ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਨੇ ਸਵੈ ਸਹਾਇਤਾ ਗਰੁੱਪ
ਐਸਐਚਜੀਜ਼ ਵੱਲੋ 25 ਹਜ਼ਾਰ ਮਾਸਕ ਤੇ 800 ਤੋਂ ਵੱਧ ਐਪਰਨ ਤਿਆਰ
ਹਰਿੰਦਰ ਨਿੱਕਾ ਬਰਨਾਲਾ, 14 ਅਪਰੈਲ 2020
ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਜ਼ਿਲ੍ਹੇ ਚ, ਮਾਸਕ ਅਤੇ ਐਪਰਨ ਬਣਾਉਣਾ ਦਾ ਕੰਮ ਜ਼ੋਰਾਂ ’ਤੇ ਹੈ। ਐਨਆਰਐਲਐਮ (ਅਜੀਵਿਕਾ) ਅਧੀਨ ਪਿੰਡ ਜੋਧਪੁਰ, ਭੋਤਨਾ ਤੇ ਹੋਰ ਸੈਲਫ ਹੈਲਪ ਗਰੁੱਪਾਂ ਵੱਲੋਂ ਜਿੱਥੇ 25 ਹਜ਼ਾਰ ਮਾਸਕ ਤਿਆਰ ਕੀਤੇ ਜਾ ਚੁੱਕੇ ਹਨ। ਉਥੇ ਹੀ 800 ਤੋਂ ਵੱਧ ਐਪਰਨ ਤਿਆਰ ਕੀਤੇ ਗਏ ਹਨ। ਇਹ ਐਪਰਨ ਜ਼ਿਲ੍ਹੇੇ ਦੇ ਵਲੰਟੀਅਰਾਂ ਨੂੰ ਮੁਹੱਈਆ ਕਰਾਏ ਗਏ ਹਨ ਅਤੇ ਮੰਡੀਆਂ ਵਿਚ ਕਿਰਤੀਆਂ ਨੂੰ ਭਲਕ ਤੋਂ ਮੁਹੱਈਆ ਕਰਵਾਏ ਜਾÎਣਗੇ। ਇਹ ਜਾਣਕਾਰੀ ਦਿੰਦੇ ਹੋਏ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਨੈਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ (ਐਨਆਰਐਲਐਮ) ਤਹਿਤ ਵੱਖ ਵੱਖ ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ (ਐਸਐਚਜੀਜ਼) ਨਾਲ ਸਬੰਧਤ ਔਰਤਾਂ ਵੱਲੋਂ ਸਵੈ ਇੱਛਾ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱੱਲੋਂ ਇਨ੍ਹਾਂ ਗਰੁੱਪਾਂ ਨੂੰ ਕੱਪੜਾ ਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਾਇਆ ਜਾ ਰਿਹਾ ਹੈ। ਇਨ੍ਹਾਂ ਸੈਲਫ ਹੈਲਪ ਗਰੁੱਪਾਂ ਵੱਲੋਂ 25 ਹਜ਼ਾਰ ਮਾਸਕ ਤਿਆਰ ਕੀਤੇ ਜਾ ਚੁੱਕੇ ਹਨ ਤੇ 10 ਹਜ਼ਾਰ ਮਾਸਕ ਹੋਰ ਤਿਆਰ ਕੀਤੇ ਜਾ ਰਹੇ ਹਨ। ਜਦੋਂ ਕਿ ਐਪਰਨ 