ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਦਭਾਵਨਾ ਤੇ ਆਪਸੀ ਭਾਈਚਾਰੇ ਦੇ ਪ੍ਰਤੀਕ ਹੈ -ਨੱਥੂ ਲਾਲ ਢੀਂਗਰਾਂ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 29 ਅਗਸਤ 2021
ਸਥਾਨਕ ਸ੍ਰੀ ਰਾਮ ਮੰਦਿਰ ਪਟਿਆਲਾ ਗੇਟ ਦੇ ਸ਼ਕਤੀ ਭਵਨ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਤੇ ਸ੍ਰੀ ਰਾਮ ਮੰਦਿਰ ਕਮੇਟੀ ਵੱਲੋਂ ਸ੍ਰੀ ਮਦ ਭਾਗਵਤ ਸਪਤਾਹ ਦਾ ਆਯੋਜਨ ਮੰਦਿਰ ਦੇ ਪ੍ਰਧਾਨ ਠੇਕੇਦਾਰ ਪੂਰਨ ਚੰਦ ਅਰੋੜਾ ਦੀ ਅਗਵਾਈ ਹੇਠ ਸੰਮਪਨ ਹੋਇਆ।
ਇਸ ਮੌਕੇ ਤੇ ਉੱਘੇ ਸਾਸ਼ਤਰੀ ਸ੍ਰੀ ਰਾਮ ਕ੍ਰਿਸ਼ਨ ਜੀ ਮਹਾਰਾਜ ਵਰਿੰਦਾਵਨ ਵਾਲਿਆਂ ਵੱਲੋਂ ਸ੍ਰੀ ਕ੍ਰਿਸ਼ਨ ਲੀਲਾ ਦਾ ਵਰਨਣ ਕਰਦੇ ਹੋਏ ਭਗਤ ਜਨਾਂ ਨੂੰ ਆਪਣੀ ਪੁਰਾਤਨ ਸੱਭਿਅਤਾ ਤੋਂ ਜਾਣੂ ਕਰਵਾਇਆ ਅਤੇ ਮਨੋਹਰ ਕੀਰਤਨ ਅਤੇ ਭਜਨਾ ਰਾਹੀਂ ਸਮੁੱਚੇ ਪੰਡਾਲ ਨੂੰ ਰਾਧੇ ਕ੍ਰਿਸ਼ਨ ਰੰਗ ਵਿੱਚ ਰੰਗ ਦਿੱਤਾ ਜਦੋਂ ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਵਿਆਹ ਦੀ ਕਥਾ ਸੁਣਾਈ ਅਤੇ ‘ਨੀ ਮੈਂ ਨੱਚਣਾ ਮੋਹਨ ਨਾਲ ਗਾ ਕੇ ਭਗਤ ਜਨਾਂ’ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਤੇ ਇੰਮਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਸ੍ਰੀ ਨਰੇਸ਼ ਗਾਬਾ ਨੇ ਸ੍ਰੀ ਰਾਮ ਮੰਦਿਰ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਕੰਮਾਂ ਦੀ ਸਲਾਘਾ ਕੀਤੀ ਅਤੇ ਆਪਣੇ ਵੱਲੋਂ ਅਤੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਮੰਦਿਰ ਕਮੇਟੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਲਈ ਵਿਸ਼ਵਾਸ ਦਵਾਇਆ।
ਉੱਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਨੱਥੂ ਲਾਲ ਢੀਂਗਰਾਂ ਨੇ ਕਿਹਾ ਅਜਿਹੇ ਧਾਰਮਿਕ ਕੰਮਾਂ ਨਾਲ ਆਪਸੀ ਪਿਆਰ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਲ ਮਿਲਦਾ ਹੈ। ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸਮੂਹ ਦੇਸ ਵਾਸੀਆਂ ਨੂੰ ਵਧਾਇਆ ਦਿੰਦੇ ਹੋਏ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸੰਬੰਧ ਵਿੱਚ ਬਹੁਤ ਕੁੱਝ ਕਿਹਾ ਅਤੇ ਲਿਖਿਆ ਗਿਆ ਹੈ। ਸਾਨੂੰ ਸਾਰੀਆਂ ਨੂੰ ਉਸਤੇ ਅਮਲ ਕਰਨੀ ਚਾਹੀਦੀ ਹੈ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਵੱਲੋਂ ਦਰਸਾਏ ਰਸਤੇ ਤੇ ਚਲਦੇ ਹੋਏ ਆਪਸੀ ਪਿਆਰ ਅਤੇ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਧਾਰਮਿਕ ਸਮਾਗਮ ਨਾਲ ਪੰਜਾਬ ਦੀ ਸਦ ਭਾਵਨਾ ਬਣੀ ਰਹੇ ਅਤੇ ਕਰੋਨਾ ਵਰਗੀ ਮਹਾਂਮਾਰੀ ਤੋਂ ਛੁੱਟਕਾਰਾ ਮਿਲੇ ਅਤੇ ਅਸੀਂ ਸਾਰੇ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਤੀਤੀ ਕਰੀਏ। ਸਪਤਾਹ ਦੇ ਆਖਿਰ ਵਿੱਚ ਹਵਨ ਜੱਗ ਕਰਵਾਇਆ ਗਿਆ ਅਤੇ ਭੰਡਾਰਾ ਵੀ ਅਟੁੱਟ ਵਰਤਾਇਆ ਗਿਆ। ਮੰਦਿਰ ਕਮੇਟੀ ਪ੍ਰਧਾਨ ਸ੍ਰੀ ਪੂਰਨ ਚੰਦ, ਕ੍ਰਿਸ਼ਨ ਛਾਬੜਾ, ਕਪਿਲ ਸ਼ਰਮਾ, ਵਿਧੀ ਸ਼ਰਮਾ, ਸੰਜੇ ਬੰਟੀ, ਮਨੀ ਕਥੁਰੀਆ, ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਭੂਮਿਕਾ ਸ੍ਰੀ ਭੁਪਿੰਦਰ ਨਾਗਪਾਲ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਤੇ ਸ੍ਰੀ ਲੀਲਾ ਕ੍ਰਿਸ਼ਨ, ਸ੍ਰੀ ਗਗਨਜੀਤ ਗਾਬਾ, ਸ੍ਰੀ ਨਰਾਇਣ ਕਚੋਰੀ, ਸ੍ਰੀ ਕਪਿਲ ਸ਼ਰਮਾ, ਸ੍ਰੀ ਜਤਿੰਦਰ ਸ਼ਰਮਾ, ਜਸਵੰਤ ਰਾਣੀ, ਮੋਹਣੀ ਦੇਵੀ, ਪੂਜਾ ਰਾਣੀ, ਰੇਖਾ ਰਾਣੀ, ਸੀਮਾ ਰਾਣੀ, ਸ਼ੁਸਮਾ ਰਾਣੀ, ਅਮਿਤ, ਸੁਧਾ ਰਾਣੀ, ਸੁਰਭੀ ਅਰੋੜਾ, ਲੀਨਾ ਅਰੋੜਾ ਆਦਿ ਵੀ ਹਾਜ਼ਰ ਸਨ।