ਦਲਿਤ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਸਰਪੰਚ ਖ਼ਿਲਾਫ਼ ਭਾਜਪਾ ਆਗੂਆਂ ਕੀਤੀ ਲਾਮਬੰਦੀ
ਸਰਪੰਚ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਹੋਵੇਗਾ ਤਿੱਖਾ ਸੰਘਰਸ਼ – ਦਿਓਲ
ਪਰਦੀਪ ਕਸਬਾ, ਸੰਗਰੂਰ , 2 ਸਤੰਬਰ 2021
ਪਿੰਡ ਰਾਏ ਸਿੰਘ ਵਾਲਾ ਦੇ ਸਾਬਕਾ ਕਾਂਗਰਸੀ ਸਰਪੰਚ ਵਲੋਂ ਪਿੰਡ ਦੀ ਦਲਿਤ ਔਰਤ ਨੂੰ ਜਨਤਕ ਤੌਰ ‘ਤੇ ਜਾਤੀ ਸੂਚਕ ਸ਼ਬਦ ਕਹਿਣ ਅਤੇ ਗਾਲੀ ਗਰੋਚ ਕਰਨ ਦੇ ਮਾਮਲੇ ਵਿੱਚ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਤੇ ਰਾਸ਼ਟਰੀ ਐਸ ਸੀ ਕਮਿਸ਼ਨ ਵਲੋਂ ਕਮਿਸ਼ਨਰ ਪਟਿਆਲਾ ਡਵੀਜ਼ਨ ਅਤੇ ਆਈ ਜੀ ਪਟਿਆਲਾ ਰੇਂਜ ਤੋਂ ਨੋਟਿਸ ਜਾਰੀ ਕਰ 15 ਦਿਨਾਂ ਦੇ ਅੰਦਰ ਜਵਾਬ ਤਲਬ ਕੀਤਾ ਹੈ।
ਜਿਲਾ ਪ੍ਰਧਾਨ ਭਾਜਪਾ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਪਿੰਡ ਵਾਸੀ ਪਿੰਡ ਵਿੱਚ ਇਕੱਤਰ ਹੋਏ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਐਸ ਐਚ ਓ ਭਵਾਨੀਗੜ ਦੇ ਵਿਰੋਧ ਵਿੱਚ ਨਾਰੇਬਾਜ਼ੀ ਕੀਤੀ ।
ਪ੍ਰਧਾਨ ਦਿਓਲ ਨੇ ਕਿਹਾ ਕਿ ਸਾਬਕਾ ਸਰਪੰਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਖਾਸ ਰਹੇ ਹਨ ਅਤੇ ਭਵਾਨੀਗੜ ਪੁਲਿਸ ਉਹਨਾ ਦੇ ਦਬਾਅ ਹੇਠ ਦੋਸ਼ੀ ਉਪਰ ਕੋਈ ਕਾਰਵਾਈ ਨਹੀ ਕਰ ਰਹੀ।
ਉਹਨਾ ਕਿਹਾ ਕਿ ਰਾਸ਼ਟਰੀ ਐਸ ਸੀ ਕਮਿਸ਼ਨ ਨੂੰ ਨਾ ਕੇਵਲ ਦੋਸ਼ੀ ਉਪਰ ਬਣਦੀ ਕਾਰਵਾਈ ਕਰਨੀ ਚਾਹੀਦੀ ਬਲਕਿ ਕਾਂਗਰਸੀ ਦਬਾਅ ਹੇਠ ਮਾਮਲੇ ਤੇ ਟਾਲ ਮਟੌਲ ਕਰਨ ਵਾਲੇ ਮੁਲਾਜ਼ਮਾਂ ਉਪਰ ਵੀ ਕਾਰਵਾਈ ਕਰਨੀ ਚਾਹਿਦੀ ਹੈ ।
ਪੜਿਤ ਦਲਿਤ ਪਰਿਵਾਰ ਨੇ ਕਿਹਾ ਕਿ ਅਗਰ ਹਾਲੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਮਜਬੂਰ ਹੋਕੇ ਹੋਰ ਦਲਿਤ ਪਰਿਵਾਰਾਂ ਨੂੰ ਨਾਲ ਲੈ ਕੇ ਜਿਲਾ ਪੁਲਿਸ ਮੁੱਖ ਦਫਤਰ ਅੱਗੇ ਭੁੱਖ ਹੜਤਾਲ ‘ਤੇ ਬੈਠਣਗੇ ਅਤੇ ਪੰਜਾਬ ਸਰਕਾਰ ਵਿੱਰੁਧ ਪੱਕਾ ਧਰਨਾ ਲਾਉਣਗੇ ।
ਭਾਜਪਾ ਐਸ ਮੋਰਚਾ ਦੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਸਿੱਧੂ, ਮੰਡਲ ਸੰਗਰੂਰ ਦਿਹਾਤੀ ਦੇ ਪ੍ਰਧਾਨ ਸਚਿਨ ਸ਼ਰਮਾਂ, ਜਿਲਾ ਮਹਿਲਾ ਮੋਰਚਾ ਪ੍ਰਧਾਨ ਮੀਨਾ ਖੌਖਰ, ਜਿਲਾ ਮੀਤ ਪ੍ਰਧਾਨ ਸੁਰੇਸ਼ ਬੇਦੀ ,ਗੁਰਮੀਤ ਕੌਰ, ਜਸਵੀਰ ਸਿੰਘ, ਲੱਖਵੀਰ ਸਿੰਗ ਲੱਖਾ ਅਤੇ ਬੜੀ ਗਿਣਤੀ ਪਿੰਡ ਵਾਸੀ ਮੌਜੂਦ ਸਨ।