ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਹਮੇਸ਼ਾਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਦਾ ਹੈ- ਬਾਬਾ ਜੰਗ ਸਿੰਘ ਦੀਵਾਨਾ
ਗੁਰਸੇਵਕ ਸਹੋਤਾ/ ਪਾਲੀ ਵਜੀਦਕੇ ਮਹਿਲ ਕਲਾਂ 29 ਅਗਸਤ 2021
ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਵੱਲੋਂ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਪਿੰਡ ਕੋਟਲਾ ਰਾਈਕਾ ਨੇਡ਼ੇ ਸਮਾਧ ਭਾਈਕਾ ਵਿਖੇ ਲੋਡ਼ਵੰਦ ਪਰਿਵਾਰ ਦੀ ਲੜਕੀ ਨੂੰ ਵਿਆਹ ਦਾ ਜ਼ਰੂਰੀ ਸਾਮਾਨ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਕੁਵੈਤ ਵਿੱਚ ਬੈਠੇ ਬਹਾਦਰ ਸਿੰਘ ਕੁਵੈਤ ਵੱਲੋਂ ਇਸ ਲੋੜਵੰਦ ਪਰਿਵਾਰ ਦੀ ਲਡ਼ਕੀ ਮਨਪ੍ਰੀਤ ਕੌਰ ਦੇ ਵਿਆਹ ਸੰਬੰਧੀ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦਿਵਾਨਾ ਨਾਲ ਜੁੜੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਲੋੜਵੰਦ ਪਰਿਵਾਰ ਦੀ ਧੀ ਦੇ ਸਿਰ ਤੇ ਮਾਂ ਦਾ ਛਾਇਆ ਨਹੀਂ ਅਤੇ ਉਸ ਦਾ ਪਿਤਾ ਲੰਮੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ। ਤਿੰਨ ਭੈਣਾਂ ਅਤੇ ਇਕ ਭਰਾ ਹੋਣ ਕਰਕੇ ਧੀਆਂ ਦੇ ਪਿਓ ਨੂੰ ਵਿਆਹ ਦਾ ਫਿਕਰ ਸਤਾਉਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਜੋ ਸਾਮਾਨ ਦਿੱਤਾ ਗਿਆ ਹੈ ਜੇਕਰ ਪਰਿਵਾਰ ਨੂੰ ਹੋਰ ਵੀ ਕਿਸੇ ਸਾਮਾਨ ਦੀ ਜ਼ਰੂਰਤ ਪੈਂਦੀ ਹੈ ਤਾਂ ਹੋਰ ਦਿੱਤਾ ਜਾਵੇਗਾ। ਉਨ੍ਹਾਂ ਇਸ ਲੋੜਵੰਦ ਲਡ਼ਕੀ ਦੇ ਵਿਆਹ ਲਈ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਹੋਰ ਵੀ ਅਜਿਹੇ ਉਪਰਾਲੇ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਸਕੂਲੀ ਬੱਚਿਆਂ ਨੂੰ ਪੜ੍ਹਾਈ ਦਾ ਸਾਮਾਨ ਅਤੇ ਅੰਗਹੀਣ ਵਿਅਕਤੀਆਂ ਨੂੰ ਟਰਾਈਸਾਈਕਲ ਦੇਣ ਜਿਹੇ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਧਰਮ ਸਾਨੂੰ ਰਲ ਮਿਲ ਕੇ ਰਹਿਣ ਅਤੇ ਇਕ ਦੂਸਰੇ ਦਾ ਸਹਿਯੋਗ ਕਰਨ ਦੀ ਸਿੱਖਿਆ ਦਿੰਦਾ ਹੈ, ਇਸ ਲਈ ਸਾਨੂੰ ਇਕ ਦੂਸਰੇ ਦਾ ਸਹਾਰਾ ਬਣ ਕੇ ਜ਼ਿੰਦਗੀ ਨੂੰ ਸੁਖਦਾਈ ਬਣਾਉਣ ਦੀ ਲੋੜ ਹੈ।ਇਸ ਮੌਕੇ ਲੜਕੀ ਮਨਪ੍ਰੀਤ ਕੌਰ, ਉਸਦੇ ਪਿਤਾ ਕਰਨੈਲ ਸਿੰਘ ਤੇ ਬੰਤ ਸਿੰਘ ਨੇ ਬਾਬਾ ਜੰਗ ਸਿੰਘ ਦੀਵਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਹਾਕਮ ਸਿੰਘ ਗਹਿਲ, ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਅਮਰੀਕਾ,ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ,ਕੁਲਵੰਤ ਕੌਰ, ਜਗਤਾਰ ਸਿੰਘ, ਅਵਤਾਰ ਸਿੰਘ, ਸੁਖਚੈਨ ਸਿੰਘ ਤਲਵੰਡੀ, ਮਣੀ ਗਹਿਲ, ਟੇਕ ਸਿੰਘ, ਬਲਜੀਤ ਸਿੰਘ ਕੈਨੇਡਾ, ਸੁੱਖੀ ਆਸਟ੍ਰੇਲੀਆ,ਪਰਮ ਆਸਟ੍ਰੇਲੀਆ, ਬਲਬੀਰ ਕੌਰ ਇੰਗਲੈਂਡ ਅਤੇ ਬਹਾਦਰ ਸਿੰਘ ਕੁਵੈਤ ਨੇ ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