ਰਵੀ ਸੈਣ , ਬਰਨਾਲਾ 29 ਸਤੰਬਰ 2021
ਸ਼ਹਿਰ ਅੰਦਰ ਮੋਟਰ ਸਾਈਕਲ ਚੋਰੀ ਦੀਆਂ ਹਰ ਦਿਨ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਪਰੰਤੂ ਪੁਲਿਸ ਚੌਂਕੀ ਬੱਸ ਸਟੈਂਡ ਦੇ ਏ.ਐਸ.ਆਈ. ਅਵਤਾਰ ਸਿੰਘ ਨੇ ਚੋਰੀ ਕਰਨ ਦੀ ਫਿਰਾਕ ਵਿੱਚ ਘੁੰਮ ਰਹੇ ਇੱਕ ਚੋਰ ਨੂੰ ਚੋਰੀ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਹੈ। ਪੁਲਿਸ ਨੇ ਚੋਰੀ ਦੇ ਜ਼ੁਰਮ ਵਿੱਚ ਕਾਬੂ ਕੀਤੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਵਿੱਚੋਂ ਪਹਿਲਾਂ ਚੋਰੀ ਕੀਤਾ ਇੱਕ ਮੋਟਰ ਸਾਈਕਲ ਬਰਾਮਦ ਵੀ ਕਰਵਾ ਲਿਆ ਹੈ।
ਦਰਜ਼ ਕੇਸ ਅਨੁਸਾਰ ਏ.ਐਸ.ਆਈ. ਅਵਤਾਰ ਸਿੰਘ ਨੂੰ ਮੁਖਬਰ ਖਾਸ ਤੋਂ ਸੂਚਨਾ ਮਿਲੀ ਕਿ ਵਿਸਾਲ ਕੁਮਾਰ ਪੁਤਰ ਬਲਕਰਨ ਕੁਮਾਰ ਵਾਸੀ ਨਾਨਕਸਰ ਬਸਤੀ ਨੇੜੇ ਟਿਊਬਵੈਲ ਨੰਬਰ 6 ਬਰਨਾਲਾ , ਮੋਟਰ ਸਾਈਕਲ ਚੋਰੀ ਕਰਨ ਦਾ ਆਦੀ ਹੈ। ਅੱਜ ਵੀ ਉਹ ਵਹੀਕਲ ਚੋਰੀ ਕਰਨ ਦੀ ਮੰਸ਼ਾ ਨਾਲ ਤਰਕਸ਼ੀਲ ਚੌਂਕ ਦੇ ਇਰਦ ਗਿਰਦ ਘੁੰਮ ਰਿਹਾ ਹੈ। ਅਗਰ ਉਸ ਨੂੰ ਹੁਣੇ ਹੀ ਰੇਡ ਕਰਕੇ ਹਿਰਾਸਤ ਵਿੱਚ ਲੈ ਲਿਆ ਜਾਵੇ ਤਾਂ ਦੋਸ਼ੀ ਦੇ ਕਬਜ਼ੇ ਵਿੱਚੋਂ ਚੋਰੀ ਦੇ ਮੋਟਰ ਸਾਈਕਲ ਵੀ ਬਰਾਮਦ ਹੋ ਸਕਦੇ ਹਨ। ਇਤਲਾਹ ਭਰੋਸੇਯੋਗ ਹੋਣ ਕਾਰਣ ਦੋਸ਼ੀ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ।
ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਅਵਤਾਰ ਸਿੰਘ ਦੀ ਅਗਵਾਈ ਵਿੱਚ ਰੇਡ ਕਰਕੇ ਨਾਮਜ਼ਦ ਦੋਸ਼ੀ ਵਿਸ਼ਾਲ ਕੁਮਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ ਹੈ। ਬ੍ਰਾਮਦ ਕੀਤੇ ਮੋਟਰ ਸਾਈਕਲ ਮਾਰਕਾ ਸਪਲੈਡਰ ਪਲੱਸ ਰੰਗ ਗਰੇਅ ਜਿਸ ਦੀ ਬਜ਼ਾਰੀ ਕੀਮਤ 45000 ਰੁਪਏ ਹੈ। ਐਸਐਚਉ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਰਦ ਗਿਰਦ ਘੁੰਮਦੇ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਿਲ ਵਿਅਕਤੀਆਂ ਬਾਰੇ ਪੁਲਿਸ ਨੂੰ ਸੂਚਿਤ ਕਰੋ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।