ਡੀਸੀ ਫੂਲਕਾ ਨੇ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਸਮਝਣ ਦਾ ਦਿੱਤਾ ਸੱਦਾ

Advertisement
Spread information

ਸੋਨੀ ਪਨੇਸਰ ਬਰਨਾਲਾ 14 ਅਪਰੈਲ 2020
ਭਾਰਤੀ ਸਵਿਧਾਨ ਦੇ ਨਿਰਮਾਤਾ, ਮਹਾਨ ਰਾਜਨੀਤੀਵਾਨ ਤੇ ਉਘੇ ਸਮਾਜ ਸੁਧਾਰਕ ਭਾਰਤ ਰਤਨ ਡਾ. ਬੀ ਆਰ ਅੰਬੇਦਕਰ ਦੇ 129ਵੇਂ ਜਨਮ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਸ਼ਰਧਾਂਜਲੀ ਭੇਟ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰੂਹੀ ਦੁੱਗ ਅਤੇ ਸਹਾਇਕ ਕਮਿਸ਼ਨਰ ਸ੍ਰੀ ਰਵਿੰਦਰ ਅਰੋੜਾ ਵੱਲੋਂ ਵੀ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਲੱਗੇ ਬਾਬਾ ਸਾਹਿਬ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਅਰਪਿਤ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
                     ਇਸ ਮੌਕੇ ਡਿਪਟੀ ਕਮਿਸ਼ਨਰ ਫੂਲਕਾ ਨੇ ਆਖਿਆ ਕਿ ਬਾਬਾ ਸਾਹਿਬ ਭਾਰਤੀ ਸੰਵਿਧਾਨ ਦੇ ਨਿਰਮਾਤਾ ਹੋਣ ਦੇ ਨਾਲ ਨਾਲ ਉੰਘੇ ਸਮਾਜ ਸੁਧਾਰਕ ਵੀ ਸਨ।  ਜਿਨਾਂ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸ੍ਰੋਤ ਹੈ। ਉਨਾਂ ਕਿਹਾ ਡਾ. ਭੀਮ ਰਾਓ ਅੰਬੇਦਕਰ ਨੇ ਸਾਡੇ ਦੇਸ਼ ਨੂੰ ਤਰੱਕੀ ਅਤੇ ਸਮਾਜਕ ਸਮਾਨਤਾ ਦੀਆਂ ਨਵੀਆਂ ਰਾਹਾਂ ’ਤੇ ਤੋਰਿਆ। ਇਸ ਲਈ  ਡਾ. ਅੰਬੇਦਕਰ ਦੀਆਂ ਸਮਾਜਿਕ ਸਮਾਨਤਾ ਦੀਆਂ ਸਿੱਖਿਆਵਾਂ ਨੂੰ ਆਪਣੇ ਨਿੱਜੀ ਜੀਵਨ ’ਚ ਲਾਗੂ ਕਰਨਾ ਅੱਜ ਦੇ ਸਮੇਂ ’ਚ ਵੱਡੀ ਲੋੜ ਹੈ। ਇਸ ਦੇ ਨਾਲ ਹੀ ਉਨਾਂ ਦੇ ਬਣਾਏ ਸੰਵਿਧਾਨ ’ਚ ਸ਼ਾਮਲ ਕਰਤੱਵਾਂ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ, ਇਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Advertisement
Advertisement
Advertisement
Advertisement
Advertisement
error: Content is protected !!