ਕਰਨਾਲ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਖ਼ਿਲਾਫ਼ ਰੋਹ ਹੋਇਆ ਪ੍ਰਚੰਡ

Advertisement
Spread information

ਲਾਠੀਚਾਰਜ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਨੇ ਲਾਇਆ ਜਾਮ 


ਪਰਦੀਪ ਕਸਬਾ, ਸੰਗਰੂਰ, 29 ਅਗਸਤ  2021

ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਬਹਾਦਰਪੁਰ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਤੇ ਬਰਨਾਲਾ ਚੰਡੀਗੜ੍ਹ ਮੇਨ ਰੋੜ 12ਤੋ 2 ਵਜੇ ਤੱਕ ਬੰਦ ਕੀਤਾ ਗਿਆ।

Advertisement

ਆਲੇ ਦੁਆਲੇ ਦੇ ਪਿੰਡਾਂ ਚੋ ਵੀ ਕਿਸਾਨਾਂ ਨੇ ਧਰਨੇ ਚ ਸਮੂਲੀਅਤ ਕੀਤੀ। ਇਸ ਸਮੇਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਦੀਪ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ , ਕਿ ਜੋ ਕਿਸਾਨ ਤੇ ਅੰਮ੍ਰਿਤਸਰ ਸਾਹਿਬ ਤੇ ਹਰਿਆਣਾ ਚ ਕਰਨਾਲ ਚ ਜੋ ਕਿਸਾਨਾਂ ਤੇ ਲਾਠੀਚਾਰਜ ਹੋਇਆ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਜਿੰਨਾ ਅਫਸਰਾਂ ਨੇ ਕਿਸਾਨਾਂ ਤੇ ਲਾਠੀਚਾਰਜ ਕਰਨ ਦਾ ਹੁਕਮ ਦਿੱਤਾ ਹੈ। ਉਨਾ ਨੂੰ ਤੁਰੰਤ ਸਸਪੈਡ ਕੀਤਾ ਜਾਵੇ। ਜੇਕਰ ਉਹਨਾ ਤੇ ਕਾਰਵਾਈ ਨਾ ਕੀਤੀ ਗਈ ਤਾ ਕਿਸਾਨ ਆਪਣਾ ਰੋਸ ਹੋਰ ਤਿੱਖਾ ਕਰਨਗੇ।

ਇਸ ਸਮੇ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਦੀਪ ਸਿੰਘ, ਭਜਨ ਸਿੰਘ ਢੱਡਰੀਆਂ, ਮਨਦੀਪ ਸਿੰਘ ਲਿੱਦੜਾਂ, ਸਿੰਦਾ ਸਿੰਘ ਲਿਧੜਾ, ਚਮਕੌਰ ਸਿੰਘ ਬਹਾਦਰਪੁਰ, ਕਾਨੂੰਨ ਸਿੰਘ, ਦੀਪ ਸਿੰਘ, ਬੱਗਾ ਸਿੰਘ, ਜੱਗੀ ਸਿੰਘ,ਜਗਤਾਰ ਸਿੰਘ, ਰੁਪਿੰਦਰ ਸਿੰਘ, ਹੈਪੀ ਸਿੰਘ, ਢਿੱਲੀ ਮੋੜ, ਬਲਵੀਰ ਸਿੰਘ ਕੁਨਰਾ, ਮਿੰਟੂ ਸਿੰਘ, ਅਮਰਜੀਤ ਸਿੰਘ ਬਡਰੁੱਖਾਂ, ਹੋਰ ਆਲੇ-ਦੁਆਲੇ ਦੇ ਬਹੁਤ ਸਾਰੇ ਕਿਸਾਨ ਤੇ ਬੀਬੀਆਂ ਸ਼ਾਮਿਲ ਸਨ।

Advertisement
Advertisement
Advertisement
Advertisement
Advertisement
error: Content is protected !!