B K U ਡਕੌਦਾ ਦੇ ਪ੍ਰਧਾਨ ਨੂੰ ਉਲਾਭਾਂ ਦੇਣ ਦੀ ਰੰਜਸ਼ ‘ਚ 4 ਜਣਿਆਂ ਨੇ ਘੇਰ ਕੇ ਕੁੱਟਿਆ
ਹਰਿੰਦਰ ਨਿੱਕਾ , ਬਰਨਾਲਾ 1 ਸਤੰਬਰ 2021
ਘਰ ਦੀ ਨੀਵੀਂ ਕੰਧ ਐ ਤੇ ਉਸ ਦਾ ਗੁਆਂਢੀ ਉਹ ਦੇ ਘਰ ਵੱਲ ਮੂੰਹ ਕਰਕੇ ਨਹਾਉਂਦਾ ਸੀ , ਉਸ ਨੂੰ ਉਲਾਭਾਂ ਦਿੱਤਾ ਤਾਂ ਉਹਨੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਲਾਭਾਂ ਦੇਣ ਦੀ ਰੰਜਸ਼ ਕਾਰਣ ਹੀ ਘੇਰ ਕੇ ਬਰਹਿਮੀ ਨਾਲ ਕੁੱਟਿਆ, ਇਹ ਦੋਸ਼ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੰਘੇੜਾ ਇਕਾਈ ਦੇ ਪ੍ਰਧਾਨ ਮੇਜਰ ਸਿੰਘ ਪੁੱਤਰ ਖੜਕ ਸਿੰਘ ਵਾਸੀ ਸੰਘੇੜਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲਗਾਇਆ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੰਘੇੜਾ ਇਕਾਈ ਦੇ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਉਹ ਦਿਨ ਰਾਤ ਹਰ ਸਮੇਂ ਵੀਆਰਸੀ ਮਾਲ , ਨੇੜੇ ਸਬਜ਼ੀ ਮੰਡੀ ਬਰਨਾਲਾ ਵਿਖੇ ਚੱਲ ਰਹੇ ਧਰਨੇ ਪਰ ਹੀ ਰਹਿੰਦਾ ਹੈ। ਉਸ ਨੂੰ 30 ਅਗਸਤ ਦੀ ਰਾਤ ਵਖਤ ਕਰੀਬ ਸਾਢੇ 10/11 ਵਜੇ ਉਸ ਦੇ ਗੁਆਂਢੀ ਨੀਟਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਸੰਘੇੜਾ ਨੇ ਆਪਣੇ 3 ਹੋਰ ਅਣਪਛਾਤੇ ਵਿਅਕਤੀਆਂ ਨੇ ਰਾਹ ਵਿੱਚ ਘੇਰ ਕੇ ਬੇਰਹਿਮੀ ਨਾਲ ਕੁੱਟਿਆ। ਜਿਸ ਕਾਰਣ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਅਦਾ ਸੱਟਾਂ ਲੱਗਣ ਕਾਰਣ , ਉਸਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ।
ਮੇਜ਼ਰ ਸਿੰਘ ਨੇ ਕਿਹਾ ਕਿ ਲੜਾਈ ਦੀ ਵਜ੍ਹਾ ਇੱਨੀਂ ਹੀ ਹੈ ਕਿ ਉਸ ਦੇ ਘਰ ਦੀ ਕੰਧ ਕਾਫੀ ਨੀਵੀਂ ਹੈ ਅਤੇ ਨੀਟਾ ਸਿੰਘ ਮੇਰੇ ਘਰ ਵੱਲ ਮੂੰਹ ਕਰਕੇ ਨਹਾਉਂਦਾ ਰਹਿੰਦਾ ਹੈ। ਅਜਿਹਾ ਨਾ ਕਰਨ ਲਈ, ਉਸਨੇ ਨੀਟੇ ਨੂੰ ਰੋਕਿਆ ਸੀ। ਉਲਾਭੇਂ ਅਤੇ ਰੋਕਣ ਤੋਂ ਖਫਾ ਹੋ ਕੇ ਉਸਨੇ ਆਪਣੇ ਸਾਥੀਆਂ ਸਣੇ, ਉਸ ਦੀ ਕੁੱਟਮਾਰ ਕੀਤੀ। ਥਾਣਾ ਸਿਟੀ 1 ਬਰਨਾਲਾ ਦੇ ਐਸਐਚਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੇਜ਼ਰ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਪੁਲਿਸ ਨੇ ਨੀਟਾ ਸਿੰਘ ਅਤੇ ਉਸਦੇ 3 ਅਣਪਛਾਤੇ ਸਾਥੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ਼ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।