ਅਮਿੱਤ ਮਿੱਤਰ
ਜਿਵੇਂ ਕਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਉਵੇਂ ਹੀ ਨਵੇਂ ਰਾਹ ਵੀ ਖੁਲ੍ਹਦੇ ਜਾ ਰਹੇ ਨੇ। ਵਿਗਿਆਨੀਆਂ ਨੇ ਅਜਿਹੇ ਡਰੌਨ ਕੈਮਰੇ ਇਜ਼ਾਦ ਕਰ ਲਏ ਹਨ ਜੋ ਕਿ ਕਈ ਕਿਲੋਮੀਟਰ ਦੇ ਘੇਰੇ ਵਿੱਚ ਅਜਿਹੇ ਵਿਅਕਤੀਆਂ ਦੀ ਪਹਿਚਾਣ ਕਰ ਲੈਂਦੇ ਹਨ ਜਿੰਨ੍ਹਾਂ ਨੂੰ ਬੁਖਾਰ ਆਦਿ ਚੜ੍ਹਿਆ ਹੋਵੇ। ਇਸ ਢੰਗ ਨਾਲ ਕਰੋਨਾ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਪਹਿਚਾਣ ਕਰਨੀ ਥੋੜੀ ਸੌਖੀ ਵੀ ਹੋ ਜਾਂਦੀ ਹੈ।
ਤਾਜਾ ਉਦਾਹਰਣ ਦਿੱਲੀ ਦੀ ਹੈ ਉਤੱਰੀ ਦਿੱਲੀ ਵਿੱਚ ਸਰਕਾਰ ਵੱਲੋਂ ਅਜਿਹੇ ਮਲਟੀਪਰਪਜ਼ ਡਰੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਅੰਗਰੇਜੀ ਮੀਡਿਆ ਦੀ ਇੱਕ ਰਿਪੋਰਟ ਅਨੁਸਾਰ ਇਹ ਡਰੋਨ ਕੈਮਰਾ ਘਰਾਂ ਦੀਆਂ ਬਾਲਕੌਨੀਆਂ ਵਿੱਚ ਖੜ੍ਹੇ ਵਿਅਕਤੀਆਂ ਦੇ ਘੱਟ ਜਾਂ ਜਿਆਦਾ ਤਾਪਮਾਨ ਨੂੰ ਅਸਾਨੀ ਨਾਲ ਮਾਪ ਲੈਂਦਾ ਹੈ।
ਇਹ ਇੱਕ ਨਵੀਂ ਤਕਨੀਕ ਦਾ ਡਰੋਨ ਹੈ ਜਿਸ ਨੂੰ ਥਰਮਲ ਡਰੋਨ ਕਿਹਾ ਜਾਂਦਾ ਹੈ। ਇਸ ਤਰਾਂ ਦੇ ਡਰੋਨ ਵਿੱਚ ਤਾਪਮਾਨ ਦੇਖਣ ਤੋਂ ਇਲਾਵਾ ਪੀੜਤ ਵਿਅਕਤੀ ਦੀ ਪਹਿਚਾਣ ਕਰਕੇ ਫੋਟੋ ਖਿੱਚਣ ਦੀ ਵੀ ਸੁਬਿਧਾ ਹੈ। ਇਹ ਡਰੋਨ ਰਾਤ ਨੂੰ ਵੀ ਵੇਖ ਸਕਦਾ ਹੈ, ਨਾਲ ਹੀ ਇਸ ਵਿੱਚ ਲਾਊਡਸਪੀਕਰ, ਲਾਈਟ ਵੀ ਹੈ। ਇਸ ਡਰੋਨ ਦੀ ਮੱਦਦ ਨਾਲ ਕੀੜਨਾਸ਼ਕ ਦਾ ਛੜਕਾਅ ਵੀ ਕੀਤਾ ਜਾ ਸਕਦਾ ਹੈ।
ਦਿੱਲੀ ਵਿੱਚ ਇਸ ਡਰੋਨ ਦੀ ਮੱਦਦ ਨਾਲ ਹੁਣ ਹਰ ਰੋਜ ਲੋਕਾਂ ਦੇ ਤਾਪਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਡਰੋਨ ਲੱਗਭੱਗ ਦੋ ਕਿਲੋਮੀਟਰ ਦੇ ਘੇਰੇ ਦੀ ਨਗਰਾਨੀ ਕਰ ਸਕਦਾ ਹੈ ਅਤੇ 12 ਮਿੰਟ ਦੇ ਲੱਗਭੱਗ ਹਵਾ ਵਿੱਚ ਰਿਹ ਸਕਦਾ ਹੈ। ਦਿੱਲੀ ਸਰਕਾਰ ਇਸ ਦੀ ਮੱਦਦ ਨਾਲ 19 ਰਿਮੋਟ ਥਾਵਾਂ ਦੀ ਨਿਗਰਾਨੀ ਕਰ ਰਹੀ ਹੈ।
ਪੰਜਾਬ ਸਰਕਾਰ ਨੂੰ ਵੀ ਅਜਿਹੇ ਡਰੋਨਾਂ ਦੀ ਮੱਦਦ ਲੈਣੀ ਚਾਹੀਦਾ ਹੈ, ਇਸ ਨਾਲ ਮੁਲਾਜਮਾਂ ਦਾ ਬਹੁਤ ਸਾਰਾ ਕੰਮ ਸੌਖਾ ਹੋ ਸਕਦਾ ਹੈ। ਪਹਿਲਾਂ ਚੀਨ ਸਰਕਾਰ ਨੇ ਵੀ ਅਜਿਹੀਆਂ ਤਕਨੀਕਾਂ ਨੂੰ ਅਪਣਾ ਕਿ ਵੱਡੀ ਪੱਧਰ ਉਤੇ ਆਪਣੇ ਲੋਕਾਂ ਦੀ ਜਾਂਚ ਕੀਤੀ ਅਤੇ ਕਰੋਨਾ ਜਿਹੀ ਘਾਤਕ ਬਿਮਾਰੀ ਨਿਰੰਤਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।