ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹੈ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ

Advertisement
Spread information

ਆਰਸੇਟੀ ਨੇ ਮੁਫਤ ਕੋਰਸਾਂ ਅਧੀਨ 4857 ਲੜਕੇ-ਲੜਕੀਆਂ ਨੂੰ ਬਣਾਇਆ ਸਵੈ ਰੋਜ਼ਗਾਰ ਦੇ ਯੋਗ


ਪਰਦੀਪ ਕਸਬਾ , ਬਰਨਾਲਾ, 29 ਅਗਸਤ 2021

        ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ, ਪੰਜਾਬ ਸਰਕਾਰ ਤੇ ਭਾਰਤੀ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਚਲਾਇਆ ਜਾ ਰਿਹਾ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ਲੜਕੇ-ਲੜਕੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਜ਼ਿਲਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਸਥਿਤ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾਨ ’ਚ ਵੱਖ ਵੱਖ ਕਿੱਤਾਮੁਖੀ ਕੋਰਸਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ।

Advertisement

    ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਲਗਭਗ 60 ਕੋਰਸਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਸਿਖਲਾਈ ਦੇ ਨਾਲ ਹੋਰ ਸਹੂਲਤਾਂ ਅਤੇ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਤਾਂ ਜੋ ਸਿਖਿਆਰਥੀ ਆਪਣਾ ਕੋਰਸ ਮੁਕੰਮਲ ਹੋਣ ’ਤੇ ਸਵੈ ਰੋਜ਼ਗਾਰ ਸ਼ੁਰੂ ਕਰ ਸਕਣ।

    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਸਥਾ ਵੱਲੋਂ ਜ਼ਿਲਾ ਬਰਨਾਲਾ ਵਿਚ ਹੁਣ ਤੱਕ  4857 ਲੜਕੇ-ਲੜਕੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਿਨਾਂ ਵਿਚੋਂ 3408 ਸਿਖਿਆਰਥੀ ਆਪਣਾ ਕਾਰੋਬਾਰ ਚਲਾ ਰਹੇ ਹਨ। ਸਾਲ 2020-21 ਵਿੱਚ ਇਸ ਸੰਸਥਾ ਵੱਲੋਂ 361 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਿਨਾਂ ਵਿੱਚੋਂ 279 ਸਿਖਿਆਰਥੀ ਆਪਣਾ ਸਫ਼ਲਤਾਪੂਰਵਕ ਕੰਮ ਚਲਾ ਰਹੇ ਹਨ। ਸਾਲ 2021-22 ਵਿੱਚ ਹੁਣ ਤੱਕ 129 ਸਿਖਿਆਰਥੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਿਨਾਂ ਵਿੱਚੋਂ 72 ਸਿਖਿਆਰਥੀ ਸਵੈ ਰੋਜ਼ਗਾਰ ਚਲਾ ਰਹੇ ਹਨ।

  ਇਸ ਮੌਕੇ ਡਾਇਰੈਕਟਰ ਆਰਸੇਟੀ ਬਰਨਾਲਾ ਸ੍ਰੀ ਧਰਮਪਾਲ ਬਾਂਸਲ ਨੇ ਦੱਸਿਆ ਕਿ ਆਰਸੇਟੀ ਸਟਾਫ਼ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਸ ਸੰਸਥਾ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੜਕੇ-ਲੜਕੀਆਂ ਸਿਖਲਾਈ ਲੈ ਕੇ ਆਪਣੇ ਪੈਰਾਂ ’ਤੇ ਖੜੇ ਹੋ ਸਕਣ। ਉਨਾਂ ਦੱਸਿਆ ਕਿ ਸਿਖਲਾਈ ਦੇ ਇੱਛੁਕ ਉਮੀਦਵਾਰਾਂ ਨੂੰ ਡਾਇਰੈਕਟਰ ਐਸ.ਬੀ.ਆਈ ਆਰਸੇਟੀ, ਬਰਨਾਲਾ ਦੇ ਨਾਮ ’ਤੇ ਅਰਜ਼ੀ ਦੇਣੀ ਪੈਂਦੀ ਹੈ ਅਤੇ ਮੁਫਤ ਉਪਲੱਬਧ ਫਾਰਮ ਭਰ ਕੇ ਜਮਾਂ ਕਰਾਉਣਾ ਹੁੰਦਾ ਹੈ, ਜਿਸ ਮਗਰੋਂ ਸਬੰਧਤ ਉਮੀਦਵਾਰ ਨੂੰ ਫੋਨ ’ਤੇ ਸਿਖਲਾਈ ਬੈਚ ਬਾਰੇ ਸੂਚਿਤ ਕੀਤਾ ਜਾਂਦਾ ਹੈ।

  ਉਨਾਂ ਕਿਹਾ ਕਿ ਆਰਸੇਟੀ ਬਰਨਾਲਾ ਵੱਲੋਂ ਚਲਾਏ ਜਾਂਦੇ ਕੋਰਸਾਂ ਲਈ ਚਾਹਵਾਨ ਉਮੀਦਵਾਰ ਆਪਣਾ ਨਾਮ ਆਰਸੇਟੀ ਦੇ ਦਫ਼ਤਰ, ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਖੁੱਡੀ ਕਲਾਂ (ਜ਼ਿਲਾ ਬਰਨਾਲਾ) ਵਿਖੇ ਦਰਜ ਕਰਾ ਸਕਦੇ ਹਨ ਜਾਂ 01679-284429, 97795-84503 ਨੰਬਰਾਂ ’ਤੇ ਰਾਬਤਾ ਬਣਾ ਸਕਦੇ ਹਨ।

ਮੁਫਤ ਸਿਖਲਾਈ ਲਈ ਕੌਣ ਹੈ ਯੋਗ?

