ਲਵਪ੍ਰੀਤ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਜੁਰਮ FIR ‘ਚ ਨਾ ਲਾਉਣ ਤੋਂ ਭੜ੍ਹਕੇ ਲੋਕ, ਨੈਸ਼ਨਲ ਹਾਈਵੇ ਕੀਤਾ ਜਾਮ
ਹਰਿੰਦਰ ਨਿੱਕਾ , ਬਰਨਾਲਾ 28 ਜੁਲਾਈ 2021
ਕਰੀਬ 34 ਦਿਨ ਪਹਿਲਾਂ ਐਨਆਰਆਈ ਪਤਨੀ ਦੇ ਰੱਵਈਏ ਤੋਂ ਤੰਗ ਆ ਕੇ ਕਥਿਤ ਤੌਰ ਤੇ ਆਤਮ ਹੱਤਿਆ ਕਰਨ ਵਾਲੇ ਲਵਪ੍ਰੀਤ ਸਿੰਘ ਦੀ ਕੈਨੇਡਾ ਰਹਿੰਦੀ ਪਤਨੀ ਖਿਲਾਫ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ਼ ਕਰ ਦਿੱਤਾ ਹੈ। ਪਰੰਤੂ ਹਾਲੇ ਵੀ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਠ ਰਹੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਪ੍ਰਦਰਸ਼ਨਕਾਰੀਆਂ ਨੇ ਅੱਜ ਫਿਰ ਦੋਸ਼ੀ ਪਤਨੀ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੀ ਧਾਰਾ ਕੇਸ ਵਿੱਚ ਨਾ ਲਾਉਣ ਦੇ ਵਿਰੋਧ ਵਿੱਚ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਾਇਆ ਗਿਆ। ਇਸ ਮੌਕੇ ਮ੍ਰਿਤਕ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਅਤੇ ਚਾਚਾ ਹਰਵਿੰਦਰ ਸਿੰਘ ਹਿੰਦੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪਹਿਲਾਂ ਤਾਂ ਘਟਨਾ ਤੋਂ 34 ਦਿਨ ਬਾਅਦ ਤਿੱਖੇ ਸੰਘਰਸ਼ ਅਤੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਦੇ ਦਬਾਅ ਤੋਂ ਬਾਅਦ ਕੇਸ ਦਰਜ਼ ਕੀਤਾ ਹੈ। ਫਿਰ ਵੀ ਪੁਲਿਸ ਨੇ ਕਮਜ਼ੋਰ ਕੇਸ ਦਰਜ਼ ਕਰਕੇ, ਬੇਅੰਤ ਕੌਰ ਦੇ ਖਿਲਾਫ ਸਿਰਫ ਧੋਖਾਧੜੀ ਦੇ ਜੁਰਮ ਵਿੱਚ ਹੀ ਕੇਸ ਦਰਜ਼ ਕੀਤਾ ਹੈ। ਜਦੋਂ ਕਿ ਬੇਅੰਤ ਕੌਰ ਨੇ ਲਵਪ੍ਰੀਤ ਸਿੰਘ ਨੂੰ ਆਤਮਹੱਤਿਆ ਲਈ ਮਜਬੂਰ ਕੀਤਾ ਹੈ। ਇਸ ਲਈ ਪੁਲਿਸ ਨੂੰ ਦੋਸ਼ਣ ਖਿਲਾਫ ਜੁਰਮ ਵਿੱਚ ਵਾਧਾ ਕਰਨ ਦੀ ਲੋੜ ਹੈ, ਉਨਾਂ ਕਿਹਾ ਕਿ ਜਿੰਨੀਂ ਦੇਰ ਤੱਕ ਪੁਲਿਸ ਜੁਰਮ ਵਿੱਚ ਵਾਧਾ ਕਰਕੇ, ਦੋਸ਼ਣ ਨੂੰ ਗਿਰਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਭੇਜ ਦਿੰਦੀ, ਉਨ. ਦੇਰ ਤੱਕ ਉਨਾਂ ਦਾ ਸੰਘਰਸ਼ ਜਾਰੀ ਰਹੇਗਾ।
ਬੇਅੰਤ ਕੌਰ ਖਿਲਾਫ ਦਰਜ ਕੇਸ ਦੀ ਇਬਾਰਤ