800 ਤੋਂ ਵੱਧ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਇਹ ਕੁੱਲ 1 ਹਜ਼ਾਰ ਐਪਰਨ ਤਿਆਰ ਕੀਤੇ ਜਾਣੇ ਹਨ, ਜੋ ਵਲੰਟੀਅਰਾਂ ਤੋਂ ਇਲਾਵਾ ਮੰਡੀਆਂ ਵਿੱਚ ਕਿਰਤੀਆਂ ਨੂੰ ਮੁਹੱਈਆ ਕਰਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਮਾਸਕ ਅਤੇ ਐਪਰਨ ਸਿਵਲ ਹਸਪਤਾਲ ਵਿੱਚ ਸੋਧਣ ਤੋਂ ਬਾਅਦ ਹੀ ਮੁਹੱਈਆ ਕਰਵਾਏ ਜਾਂਦੇ ਹਨ।
ਏਡੀਸੀ ( ਵਿਕਾਸ) ਅਰੁਣ ਜਿੰਦਲ ਨੇ ਦੱਸਿਆ ਕਿ ਮਾਸਕ ਬਣਾਉਣ ਵਿਚ ਬਾਬਾ ਹਿੰਮਤ ਸਿੰਘ ਸੈਲਫ ਹੈਲਪ ਗਰੁੱਪ, ਬਾਬਾ ਵਿਸ਼ਵਕਰਮਾ ਜੀ ਗਰੁੱਪ, ਭਾਈ ਮੂਲ ਚੰਦ ਜੀ ਗਰੁੱਪ ਪਿੰਡ ਜੋਧਪੁਰ ਅਤੇ ਗੁਰੂ ਰਵੀਦਾਸ ਗਰੁੱਪ ਭੋਤਨਾ ਦੀਆਂ ਔਰਤਾਂ ਜੁਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਐਪਰਨ ਬਣਾਉਣ ਦਾ ਕੰਮ ਗੁਰੂ ਰਵੀਵਾਸ ਜੀ ਗਰੁੱਪ, ਦਸਮੇਸ਼ ਗਰੁੱਪ, ਔਲਖ ਗਰੁੱਪ ਪਿੰਡ ਠੀਕਰੀਵਾਲਾ, ਬਾਬਾ ਵਾਲਮੀਕਿ ਜੀ ਗਰੁੱੱਪ, ਬਾਬਾ ਅਤਰ ਸਿੰਘ ਗਰੁੱਪ, ਗੁਰੂ ਰਵੀਦਾਸ ਜੀ ਗਰੁੱਪ ਪਿੰਡ ਬਡਬਰ ਤੋਂ ਇਲਾਵਾ ਜੋਧਪੁਰ ਦੇ ਗਰੁੱਪ ਅਤੇ ਕੱਟੂ ਦਾ ਬਾਬਾ ਚੰਦ ਸਿੰਘ, ਬੇਬੇ ਨਾਨਕੀ ਗਰੁੱੱਪ, ਗੁਰੂ ਨਾਨਕ ਦੇਵ ਜੀ ਗਰੁੱਪ, ਗੁਰੂ ਤੇਗ ਬਹਾਦਰ ਸਾਹਿਬ ਗਰੁੱਪ, ਬੀਬੀ ਭਾਨੀ ਜੀ ਗਰੁੱਪ ਤੋਂ ਇਲਾਵਾ ਭੈਣੀ ਮਹਿਰਾਜ ਦੀਆਂ ਔਰਤਾਂ ਵੀ ਦਿਨ ਰਾਤ ਲੱਗੀਆਂ ਹੋਈਆਂ ਹਨ। ਫੂਲਕਾ ਨੇ ਕਿਹਾ ਕਿ ਕੋਵਿਡ 19 ਵਿਰੁੱਧ ਜਾਰੀ ਜੰਗ ਜਿੱਤਣ ਦੇ ਯਤਨਾਂ ਵਿਚ ਸਵੈ ਸਹਾਇਤਾ ਗਰੁੱਪ ਜ਼ਿਲ੍ਹਾ ਪ੍ਰਸ਼ਾਸਨ ਲਈ ਵਰਦਾਨ ਸਾਬਿਤ ਹੋ ਰਹੇ ਹਨ। ਇਨ੍ਹਾਂ ਸਿਰੜੀ ਔਰਤਾਂ ਦੀਆਂ ਸੇਵਾਵਾਂ ਬੇਹੱਦ ਸ਼ਲਾਘਾਯੋਗ ਹਨ।