ਯੁਵਕ ਸੇਵਾਵਾਂ ਵਿਭਾਗ ਵੱਲੋਂ ਸਰਕਾਰੀ ਰਣਬੀਰ ਕਾਲਜ ਵਿਖੇ ਕਰਵਾਏ ਜਿਲ੍ਹਾ ਪੱਧਰੀ ਮੁਕਾਬਲੇ
ਪਰਦੀਪ ਕਸਬਾ ਸੰਗਰੂਰ, 30 ਸਤੰਬਰ 2021
ਸਥਾਨਕ ਸਰਕਾਰੀ ਰਬਣੀਰ ਕਾਲਜ ਵਿਖੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕੁਇਜ਼, ਸਲੋਗਨ ਲੇਖਣ, ਪੋਸਟਰ ਬਣਾਉਣ ਮੁਕਾਬਲੇ ਐਚ. ਆਈ. ਵੀ., ਏਡਜ਼, ਟੀ.ਬੀ., ਡਰੱਗ ਅਵੇਅਰਨੈੱਸ ਅਤੇ ਖੂਨਦਾਨ ਆਦਿ ਤੇ ਕੇਂਦਰਿਤ ਹੁੰਦਿਆਂ ਕਰਵਾਏ ਗਏ। ਇਨ੍ਹਾਂ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੱਖ-ਵੱਖ ਕਾਲਜਾਂ ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਰਣਬੀਰ ਕਾਲਜ, ਸੰਗਰੂਰ ਨੇ ਪਹਿਲਾ, ਅਕਾਲ ਡਿਗਰੀ ਕਾਲਜ ਫਾਰ ਵੂਮੈਨ, ਸੰਗਰੂਰ ਨੇ ਦੂਜਾ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਲੋਗਨ ਲੇਖਣ ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਨੇ ਪਹਿਲਾ ਅਤੇ ਸਰਕਾਰੀ ਰਣਬੀਰ ਕਾਲਜ, ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਪੋਸਟਰ ਬਣਾਉਣ ਵਿੱਚ ਗੁਰੂ ਤੇਗ ਬਹਾਦੁਰ ਕਾਲਜ, ਭਵਾਨੀਗੜ੍ਹ ਨੇ ਪਹਿਲਾ ਅਤੇ ਸਰਕਾਰੀ ਰਣਬੀਰ ਕਾਲਜ, ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਅਰੁਣ ਕੁਮਾਰ ਅਤੇ ਸੁਰਿੰਦਰ ਸਿੰਘ ਭਰੂਰ ਨੇ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਪ੍ਰੋ. ਸੁਖਬੀਰ ਸਿੰਘ ਜੀ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਮਾਗਮ ਦੇ ਅੰਤ ਵਿੱਚ ਕਾਲਜ ਰੈੱਡ ਰਿਬਨ ਕੋਆਰਡੀਨੇਟਰ ਪ੍ਰੋ(ਡਾ) ਸੁਖਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ ਗੁਰਜੀਤ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਸਮਾਗਮ ਵਿੱਚ ਪ੍ਰੋ(ਡਾ) ਮੇਵਾ ਰਾਮ, ਪ੍ਰੋ ਨਿਰਮਲ, ਪ੍ਰੋ ਗਗਨਦੀਪ ਸਿੰਘ, ਪ੍ਰੋ ਰਣਧੀਰ ਸ਼ਰਮਾ, ਪ੍ਰੋ(ਡਾ) ਮਨਦੀਪ ਕੌਰ, ਪ੍ਰੋ ਮਨਦੀਪ ਕੌਰ ਦਿੜ੍ਹਬਾ, ਪ੍ਰੋ ਨਿਤਿਸ਼ ਅਰੋੜਾ, ਪ੍ਰੋ ਕਮਲੇਸ਼ ਅਤੇ ਪ੍ਰੋ ਅਮੋਲਕਜੀਤ ਸਿੰਘ, ਪ੍ਰੋ(ਡਾ) ਜੈ ਦੇਵੀ ਅਤੇ ਹੋਰ ਪ੍ਰਬੰਧਕੀ ਸਟਾਫ ਮੈਂਬਰ ਹਾਜਰ ਸਨ।