ਇਹ ਮੁਕੱਦਮਾ ਦਰਖਾਸਤ ਨੰਬਰੀ 15ਵੀ.ਪੀ. ਮਿਤੀ 29-06-2021 ਵੱਲੋਂ ਬਲਵਿੰਦਰ ਸਿੰਘ ਉਕਤ ਬਰਖਿਲਾਫ ਬੇਅੰਤ ਕੋਰ ਦੇ ਦਰਜ ਰਜਿਸਟਰ ਹੋਇਆ। ਮੁਦੱਈ ਮੁੱਕਦਮਾ ਦੇ ਲੜਕੇ ਲਵਪ੍ਰੀਤ ਸਿੰਘ ਦਾ ਵਿਆਹ ਬੇਅੰਤ ਕੌਰ ਨਾਲ ਮਿਤੀ 02-08-2019 ਨੂੰ ਹੋਇਆ ਸੀ। ਵਿਆਹ ਸਮੇਂ ਅਤੇ ਬੇਅੰਤ ਕੌਰ ਨੂੰ ਕਨੇਡਾ ਭੇਜਣ ਸਮੇਂ 24/25 ਲੱਖ ਰੂਪੈ ਖਰਚਾ ਮੁਦੱਈ ਮੁਕੱਦਮਾ ਨੇ ਕੀਤਾ ਸੀ । ਵਿਆਹ ਤੋਂ ਬਾਅਦ ਮਿਤੀ 17-08-2019 ਨੂੰ ਬੇਅੰਤ ਕੌਰ ਦੇ ਪੜਾਈ ਪੂਰੀ ਕਰਕੇ ਕਨੇਡਾ ਜਾਣ ਤੋਂ ਬਾਅਦ ਮੁਦੱਈ ਮੁਕੱਦਮਾ ਦਾ ਲੜਕਾ ਕਾਫੀ ਟੈਨਸ਼ਨ ਵਿੱਚ ਰਹਿਣ ਲੱਗ ਪਿਆ । ਲਵਪ੍ਰੀਤ ਸਿੰਘ ਨਾਲ ਬੇਅੰਤ ਕੌਰ ਫੋਨ ਤੇ ਵੀ ਗੱਲ ਕਰਨੋ ਹੱਟ ਗਈ। ਜਿਸ ਕਰਕੇ 3-4 ਮਹੀਨੇ ਤੋਂ ਲਵਪ੍ਰੀਤ ਸਿੰਘ ਜਿਆਦਾ ਟੈਨਸਨ ਵਿੱਚ ਰਹਿਣ ਲੱਗ ਪਿਆ । ਆਖਿਰ ਮਿਤੀ 23/24-06-2021 ਦੀ ਦਰਮਿਆਨੀ ਰਾਤ ਨੂੰ ਮੁਦੱਈ ਮੁਕੱਦਮਾ ਦੇ ਲੜਕੇ ਲਵਪ੍ਰੀਤ ਸਿੰਘ ਦੀ ਮੌਤ ਖੇਤ ਵਿੱਚ ਹੋ ਗਈ ਸੀ। ਜਿਸ ਸਬੰਧੀ ਰਪਟ ਨੰਬਰ 13 ਮਿਤੀ 24-06-2021 ਅਧ 174 CRPC ਤਹਿਤ ਧਨੌਲਾ ਵਿਖੇ ਕਾਰਵਾਈ ਅਮਲ ਵਿੱਚ ਲਿਆਦੀ ਗਈ। ਜਿਕਰਯੋਗ ਹੈ ਕਿ ਮੁਦੱਈ ਮੁਕੱਦਮਾ ਵੱਲੋਂ 24 ਜੂਨ ਨੂੰ ਪੁਲਿਸ ਕੋਲ ਦਰਜ਼ ਕਰਵਾਏ ਬਿਆਨ ਵਿੱਚ ਆਪਣੇ ਬੇਟੇ ਦੀ ਮੋਤ ਸਪਰੇਅ ਚੜਨ ਕਰਕੇ ਹੋਣਾ ਲਿਖਵਾਇਆ ਗਿਆ ਸੀ । ਜਿਸ ਦਾ ਵਿਸਰਾ ਮਿਤੀ 30-06-2021 ਨੂੰ ਦਫਤਰ ਕੈਮੀਕਲ ਐਗਜਾਮੀਨਰ ਖਰੜ ਜਮ੍ਹਾ ਕਰਵਾਇਆ ਗਿਆ ਸੀੇ ਜਿਸ ਦੀ ਵਿਸ਼ਰਾ ਰਿਪੋਰਟ ਆਉਣੀ ਹਾਲੇ ਬਾਕੀ ਹੈ।
ਜਿਸ ਸਬੰਧੀ ਡੀ:ਓ ਲੈਟਰ ਵੀ ਜਾਰੀ ਕੀਤਾ ਗਿਆ ਹੈ। ਅੱਜ ਉਕਤ ਦਰਖਾਸਤ ਦੀ ਪੜਤਾਲੀਆ ਰਿਪੋਰਟ ਅਤੇ ਡੀ.ਏ ਲੀਗਲ ਸਾਹਿਬ ਪਾਸੋਂ ਕਾਨੂੰਨੀ ਰਾਏ ਹਾਸਲ ਕੀਤੀ ਅਤ। ਸਰਕਾਰੀ ਵਕੀਲ ਦੀ ਰਾਏ ਪਰ ਬੇਅੰਤ ਕੌਰ ਵੱਲੋਂ ਆਪਣੇ ਬਾਹਰ ਜਾਣ ਦੇ ਇਰਾਦੇ ਨਾਲ ਮੁਦੱਈ ਮੁਕੱਦਮਾ ਦੇ ਨਾਲ ਠੱਗੀ ਮਾਰੀ ਹੈ ਅਤੇ ਕੈਨੇਡਾ ਪਹੁੰਚ ਕੇ ਮੁਦੱਈ ਮੁਕੱਦਮਾ ਨੂੰ ਵਿਦੇਸ਼ ਨਾ ਬੁਲਾਉਣਾ ਅਤੇ ਗੱਲਬਾਤ ਬੰਦ ਕਰਨਾ ਦੌਰਾਨੋ ਪੜਤਾਨ ਪਾਇਆ ਗਿਆ । ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਮੁੱਖ ਅਫਸਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਕੇਸ ਦੀ ਹੋਰ ਡੁੰਘਾਈ ਨਾਲ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਨਾਮਜ਼ਦ ਦੋਸ਼ਣ ਦੀ ਗਿਰਫਤਾਰੀ ਲਈ ਵੀ ਅਗਲੀ ਕਾਨੂੰਨੀ ਸ਼ੁਰੂ ਕਰ ਦਿੱਤੀ ਜਾਵੇਗੀ।