* ਨਕਲੀ ਸੈਨਾਟਾਈਜਰ ਤਿਆਰ ਕਰਕੇ ਔਖੀ ਘੜੀ ,ਚ ਲੋਕਾਂ ਦੀ ਆਰਥਿਕ ਲੁੱਟ ਕਰਨ ਵਾਲੇ ਵਪਾਰੀ ਖਿਲਾਫ ਕਿਉਂ ਨਹੀ ਹੋਇਆ ਪਰਚਾ ਦਰਜ ?
* ਲੋਕਾਂ ਵੱਲੋਂ ਫੌਜਦਾਰੀ ਪਰਚਾ ਦਰਜ ਕਰਨ ਦੀ ਮੰਗ
ਜਤਿੰਦਰ ਦੇਵਗਨ ਬਰਨਾਲਾ 10 ਅਪ੍ਰੈਲ 2020
ਇੱਕ ਪਾਸੇ ਨਾਮੁਰਾਦ ਬਿਮਾਰੀ ਕਰੋਨਾ ਨਾਲ ਲੋਕ ਖੌਫਜਦਾ ਹਨ ਤੇ ਦੂਜੇ ਪਾਸੇ ਬਰਨਾਲਾ ਦਾ ਇੱਕ ਵਿਉਪਾਰੀ ਨਕਲੀ ਸੈਨਾਟਾਈਜ ਬਣਾਕੇ ਲੋਕਾਂ ਨਾਲ ਲੱਖਾਂ ਕਰੋੜਾਂ ਰੁਪਏ ਦੀ ਚੋਰੀ ਬਾਜਾਰੀ ਤੇ ਕਾਲਾਬਾਜਾਰੀ ਕਰ ਗਿਆ ਹੈ। ਬਰਨਾਲਾ ਦੇ ਸੇਖਾ ਰੋਡ ਉਤੇ ਨਕਲੀ ਸੈਨਾਟਾਈਜ ਤਿਆਰ ਕਰਨ ਵਾਲੀ ਇੱਕ ਵਿਉਪਾਰੀ ਦੀ ਫਰਮ ਦਾ ਬੇਸ਼ੱਕ ਸਿਹਤ ਵਿਭਾਗ ਨੇ ਪਰਦਾਫਾਸ਼ ਕਰ ਦਿੱਤਾ ਤੇ ਮੋਕੇ ਤੋਂ 120 ਡਿੱਬੇ ਨਕਲੀ ਸੈਨਾਟਾਈਜ ਦੇ ਫੜ•ਕੇ ਸੀਲ ਕਰ ਦਿੱਤੇ ਪਰ ਇੱਕ ਹਫਤਾ ਬੀਤਣ ਵਾਲਾ ਹੈ ਕਿ ਸੈਂਪਲ ਦੀ ਰਿਪੋਰਟ ਆਉਣ ਦਾ ਬਹਾਨਾ ਲਗਾ ਕੇ ਵੱਡੀ ਪੱਧਰ ਉਤੇ ਹੋਈ ਕਾਲਾਬਾਜਾਰੀ ਦਾ ਮਾਮਲਾ ਠੰਡੇ ਬਸਤੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਕਰੋਨਾਂ ਜਿਹੀ ਵੱਡੀ ਮਹਾਂਵਾਰੀ ਦੇ ਚੱਲਦਿਆਂ ਇਹ ਆਮ ਲੋਕਾਂ ਦੀ ਅੰਨੀ ਲੁੱਟ ਦਾ ਮਾਮਲਾ ਹੈ।
ਸਿਹਤ ਵਿਭਾਗ ਦੇ ਇੰਸਪੈਕਟਰ ਏਕਾਂਤ ਸਿੰਗਲਾਂ ਨੇ ਦੱਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਫਰਮ ਸੇਖਾ ਰੋਡ ਉਤੇ ਸਪਰਿੱਟ ਤੋ ਨਕਲੀ ਸੈਨਾਟਾਈਜ਼ਰ ਤਿਆਰ ਕਰ ਰਹੀ ਹੈ। ਸੂਚਨਾਂ ਦੇ ਆਧਾਰ ਤੇ ਇਸ ਫਰਮ ਵਿੱਚ ਛਾਪਾਮਾਰੀ ਕੀਤੀ ਗਈ ਤਾਂ ਫੈਕਟਰੀ ਵਿਚੋ 120 ਡੱਬੇ ਨਕਲੀ ਸੈਨਾਟਾਈਜ਼ ਦੇ ਮਿਲੇ। ਉਨਾਂ ਦੱਸਿਆ ਕਿ ਇਸ ਫਰਮ ਦੇ ਕੋਲ ਸੈਨਾਟਾਈਜ ਤਿਆਰ ਕਰਨ ਦਾ ਕੋਈ ਲਾਇਸੰਸ ਨਹੀ ਹੈ। ਕਰੋਨਾ ਦੇ ਖੌਫਜਦਾਂ ਲੋਕਾਂ ਦੀ ਆਰਥਿਕ ਲੁੱਟ ਕਰਨ ਲਈ ਇਸ ਫਰਮ ਦੇ ਮਾਲਕ ਨੇ ਨਕਲੀ ਸੈਨਾਟਾਈਜ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨਾਂ ਦੱਸਿਆ ਕਿ ਸੈਨਾਈਜ਼ਰ ਦੇ ਸੈਂਪਲਾਂ ਦੀ ਨਤੀਜਾ ਰਿਪੋਰਟ ਆਉਣ ਤੋ ਬਾਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਅਗਰ ਰਿਪੋਰਟ ਬਿਲਕੁਲ ਹੀ ਗਲਤ ਆ ਗਈ ਤਾਂ ਪੁਲਿਸ ਵਿੱਚ ਵੀ ਐਫਆਈਆਰ ਦਰਜ ਦਰਜ਼ ਕਰਵਾਈ ਜਾਵੇਗੀ।
ਕਿਵੇਂ ਤਿਆਰ ਕੀਤਾ ਜਾਂਦਾ ਰਿਹਾ ਨਕਲੀ ਸੈਨਾਟਾਈਜ
ਇਸ ਫਰਮ ਦੇ ਮਾਲਕ ਨੇ ਕਰੋਨਾ ਦੇ ਜਿਹੀ ਮਹਾਂਵਾਰੀ ਤੋ ਡਰੇ ਲੋਕਾਂ ਦੀ ਲਾਚਾਰੀ ਦਾ ਫਾਇਦਾ ਉਠਾਂਉਦੇ ਹੋਏ ਸਪਿਰਟ ਤੋ ਨਕਲੀ ਸੈਨਾਟਾਈਜ਼ਰ ਤਿਆਰ ਕਰ ਵੱਡੇ ਪੱਧਰ ਤੇ ਲੋਕਾਂ ਨਾਲ ਸੈਨਾਟਾਈਜਰ ਦੀ ਕਾਲਾਬਾਜਾਰੀ ਤੇ ਚੋਰ ਬਜਾਰੀ ਕਰਨੀ ਸ਼ੁਰੂ ਕਰ ਦਿੱਤੀ । 60 ਰੁਪਏ ਮੁੱਲ ਵਾਲਾ ਇੱਕ ਲੀਟਰ ਸਪਰਿੱਟ ਲੈ ਕੇ ਉਸ ਵਿੱਚ ਦੋ ਲੀਟਰ ਪਾਣੀ ਪਾ ਦਿੱਤਾ ਜਾਂਦਾ ਤੇ ਫੇਰ ਉਸ ਵਿਚ ਥੋੜ•ਾ ਜਿਹਾ ਐਲੋਵੀਰਾ ਤੇ ਨੀਲਾ ਰੰਗ ਪਾ ਕੇ ਨਕਲੀ ਸੈਨਾਟਾਈਜ ਦੀਆਂ ਸ਼ੀਸ਼ੀਆਂ ਤਿਆਰ ਕਰ ਲਈਆਂ ਜਾਂਦੀਆਂ ਸਨ । ਇਸ ਤਰਾਂ 100 ਐਮਐਲ ਵਾਲੀ ਸ਼ੀਸ਼ੀ ਤੇ 3 ਰੁਪਏ ਤੇ ਪੰਜ ਰੁਪਏ ਤੱਕ ਖਰਚ ਆਉਂਦਾਂ ਹੈ ਤੇ ਅੱਗੇ ਇਹ ਵਪਾਰੀ, ਰਿਟੇਲਰ ਦੁਕਾਨਦਾਰਾਂ ਨੂੰ ਇੱਕ ਸ਼ੀਸ਼ੀ 60 ਰੁਪਏ ਤੋ ਲੈਕੇ 100 ਰੁਪਏ ਤੱਕ ਵੇਚਦਾ ਸੀ ਅਤੇ ਅੱਗੇ ਰਿਟੇਲਰ ਦੁਕਾਨਦਾਰ ਇਹੋ ਸ਼ੀਸ਼ੀ 150 ਰੁਪਏ ਤੋ ਲੈ ਕੇ 200 ਰੁਪਏ ਤੱਕ ਵੇਚਦੇ ਸਨ। ਇਸ ਤਰਾਂ ਇਸ ਫਰਮ ਦਾ ਮਾਲਿਕ ਨਕਲੀ ਸੈਨਾਟਾਈਜ਼ਰ ਤਿਆਰ ਕਰਕੇ ਹਜਾਰ ਗੁਣਾਂ ਲਾਭ ਲੈ ਕੇ ਲੱਖਾਂ ਕਰੋੜਾਂ ਰੁਪਏ ਦੀ ਕਾਲਾ ਬਾਜਾਰੀ, ਚੋਰ ਬਾਜਾਰੀ ਕਰ ਗਿਆ ਹੈ। ਪਰ ਸਿਹਤ ਵਿਭਾਗ ਸੈਂਪਲ ਰਿਪੋਰਟ ਆਉਣ ਦਾ ਬਹਾਨਾ ਲਗਾ ਕੇ ਏਨੇ ਵੱਡੇ ਮਾਮਲੇ ਉਤੇ ਮਿੱਟੀ ਪਾਉਣ ਨੂੰ ਫਿਰਦਾ ਹੈ। ਜਦੋਂ ਕਿ ਗੱਲ ਸਪੱਸ਼ਟ ਹੈ ਕਿ ਇਸ ਫਰਮ ਦੇ ਮਾਲਕ ਪਾਸ ਸਿਰਫ ਸਪਰਿੱਟ ਦਾ ਲਾਇਸੰਸ ਸੀ। ਉਸ ਕੋਲ ਸੈਨਾਟਾਈਜਰ ਤਿਆਰ ਕਰਨ ਦਾ ਲਾਇਸੰਸ ਨਹੀ ਹੈ,ਫੇਰ ਵੀ ਸੈਂਪਲ ਰਿਪੋਰਟ ਉਡੀਕੀ ਜਾ ਰਹੀ ਹੈ। ਇਹੋ ਨਕਲੀ ਪੂਰੇ ਸੂਬੇ ਵਿੱਚ ਭੇਜਿਆ ਜਾਂਦਾ ਸੀ ਨਕਲੀ ਸੈਨਾਟਾਈਜਰ, ਇਸ ਫਰਮ ਦਾ ਮਾਲਕ ਨਕਲੀ ਤਿਆਰ ਕੀਤਾ ਸੈਨਾਟਾਈਜ਼ਰ ਸੂਬੇ ਦੇ ਵੱਡੇ ਪ੍ਰਮੁੱਖ ਸ਼ਹਿਰਾਂ, ਮਹਾ ਨਗਰਾਂ ਚ ਭੇਜਦਾ ਰਿਹਾ ਹੈ। ਇਸ ਤਰਾਂ ਉਸ ਨੇ ਨਕਲੀ ਸੈਨਾਟਾਈਜ਼ਰ ਤਿਆਰ ਕਰਕੇ ਲੱਖਾਂ ਕਰੋੜਾਂ ਰੁਪਏ ਦੀ 2 ਨੰਬਰ ਦੀ ਕਮਾਈ ਕਰ ਲਈ ਹੈ।
ਕੀ ਕਹਿੰਦੇ ਹਨ ਐਕਸਾਈਜ ਵਿਭਾਗ ਦੇ ਏਈਟੀਸੀ ਬਰਾੜ
ਜਦੋਂ ਏਈਟੀਸੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਿਹਤ ਵਿਭਾਗ ਨੇ ਇਹ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀ ਕਰਵਾਇਆ। ਜਦੋਂ ਕਿ ਕਾਨੂੰਨ ਮੁਤਾਬਕ ਜਿਸ ਫਰਮ ਨੂੰ ਐਕਸਾਈਜ ਵਿਭਾਗ ਨੇ ਸਪਰਿੱਟ ਦਾ ਐਲ 17 ਲਾਇਸੰਸ ਜਾਰੀ ਕੀਤਾ ਹੁੰਦਾ ਹੈ, ਉਸਦਾ ਸਮੇਂ ਸਮੇਂ ਸਿਰ ਸਟਾਕ ਵੀ ਚੈਕ ਕਰਨ ਦੀ ਜਿੰਮੇਵਾਰੀ ਐਕਸਾਈਜ਼ ਵਿਭਾਗ ਦੀ ਹੁੰਦੀ ਹੈ ਪਰੰਤੂ ਏਈਟੀਸੀ ਦਾ ਇਹ ਕਹਿਣਾ ਕਿ ਸਿਹਤ ਵਿਭਾਗ ਨੇ ਉਨਾਂ ਨੂੰ ਸੂਚਨਾ ਨਹੀ ਦਿੱਤੀ ਤੋ ਸਪੱਸ਼ਟ ਹੈ ਕਿ ਜਿੰਨਾਂ ਫਰਮਾਂ ਨੂੰ ਐਲ 17 ਸਪਰਿੱਟ ਦੇਣ ਦੇ ਲਾਇਸੰਸ ਜਾਰੀ ਕੀਤੇ ਹੋਏ ਹਨ, ਐਕਸਾਈਜ਼ ਵਿਭਾਗ ਉਨਾਂ ਦਾ ਸਟਾਕ ਹੀ ਚੈਕ ਨਹੀ ਕਰਦਾ ਤੇ ਕੁੰਭਕਰਨੀ ਨੀਂਦ ਸੁੱਤਾ ਰਹਿੰਦਾ ਹੈ। ਜਾਂ ਫੇਰ ਇਹ ਮਾਮਲਾ ਵਿਭਾਗ ਦੇ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਵੱਲ ਮਿਲੀਭੁਗਤ ਦਾ ਇਸ਼ਾਰਾ ਕਰਦਾ ਹੈ।
ਕੀ ਕਹਿੰਦੇ ਹਨ ਡੀਟੀਸੀ
ਡੀਟੀਸੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਐਕਸਾਈਜ ਵਿਭਾਗ ਵੱਲੋਂ ਐਲ 17 ਲਾਇਸੰਸਧਾਰਕ ਫਰਮਾਂ ਦੇ ਸਪਰਿੱਟ ਦਾ ਸਟਾਕ ਸਮੇਂ ਸਮੇਂ ਤੇ ਚੈਕ ਕਰਨਾ ਹੁੰਦਾ ਹੈ। ਜੇਕਰ ਐਕਸਾਈਜ ਵਿਭਾਗ ਦੇ ਅਧਿਕਾਰੀਆਂ ਨੇ ਲਾਪਰਵਾਹੀ ਵਰਤੀ ਹੈ ਤਾਂ ਉਹ ਬਣਦੀ ਵਿਭਾਗੀ ਕਾਰਵਾਈ ਜਰੂਰ ਕਰਨਗੇ ਤੇ ਸਪਰਿੱਟ ਦਾ ਦੁਰਵਰਤੋ ਕਰਕੇ ਨਕਲੀ ਸੈਨਾਟਾਈਜ ਕਰਨ ਵਾਲੀ ਫਰਮ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕਰਵਾਉਣਗੇ। ਹੁਣ ਦੇਖਣਾ ਇਹ ਹੈ ਕਿ ਜਿਲੇ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਤੇ ਐਕਸਾਈਜ਼ ਵਿਭਾਗ ਦੇ ਡੀਟੀਸੀ ਕਰੋਨਾ ਤੋ ਖੌਫਜਦਾ ਹੋਏ ਲੋਕਾਂ ਨੂੰ ਨਕਲੀ ਸੈਨਾਟਾਈਜ਼ਰ ਹਜਾਰ ਗੁਣਾ ਮੁਨਾਫੇ ਉਤੇ ਦ ੇਕੇ ਲੱਖਾਂ ਕਰੋੜਾਂ ਰੁਪਏ ਬਟੌਰਨ ਵਾਲੇ ਫਰਮ ਦੇ ਮਾਲਿਕ ਖਿਲਾਫ ਕੀ ਕੋਈ ਕਾਰਵਾਈ ਕਰਨਗੇ?