ਰਣਬੀਰ ਕਾਲਜ ਖੁਲਵਾਉਣ ਲਈ ਤਿੰਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਡੀਸੀ ਦੇ ਛੁੱਟੀ ਤੇ ਹੋਣ ਕਰਕੇ ਏਡੀਸੀ ਅਨਮੋਲ ਸਿੰਘ ਧਾਲੀਵਾਲ ਨੂੰ ਸੌਪਿਆ ਗਿਆ ਮੰਗ ਪੱਤਰ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 07 ਸਤੰਬਰ 2021
ਜਥੇਬੰਦੀਆ ਦੇ ਆਗੂਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਭਿੰਦਰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਮਨਜੀਤ ਨਮੋਲ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਰਮਨ ਕਾਲਾਝਾੜ ਵੱਲੋਂ ਦੱਸਿਆ ਗਿਆ ਕਿ ਕਰੋਨਾ ਬੰਦੀ ਤੋਂ ਬਾਅਦ ਜਦੋਂ ਸਭ ਸਰਕਾਰੀ, ਗੈਰ ਸਰਕਾਰੀ ਅਦਾਰੇ ਖੁੱਲ੍ਹ ਚੁੱਕੇ ਹਨ, ਪਰ ਇਸ ਦੌਰਾਨ ਪੰਜਾਬ ਦੇ ਸਰਕਾਰੀ ਕਾਲਜ ਹਜੇ ਤੱਕ ਬੰਦ ਪਏ ਹਨ ਜਦੋਂ ਕਿ ਸਾਰੇ ਸਕੂਲ ਵੀ ਖੁੱਲ੍ਹ ਚੁੱਕੇ ਹਨ ਅਤੇ ਪੰਜਾਬੀ ਯੂਨੀਵਰਸਿਟੀ ਅਤੇ ਉਸ ਨਾਲ ਸੰਬਧਿਤ ਕਾਲਜ ਵੀ ਖੁੱਲ੍ਹ ਚੁੱਕੇ ਹਨ ।
ਇਸ ਲਈ ਅੱਜ ਡੀਸੀ ਸੰਗਰੂਰ ਵੱਲੋਂ ਇਹ ਮੰਗ ਕੀਤੀ ਗਈ ਕਿ ਸਰਕਾਰੀ ਰਣਬੀਰ ਕਾਲਜ ਜਲਦ ਖੋਲਿਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ, ਪਹਿਲਾਂ ਹੀ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਜਿਲ੍ਹੇ ਦੇ ਸਭ ਤੋਂ ਵੱਡੇ ਕਾਲਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ ।
ਬਾਕੀ ਸਭ ਅਦਾਰੇ ਖੁੱਲ੍ਹੇ ਹੋਣ ਕਰਕੇ ਸਰਕਾਰੀ ਕਾਲਜਾਂ ਨੂੰ ਬੰਦ ਰੱਖਣ ਦਾ ਕੋਈ ਮਸਲਾ ਨਹੀਂ ਬਣਦਾ ਇਸ ਲਈ ਜਲਦ ਤੋਂ ਜਲਦ ਰਣਬੀਰ ਕਾਲਜ ਖੋਲਿਆ ਜਾਵੇ, ਜੇਕਰ ਹੁਣ ਵੀ ਕਾਲਜ ਨਹੀਂ ਖੋਲਿਆ ਗਿਆ ਤਾਂ ਵਿਦਿਆਰਥੀ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ ।