ਡੀਸੀ ਨੇ ਸਮਾਂ ਬਦਲਿਆ- ਹੁਣ ਖੇਤਾਂ , ਚ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣਗੀਆਂ ਕੰਬਾਇਨਾਂ 

Advertisement
Spread information

ਖੇਤੀ ਮਸ਼ੀਨਰੀ ਦੇ ਰਿਪੇਅਰ ਅਤੇ ਸਪੇਅਰ ਪਾਰਟਸ ਨਾਲ ਸਬੰਧਤ ਦੁਕਾਨਾਂ ਖੋਲਣ ਦੇ ਸਮੇਂ ’ਚ ਵਾਧਾ
* 24 ਅਪਰੈਲ ਤੋਂ ਚਲਾਏ ਜਾ ਸਕਣਗੇ ਰੀਪਰ

ਕੁਲਵੰਤ ਗੋਇਲ/ ਸੋਨੀ ਪਨੇਸਰ ਬਰਨਾਲਾ, 14 ਅਪਰੈਲ 2020
ਜ਼ਿਲਾ ਮੈਜਿਸਟ੍ਰੇਟ  ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਖੇਤੀਬਾੜੀ ਦੇ ਕੰਮਾਂ ਲਈ ਦਿੱਤੀਆਂ ਛੋਟਾਂ ਵਿਚ ਕੁਝ ਸੋਧ ਕੀਤੀ ਗਈ ਹੈ। ਇਨਾਂ ਹੁਕਮਾਂ ਅਨੁਸਾਰ ਫ਼ਸਲ ਦੀ ਕਟਾਈ ਬਿਜਾਈ ਅਤੇ ਢੋਆ-ਢੋਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਵੇਂ ਕਿ ਟਰੈਕਟਰ, ਟਰਾਲੀ, ਕੰਬਾਇਨ ਆਦਿ ਦੀ ਆਵਾਜਾਈ ’ਤੇ ਮੁਕੰਮਲ ਤੌਰ ’ਤੇ ਛੋਟ ਹੋਵੇਗੀ। ਪਰ ਖੇਤਾਂ ਵਿਚ ਕੰਬਾਇਨ ਦੇ ਚੱਲਣ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ  ਹੋਵੇਗਾ। ਸਬੰਧਤ ਮਸ਼ੀਨਰੀ ’ਤੇ 4 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ ਅਤੇ ਦੂਰੀ 2 ਮੀਟਰ ਦੀ ਬਣਾ ਕੇ ਰੱਖਣਗੇ। ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਸਬੰਧੀ ਦੁਕਾਨਾਂ ਦਾ ਸਮਾਂ ਸਵੇਰੇ 6 ਤੋਂ ਸਵੇਰੇ ਦੁਪਹਿਰ 12 ਵਜੇ (6 ਘੰਟੇ) ਤੱਕ ਕਰ ਦਿੱਤਾ ਗਿਆ, ਜੋ ਪਹਿਲਾਂ 6 ਸਵੇਰੇ ਤੋਂ 9 ਵਜੇ ਤੱਕ ਸੀ। ਦੁਕਾਨਦਾਰਾਂ ਨੂੰ ਸਪੇਅਰ ਪਾਰਟਸ ਦੀ ਹੋਮ ਡਲਿਵਰੀ ਹੀ ਕੀਤੀ ਜਾਵੇਗੀ। ਤੂੜੀ ਵਾਲੀ ਮਸ਼ੀਨ ਸਟਰਾ ਰੀਪਰ 24 ਅਪਰੈਲ 2020 ਤੋਂ ਚਲਾਏ ਜਾ ਸਕਣਗੇ। ਇਸ ਕੰਮ ਵਿਚ ਮੌਜੂਦ ਵਿਅਕਤੀਆਂ ਆਪਸੀ ਦੂਰੀ 2 ਮੀਟਰ ਦੀ ਰੱਖਣਗੇ।
