ਸਰਕਾਰੀ ਕਾਲਜਾਂ ਨੂੰ ਖੁਲਵਾਉਣ ਲਈ ਡੀਸੀ ਸੰਗਰੂਰ ਨੂੰ ਦਿੱਤਾ ਜਾਵੇਗਾ ਮੰਗ ਪੱਤਰ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 7 ਸਤੰਬਰ 2021
ਅੱਜ ਰਣਬੀਰ ਕਾਲਜ (ਸੰਗਰੂਰ) ਵਿੱਚ ਤਿੰਨ ਵਿਦਿਆਰਥੀ ਜਥੇਬੰਦੀਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ),ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਵੱਲੋਂ ਵਿਦਿਆਰਥੀਆਂ ਦੀ ਕਾਲਜ ਖੋਲ੍ਹਣ ਦੀ ਮੰਗ ਲਈ ਮੀਟਿੰਗ ਕੀਤੀ ਗਈ ਅਤੇ ਇਹ ਤਹਿ ਕੀਤਾ ਗਿਆ ਕਿ ਮਿਤੀ 7 ਸਤੰਬਰ (ਮੰਗਲਵਾਰ) ਨੂੰ ਸੰਗਰੂਰ ਜਿਲ੍ਹੇ ਦੇ ਸਰਕਾਰੀ ਕਾਲਜਾਂ ਨੂੰ ਖੁਲਵਾਉਣ ਲਈ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਕਾਲਜ ਖੋਲ੍ਹਣ ਦੀ ਮੰਗ ਕੀਤੀ ਜਾਵੇਗੀ।
ਆਗੂਆਂ ਕਿਹਾ ਕਿ ਕਰੋਨਾ ਬੰਦੀ ਤੋਂ ਬਾਅਦ ਵਿਦਿਅਕ ਅਦਾਰਿਆਂ ਦੇ ਨਾਲ ਬਾਕੀ ਸਭ ਸੰਸਥਾਵਾਂ ਵੀ ਖੁੱਲ੍ਹ ਰਹੀਆਂ ਹਨ ਪਰ ਸਰਕਾਰੀ ਕਾਲਜ ਅਜੇ ਤੱਕ ਬੰਦ ਪਏ ਹਨ ਪਹਿਲਾਂ ਹੀ ਬੰਦ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਹੁਣ ਨਵਾਂ ਸੈਸ਼ਨ ਸ਼ੁਰੂ ਹੋਇਆ ਹੈ ਇਸ ਸ਼ੈਸ਼ਨ ਦੀ ਪੜ੍ਹਾਈ ਆਫਲਾਈਨ ਮੂਡ ਰਾਹੀਂ ਹੋਣੀ ਚਾਹੀਦੀ ਹੈ ਤਾਂ ਜੋ ਹੋਰ ਪੜ੍ਹਾਈ ਦੇ ਨੁਕਸਾਨ ਨੂੰ ਰੋਕਿਆ ਜਾਵੇ ਵਿਦਿਆਰਥੀ ਵੀ ਕਾਫੀ ਸਮੇਂ ਤੋਂ ਕਾਲਜ ਖੋਲ੍ਹਣ ਦੀ ਮੰਗ ਕਰ ਰਹੇ ਹਨ ਇਸ ਲਈ ਜਲਦ ਤੋਂ ਜਲਦ ਕਾਲਜ ਖੋਲ੍ਹੇ ਜਾਣ ।