ਬਰਨਾਲਾ ਸ਼ਹਿਰ ‘ਚੋਂ 3 ਨਾਬਾਲਿਗ ਕੁੜੀਆਂ ਅਗਵਾ, ਤਲਾਸ਼ ਵਿੱਚ ਰੁੱਝੀ ਪੁਲਿਸ

Advertisement
Spread information

ਰਮਨਦੀਪ ਸਿੰਘ ਤੇ 2 ਹੋਰ ਅਣਪਛਾਤਿਆਂ ਖਿਲਾਫ ਕੇਸ ਦਰਜ਼, ਪੀੜਤ ਪਰਿਵਾਰਾਂ ਦੀਆਂ ਧੜਕਣਾਂ ਤੇਜ਼


ਹਰਿੰਦਰ ਨਿੱਕਾ , ਬਰਨਾਲਾ 2 ਸਤੰਬਰ 2021 

    ਫਿਰ ਖਤਰਾ ਹੁੰਦੈ, ਇੱਜਤ ਨੂੰ ਜਦੋਂ ਘਰ ਵਿੱਚ ਧੀ ਮੁਟਿਆਰ ਹੋਵੇ, ਪ੍ਰਸਿੱਧ ਪੰਜਾਬੀ ਗਾਇਕ ਜੋੜੀ ਸੁਰਿੰਦਰ ਛਿੰਦਾ ਤੇ ਕੁਲਦੀਪ ਕੌਰ ਦਾ ਗਾਇਆ ਇਹ ਦੋਗਾਣਾ ,ਧੀਆਂ ਦੇ ਮਾਪਿਆਂ ਨੂੰ ਮੌਜੂਦਾ ਦੌਰ ‘ਚ ਪਹਿਲਾਂ ਤੋਂ ਵੀ ਜਿਆਦਾ ਖਤਰਾ ਡਰਾਉਂਦਾ ਹੈ, ਡਰਾਵੇ ਵੀ ਕਿਉਂ, ਜਦੋਂ ਇੱਕ ਹੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ  ‘ਚੋਂ ਦੋ ਦਿਨਾਂ ਵਿੱਚ 3 ਨਾਬਾਲਿਗ ਕੁੜੀਆਂ ਨੂੰ 3 ਲੜਕੇ ਅਗਵਾ ਕਰਕੇ ਫਰਾਰ ਹੋ ਗਏ । ਤਿੰਨੋਂ ਲੜਕੀਆਂ ਦੇ ਪਰਿਵਾਰ ਆਪਣੀਆਂ ਧੀਆਂ ਦੇ ਬਾਰੇ ਡਾਹਢੇ ਫਿਕਰਮੰਦ ਤੇ ਪੁਲਿਸ ਨੇ ਰਮਨਦੀਪ ਸਿੰਘ ਅਤੇ  2 ਹੋਰ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰਕੇ, ਦੋਸ਼ੀਆਂ ਦੀ ਗਿਰਫਤਾਰੀ ਅਤੇ ਅਗਵਾ ਕੁੜੀਆਂ ਦੀ ਬਰਾਮਦਗੀ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ।

Advertisement

   ਪ੍ਰਾਪਤ ਜਾਣਕਾਰੀ ਅਨੁਸਾਰ ਅਗਵਾ ਕੀਤੀਆਂ ਲੜਕੀਆਂ ਮਨਦੀਪ ਕੌਰ, ਕਮਲਪ੍ਰੀਤ ਕੌਰ ਅਤੇ ਮਨਪ੍ਰੀਤ ਕੌਰ ਦੀ ਉਮਰ ਕ੍ਰਮਾਨੁਸਾਰ 15/16 ਤੇ 17 ਸਾਲ ਦੇ ਕਰੀਬ ਹੈ। ਸੁਖਪਾਲ ਕੌਰ ਪਤਨੀ ਪ੍ਰਗਟ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ 4 ਬਰਨਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਉਸ ਦੀ ਬੇਟੀ ਕਮਲਪ੍ਰੀਤ ਕੌਰ  ਨੂੰ ਉਸ ਦੇ ਖੇਤਰ ਦਾ ਹੀ ਰਹਿਣ ਵਾਲਾ ਰਮਨਦੀਪ ਸਿੰਘ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਅਗਵਾ ਕਰਕੇ ਲੈ ਗਿਆ। ਇਸ ਬਿਆਨ ਦੇ ਅਧਾਰ ਤੇ ਥਾਣਾ ਸਿਟੀ 2 ਵਿਖੇ ਕੇਸ ਦਰਜ਼ ਕਰ ਦਿੱਤਾ ਹੈ । ਭੋਲਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਚਿੰਤਪੁਰਨੀ ਮੰਦਿਰ , ਰਾਮਗੜੀਆ ਰੋਡ ਬਰਨਾਲਾ ਨੇ ਪੁਲਿਸ ਕੋਲ ਦਿੱਤੇ ਬਿਆਨ ‘ਚ ਕਿਹਾ ਕਿ ਉਸ ਦੀ ਬੇਟੀ ਮਨਪ੍ਰੀਤ ਕੌਰ ਨੂੰ ਕੋਈ ਲੜਕਾ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਅਗਵਾ ਕਰਕੇ ਲੈ ਗਿਆ। ਇਸ ਬਿਆਨ ਦੇ ਅਧਾਰ ਤੇ ਥਾਣਾ ਸਿਟੀ 1 ਵਿਖੇ ਕੇਸ ਦਰਜ਼ ਕਰ ਦਿੱਤਾ ਹੈ । ਇਸੇ ਤਰਾਂ ਸਰਬਜੀਤ ਕੌਰ ਪਤਨੀ ਕਾਲਾ ਸਿੰਘ ਵਾਸੀ ਕੋਠੇ ਸੁਰਜੀਤਪੁਰਾ ਹਾਲ ਵਾਸੀ ਸੇਖਾ ਨੇ ਕਿਹਾ ਕਿ ਉਸ ਦੀ ਬੇਟੀ ਮਨਦੀਪ ਕੌਰ ਨੂੰ ਕੋਈ ਲੜਕਾ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਅਗਵਾ ਕਰਕੇ ਲੈ ਗਿਆ। ਇਸ ਬਿਆਨ ਦੇ ਅਧਾਰ ਤੇ ਥਾਣਾ ਸਿਟੀ 2 ਵਿਖੇ ਕੇਸ ਦਰਜ਼ ਕਰ ਦਿੱਤਾ ਹੈ ।

       ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਤਿੰਨੋਂ ਘਟਨਾਵਾਂ ਦੇ ਸਬੰਧ ਵਿੱਚ ਪੁਲਿਸ ਨੇ ਕ੍ਰਮਾਨੁਸਾਰ ਥਾਣਾ ਸਿਟੀ 1 ਤੇ ਥਾਣਾ ਸਿਟੀ 2 ਬਰਨਾਲਾ ਵਿਖੇ ਅਧੀਨ ਜੁਰਮ 363/366 A ਆਈਪੀਸੀ ਤਹਿਤ ਕੇਸ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰਕੇ, ਅਗਵਾ ਕੀਤੀਆਂ ਲੜਕੀਆਂ ਨੂੰ ਬਰਾਮਦ ਕਰਕੇ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

Advertisement
Advertisement
Advertisement
Advertisement
Advertisement
error: Content is protected !!