ਕਣਕ ਦੀ ਫ਼ਸਲ ਦੀ ਕਟਾਈ ਅਤੇ ਵੱਖ-ਵੱਖ ਖੇਤੀ ਕਾਰਜਾਂ ਲਈ ਖੇਤ ਮਜ਼ਦੂਰਾਂ ਸਮੇਤ ਖੇਤਾਂ ਵਿੱਚ ਆਉਣ-ਜਾਣ ਲਈ ਸਵੇਰ ਦਾ ਉਹੀ ਸਮਾਂ 6 ਤੋਂ 9 ਵਜੇ ਤੱਕ (ਤਿੰਨ ਘੰਟੇ) ਅਤੇ ਖੇਤ ਤੋਂ ਵਾਪਸ ਆਉਣ ਦਾ ਸਮਾਂ ਸ਼ਾਮ 7 ਤੋਂ ਰਾਤ 9 ਵਜੇ ਤੱਕ (2 ਘੰਟੇ) ਦਾ ਹੈ। ਇਹ ਵਿਅਕਤੀ ਸਵੇਰੇ 9 ਤੋਂ ਸ਼ਾਮ 7 ਵਜੇ ਖੇਤਾਂ ਵਿਚ ਹੀ ਰਹਿਣਗੇ। ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਵਾਲੀਆਂ ਦੁਕਾਨਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ (ਚਾਰ ਘੰਟੇ) ਤੱਕ ਦਾ ਪਹਿਲਾਂ ਵਾਂਗ ਹੋਵਗਾ। ਇਹ ਦੁਕਾਨਦਾਰ ਮੁੱਖ ਖੇਤੀਬਾੜੀ ਅਫਸਰ ਵੱਲੋਂ ਹੋਏ ਨਿਰਦੇਸ਼ਾਂ ਅਨੁਸਾਰ ਦੁਕਾਨ ਖੋਲਣਗੇ ਅਤੇ ਆਪਣੇ ਗਾਹਕਾਂ ਨੂੰ ਹੋਮ ਡਿਲਿਵਰੀ ਹੀ ਕਰਨਗੇ। ਉਨਾਂ ਕਿਹਾ ਕਿ ਖੇਤੀ ਸਬੰਧੀ ਕੰਮਾਂ ਲਈ ਪਾਸ ਜਾਰੀ ਕਰਨ ਦੇ ਅਧਿਕਾਰ ਮੁੱਖ ਖੇਤੀਬਾੜੀ ਅਫਸਰ ਨੂੰ ਦਿੱਤੇ ਗਏ ਹਨ।
ਸਮੂਹ ਕਿਸਾਨਾਂ/ਖੇਤ ਮਜ਼ਦੂਰਾਂ ਵਲੋਂ ਜੇਕਰ ਖੇਤਾਂ ਵਿੱਚ ਹੱਥੀਂ ਕਟਾਈ/ਬਿਜਾਈ ਆਦਿ ਦਾ ਕੰਮ ਕੀਤਾ ਜਾਵੇਗਾ ਤਾਂ ਉਸ ਸਮੇਂ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ। ਆਪਸੀ ਦੂਰੀ 2 ਮੀਟਰ ਦੀ ਹੋਵੇਗੀ। ਫੇਸ ਮਾਸਕ ਪਾਉਣਗੇ, ਹੱਥਾਂ ਦੀ ਸਾਫ਼ ਸਫ਼ਾਈ ਰੱਖਣਗੇ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨਗੇ। ਇਸ ਤੋਂ ਇਲਾਵਾ ਕੋਰੋਨਾਵਾਇਰਸ (ਕੋਵਿਡ-19) ਸਬੰਧੀ ਸਰਕਾਰ ਵਲੋਂ ਸਮੇਂ ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ।
Advertisement
Advertisement
Advertisement
Advertisement
Advertisement
error: Content is protected !!