ਸ੍ਰੀ ਬਾਂਸਲ ਨੇ ਦੱਸਿਆ ਕਿ ਆਰਸੇਟੀ ਵੱੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ (ਬੀਪੀਐਲ ਜਾਂ ਨੀਲਾ ਕਾਰਡ ਧਾਰਕ), ਮਗਨਰੇਗਾ, ਸੈਲਫ਼-ਹੈਲਫ ਗਰੁੱਪ ਦੇ ਮੈਂਬਰਾਂ ਜਾਂ ਅਨੁਸੂਚਿਤ ਸ਼੍ਰੇਣੀ ਨਾਲ ਸਬੰਧਤ ਨੌਜਵਾਨਾਂ, ਜਿਨਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 45 ਸਾਲ ਤੋਂ ਘੱਟ ਹੈ, ਨੂੰ ਅਪਣਾ ਕਾਰੋਬਾਰ ਸ਼ੁਰੂ ਕਰਨ ਲਈ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ।

60 ਤਰਾਂ ਦੇ ਕਿੱਤਿਆਂ ਦੀ ਸਿਖਲਾਈ ਮੁਫ਼ਤ

ਇਸ ਸੰਸਥਾ ਵੱਲੋਂ ਲਗਭਗ 60 ਕੋਰਸਾਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ, ਜਿਨਾਂ ਵਿੱਚੋਂ ਜ਼ਿਲਾ ਬਰਨਾਲਾ ਦੀ ਮੰਗ ਮੁਤਾਬਿਕ ਕਈ ਕੋਰਸ ਕਰਾਏ ਜਾਂਦੇ ਹਨ। ਇਨਾਂ ਵਿਚ ਟੇਲਰ, ਬਿਊਟੀ ਪਾਰਲਰ ਮੈਨੇਜਮੈਂਟ, ਸਾਫ਼ਟ ਖਿਡੌਣੇ ਬਣਾਉਣਾ ਤੇ ਵੇਚਣਾ, ਡੇਅਰੀ ਫਾਰਮਿੰਗ ਅਤੇ ਵਰਮੀ ਕੰਮਪੋਸਟ ਮੇਕਿੰਗ, ਪਾਪੜ, ਆਚਾਰ ਅਤੇ ਮਸਾਲਾ ਪਾਊਡਰ ਬਣਾਉਣ ਦੇ ਕੋਰਸ ਸ਼ਾਮਲ ਹਨ।

ਸਿਖਲਾਈ ਤੋਂ ਬਿਨਾਂ ਹੋਰ ਸਹੂਲਤਾਂ ਵੀ

ਡਾਇਰੈਕਟਰ ਆਰਸੇਟੀ ਨੇ ਦੱਸਿਆ ਕਿ ਸੰਸਥਾ ਵੱਲੋਂ ਸਿਖਿਆਰਥੀਆਂ ਲਈ ਹੋਸਟਲ ਦੀ ਸਹੂਲਤ, ਖਾਣੇ ਦੀ ਸਹੂਲਤ, ਮੁਫ਼ਤ ਸਿਖਲਾਈ ਦਾ ਸਾਰਾ ਸਾਮਾਨ, ਮੁਫ਼ਤ ਸਟੇਸ਼ਨਰੀ, ਮੁਫਤ ਵਰਦੀ ਆਦਿ ਦਾ ਪ੍ਰਬੰਧ ਹੈ।  ਉਨਾਂ ਦੱਸਿਆ ਕਿ ਕੋਰਸ ਪੂਰਾ ਕਰਨ ਵਾਲਿਆਂ ਦਾ ਇਮਤਿਹਾਨ ਲਿਆ ਜਾਂਦਾ ਹੈ ਅਤੇ ਪਾਸ ਹੋਣ ਵਾਲਿਆਂ ਨੂੰ ਭਾਰਤ ਸਰਕਾਰ ਵੱਲੋਂ ਸਰਟੀਫ਼ਿਕੇਟ ਵੀ ਦਿੱਤਾ ਜਾਂਦਾ ਹੈ। ਇਹ ਸੰਸਥਾ ਸਿਖਿਆਰਥੀ ਨੂੰ 2 ਸਾਲ ਤੱਕ ਆਪਣਾ ਕਾਰੋਬਾਰ ਚਾਲੂ ਕਰਨ ਤੇ ਉਸ ਨੂੰ ਅੱਗੇ ਵਧਾਉਣ ਲਈ ਪੂਰਾ ਸਹਿਯੋਗ ਦਿੰਦੀ ਹੈ ਤੇ ਬੈਂਕ ਲੋਨ ਲਈ ਵੀ ਸਿਫਾਰਸ਼ ਕੀਤੀ ਜਾਂਦੀ

Advertisement
Advertisement
Advertisement
Advertisement
Advertisement
error: Content is protected !!