਾਉਣ ਲਈ ਕਰੀਬ 10 ਮਹੀਨਿਆਂ ਤੋਂ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਹਾਂ, ਪਤਾ ਨਹੀਂ ਕਿੰਨੇ ਵਾਰ ਪੁਲਿਸ ਵਾਲਿਆਂ ਨੇ ਉਨਾਂ ਦੇ ਬਿਆਨ ਕਲਮਬੰਦ ਕੀਤੇ ਹਨ। ਪਰੰਤੂ ਗੱਲ , ਪੜਤਾਲ ਜ਼ਾਰੀ ਹੈ ਤੋਂ ਭੋਰਾ ਵੀ ਅੱਗੇ ਨਹੀਂ ਵਧ ਸਕੀ। ਜਿਸ ਕਾਰਣ ਹੁਣ ਉਨਾਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਆਰਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ।

     ਮਹਿਲ ਕਲਾਂ ਦੇ ਏ.ਐਸ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪਰਸ਼ਰਾਮ ਦੀ ਮੌਤ ਦਾ ਕਾਰਣ ਜਾਣਨ ਲਈ, ਪਹਿਲਾਂ ਆਲ੍ਦੋਹਾ ਅਧਿਕਾਰੀਆਂ ਨੇ ਪੜਤਾਲ ਕੀਤੀ। ਪੜਤਾਲ ਉਪਰੰਤ ਤਤਕਾਲੀ ਐਸਐਸਪੀ ਨੇ ਡਾਕਟਰਾਂ ਦੀ ਸਪੱਸ਼ਟ ਰਾਇ ਹਾਸਿਲ ਕਰਨ ਅਤੇ ਕੁੱਝ ਟੈਕਨੀਕਲ ਤਰੁੱਟੀਆਂ ਦੂਰ ਕਰਨ ਸਬੰਧੀ ਇਤਰਾਜ ਲਗਾਏ ਗਏ। ਜਿੰਨਾਂ ਦੀ ਪੂਰਤੀ ਕਰਨ ਦੀਆਂ ਕੋਸ਼ਿਸ਼ਾਂ ਜ਼ਾਰੀ ਹਨ। ਉਨਾਂ ਕਿਹਾ ਕਿ ਪੜਤਾਲ ਅਤੇ ਤਰੁੱਟੀਆਂ ਦੂਰ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਮਨਦੀਪ ਦੇਵੀ ਦੇ ਸੌਹਰਿਆਂ ਤੋਂ ਉਸ ਦਾ ਹੱਕ ਦਿਵਾਉਣਾ ਪੁਲਿਸ ਦੇ ਕਰਨਯੋਗ ਕੰਮ ਨਹੀਂ, ਇਹ ਅਦਾਲਤੀ ਮਾਮਲਾ ਹੈ, ਜਿਸ ਬਾਰੇ ਪੁਲਿਸ ਕੋਈ ਦਖਲ ਨਹੀਂ ਕਰ ਸਕਦੀ। ਜਿਕਰਯੋਗ ਹੈ ਕਿ ਟੈਂਕੀ ਤੇ ਚੜ੍ਹੀ ਔਰਤ ਮਨਦੀਪ ਦੇਵੀ ਪੁੱਤਰੀ ਲੇਟ ਸ਼੍ਰੀ ਪਰਸ਼ਰਾਮ ਹਾਲ ਵਾਸੀ ਨੰਗਲ ਦੀ ਸ਼ਾਦੀ ਕਰੀਬ 17 ਵਰ੍ਹੇ ਪਹਿਲਾਂ ਪੰਜਾਗਰਾਈਆਂ ਪਿੰਡ ਦੇ ਰਹਿਣ ਵਾਲੇ ਰਾਜ ਕੁਮਾਰ ਨਾਲ ਹੋਈ ਸੀ। ਵਿਆਹ ਤੋਂ ਬਾਅਦ ਉਸ ਦੀ ਕੁੱਖੋਂ 2 ਬੱਚੇ ਪੈਦਾ ਹੋਏ। ਪਰੰਤੂ ਕਾਫੀ ਅਰਸਾ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ । ਮਨਦੀਪ ਦੇਵੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਸੌਹਰੇ ਪਰਿਵਾਰ ਦਾ ਰਵੱਈਆ ਪੂਰੀ ਤਰਾਂ ਬਦਲ ਗਿਆ। ਸੌਹਰੇ ਪਰਿਵਾਰ ਵੱਲੋਂ ਉਸ ਦੇ ਪਤੀ ਦੇ ਹਿੱਸੇ ਦੀ ਜਮੀਨ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਦੇਣ ਤੋਂ ਕੋਰਾ ਜੁਆਬ ਦੇ ਦਿੱਤਾ। ਕਈ ਸਾਲ ਤੋਂ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਹੱਕ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹਾਂ। ਪਰੰਤੂ ਹਾਲੇ ਤੱਕ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ। 

Advertisement
Advertisement
Advertisement
Advertisement
Advertisement
error: Content is protected !!