ਮਹਿਲ ਕਲਾਂ ਦੇ 3 ਸਾਲਾ ਬੱਚੇ ਸਣੇ, 8 ਦੀ ਰਿਪੋਰਟ ਨੈਗੇਟਿਵ
* 19 ਦੀ ਰਿਪੋਰਟ ਦਾ ਹਾਲੇ ਵੀ ਇੰਤਜ਼ਾਰ
ਹਰਿੰਦਰ ਨਿੱਕਾ ਬਰਨਾਲਾ 12 ਅਪ੍ਰੈਲ 2020
ਬਰਨਾਲਾ ਜਿਲ੍ਹੇ ਦੇ ਲੋਕਾਂ ਲਈ ਹੁਣੇ-ਹੁਣੇ ਕੁਝ ਰਾਹਤ ਭਰੀ ਖਬਰ ਆਈ ਹੈ। ਕੋਰੋਨਾ ਦੇ ਸ਼ੱਕੀ, ਆਈਸੋਲੇਟ ਕੇਂਦਰ ਚ, ਭਰਤੀ ਜਿਲ੍ਹੇ ਦੇ 8 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇੱਨ੍ਹਾਂ ਚ, ਕੋਰੋਨਾ ਪੌਜੇਟਿਵ ਮ੍ਰਿਤਕ ਔਰਤ ਕਰਮਜੀਤ ਕੌਰ ਮਹਿਲ ਕਲਾਂ ਦੇ ਪਰਿਵਾਰ ਨਾਲ ਸਬੰਧਿਤ 5 ਮੈਂਬਰ ਵੀ ਸ਼ਾਮਿਲ ਹਨ। ਜਿਲ੍ਹੇ ਦੇ ਸਭ ਤੋਂ ਛੋਟੀ ਉਮਰ ਦੇ ਕੋਰੋਨਾ ਦੇ ਸ਼ੱਕੀ ਮਰੀਜ਼ 3 ਸਾਲ ਦੇ ਬੱਚੇ ਸ਼ੁਭਮ ਪੁੱਤਰ ਧਰਮਪਾਲ ਤੇ ਕੁਤਬਾ ਦੇ ਤਬਲੀਗੀ ਮੁਹੰਮਦ ਫਜ਼ਲ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਜਦੋਂ ਕਿ ਜਿਲ੍ਹੇ ਦੇ ਕੁੱਲ ਕੋਰੋਨਾ ਦੇ ਸ਼ੱਕੀ 27 ਜਣਿਆਂ ਦੇ ਸੈਂਪਲਾਂ ਚੋਂ 19 ਦੀ ਰਿਪੋਰਟ ਹਾਲੇ ਵੀ ਨਹੀਂ ਆਈ। ਸਿਹਤ ਵਿਭਾਗ ਦੀ ਰੈਪਿਡ ਰਿਸਪੌਂਸ ਟੀਮ ਮਹਿਲ ਕਲਾਂ ਦੇ ਨੋਡਲ ਦੇ ਅਫਸਰ ਸਿਮਰਨਜੀਤ ਸਿੰਘ ਨੇ ਇਹ ਪੁਸ਼ਟੀ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ 2 ਸ਼ੱਕੀ ਮਰੀਜ਼ਾਂ ਦੀ ਰੀਸੈਂਪਲਿੰਗ ਵੀ ਹੋਣੀ ਹੈ। ਯਾਨੀ 2 ਜਣਿਆਂ ਦੇ ਸੈਂਪਲ ਫਿਰ ਲੈ ਕੇ ਭੇਜ਼ੇ ਜਾ ਰਹੇ ਹਨ। ਕਿਹੜੇ-ਕਿਹੜੇ ਹੋਰ ਜਣਿਆਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਹੈ ,ਇਸ ਦਾ ਨਾਮ ਵਾਰ ਵੇਰਵਾ ਬਰਨਾਲਾ ਟੂਡੇ ਦੀ ਟੀਮ ਇਕੱਤਰ ਕਰਨ ਵਿੱਚ ਲੱਗੀ ਹੋਈ ਹੈ।