ਵਿਧਾਇਕ ਸ. ਘੁਬਾਇਆ ਦੀ ਹਾਜ਼ਰੀ ਵਿੱਚ ਪੰਜ ਕਮਰਿਆਂ ਦਾ ਉਦਘਾਟਨ ਕੀਤਾ ਗਿਆ-ਪ੍ਰਿੰਸੀਪਲ ਖੰਨਗਵਾਲ
ਬੀਟੀਐਨ, ਫਾਜ਼ਿਲਕਾ 27 ਜੁਲਾਈ 2021
ਅੱਜ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਨਵੇ ਬਣੇ ਪੰਜ ਕਮਰੇ ਭੀਮ ਰਾਓ ਅੰਬੇਦਕਰ ਸਮਾਰਟ ਰੂਮ ਬਲਾਕ ਦਾ ਉਦਘਾਟਨ ਕੀਤਾ। ਇਹ ਜਣਕਾਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਕੁਮਾਰ ਖੰਨਗਵਾਲ ਨੇ ਦਿੱਤੀ।ਸ਼੍ਰੀ ਖੰਨਗਵਾਲ ਨੇ ਕਿਹਾ ਕਿ ਅਸੀਂ ਸ. ਘੁਬਾਇਆ ਤੋ ਸਕੂਲ `ਚ ਬੱਚੇ ਜਿਆਦਾ ਹੋਣ ਕਰਕੇ ਕਮਰਿਆਂ ਦੀ ਮੰਗ ਕੀਤੀ ਸੀ ਉਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਸ. ਘੁਬਾਇਆ ਨੇ ਪੰਜ ਕਮਰਿਆਂ ਦਾ ਉਦਘਾਟਨ ਕੀਤਾ ਜੋ 34 ਲੱਖ ਰੁਪਏ ਨਾਲ ਬਣ ਕੇ ਤਿਆਰ ਹੋ ਗਏ ਹਨ।
ਇਸ ਮੌਕੇ ਸ. ਘੁਬਾਇਆ ਨੇ ਕਿਹਾ ਕਿ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਬਣੀ ਪਾਰਕ ਦੇ ਝੂਲਿਆ ਲਈ, ਸਕੂਲ ਦਾ ਮੇਨ ਗੇਟ, ਪੀਣ ਵਾਲੇ ਪਾਣੀ ਲਈ ਆਰ ਓ ਸਿਸਟਮ, ਸਕੂਲ ਦੀਆ ਅੰਦਰੂਨੀ ਸੜਕਾ ਨੂੰ ਪੱਕਾ ਕਰਨ ਲਈ ਇੰਟਰ ਲੋਕ ਟਾਇਲ ਸੜਕ ਦਾ ਨਿਰਮਾਣ ਅਤੇ ਸਾਇਲਟ ਜਰਨੇਟਰ ਆਦਿ ਮੰਗ ਵੀ ਜਲਦ ਹੀ ਪੂਰੀ ਕੀਤੀ ਜਾਵੇਗੀ । ਸ. ਘੁਬਾਇਆ ਨੇ ਕਿਹਾ ਕਿ ਜਦ ਮੈ ਨਵਾ ਐਮ ਐਲ ਏ ਬਣਿਆ ਤਾਂ ਪਹਿਲਾ ਇਸ ਸਕੂਲ ਲਈ 60 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਿਸ ਨਾਲ ਸਕੂਲ ਦਾ ਵਿਕਾਸ ਹੋਇਆਂ ਹੈ ਅਤੇ ਹੁਣ ਫਿਰ ਸਕੂਲ ਦੀ ਇੰਟਰ ਲੋਕ ਟਾਇਲ ਸੜਕ ਲਈ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸ. ਘੁਬਾਇਆ ਨੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਮੈਂਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਸਕੂਲ ਦੇ ਵਿਦਿਆਰਥੀ ਅੱਜ ਚੰਗੇ ਅਹੁਦਿਆਂ ਤੇ ਸੇਵਾਵਾ ਦੇ ਰਹੇ ਹਨ। ਸ. ਘੁਬਾਇਆ ਨੇ ਕਿਹਾ ਕਿ ਸਾਡੇ ਬਾਰਡਰ ਕੰਢੀ ਪੈਂਦਾ ਪਿੰਡਾਂ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ `ਚ ਬਦਲ ਦਿੱਤਾ ਗਿਆ ਹੈ। ਸ. ਘੁਬਾਇਆ ਨੇ ਸ. ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਜੀ ਦੀ ਮੇਹਰਬਾਨੀ ਨਾਲ ਅੱਜ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਛੱਡ ਕੇ ਸਰਕਾਰੀ ਸਕੂਲਾਂ `ਚ ਚੰਗੀ ਸਿੱਖਿਆ ਹਾਸ਼ਲ ਕਰਨ ਲਈ ਦਾਖਲੇ ਲੈ ਰਹੇ ਹਨ । ਇਸ ਮੌਕੇ ਸ਼੍ਰੀ ਤਰਲੋਚਨ ਸਿੰਘ ਸਿੱਧੂ ਡੀ ਈ ਓ ਸੈਕੰਡਰੀ ਨੇ ਵੀ ਘੁਬਾਇਆ ਜੀ ਦੀ ਜਮ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਪਹਿਲੇ ਨੌਜਵਾਨ ਐਮ ਐਲ ਏ ਹਨ ਜੋ ਕੰਮ ਕਰਦੇ ਕਦੇ ਥੱਕਦੇ ਨਹੀਂ ਹਰ ਵਕਤ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਅਤੇ ਮੁਸ਼ਕਿਲਾਂ ਦਾ ਹੱਲ ਕਰਦੇ ਹਨ। ਸ਼੍ਰੀ ਸੁਸ਼ੀਲ ਗਰੋਵਰ ਨੇ ਸ. ਘੁਬਾਇਆ ਦਾ ਅਤਿ ਆਏ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਵਾਇਸ ਪ੍ਰਿੰਸੀਪਲ ਸ਼੍ਰੀ ਜੋਗਿੰਦਰ ਲਾਲ, ਸੀਨੀਅਰ ਲੈਕਚਰਾਰ ਕੁਲਦੀਪ ਗਰੋਵਰ, ਪਰਵੀਨ ਲਤਾ, ਸਟੇਜ ਸੰਚਾਲਨ ਰਮਣੀਕ ਜੌਲੀ, ਸੰਦੀਪ ਅਨੇਜਾ, ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ, ਬਾਉ ਰਾਮ ਉੱਪ ਪ੍ਰਧਾਨ, ਮਨੀਸ਼ ਕਟਾਰੀਆ, ਰਾਧੇ ਸ਼ਾਮ ਐਮ ਸੀ ਜਗਦੀਸ਼ ਕੁਮਾਰ ਬਸਵਾਲਾ, ਮਹਾਵੀਰ, ਅਸ਼ਵਨੀ ਕੁਮਾਰ ਐਮ ਸੀ, ਸੁਰਜੀਤ ਸਿੰਘ ਐਮ ਸੀ, ਬੇਗ ਚੰਦ ਐਕਸ ਸਰਪੰਚ,
ਪਾਲ ਚੰਦ ਵਰਮਾ ਐਮ ਸੀ, ਰਮੇਸ਼ ਸਾਬੂ ਆਨਾ, ਸ਼ਿੰਦਾ ਨੂਰ ਸਮੰਦ, ਰਜਿੰਦਰ ਪਾਲ ਗੁਲਾਬੀ ਸਰਪੰਚ ਲਾਧੂਕਾ, ਵਡੇਰਾ ਸਰਪੰਚ, ਰਾਹੁਲ ਕੁੱਕੜ ਜ਼ੋਨ ਇਨਚਾਰਜ, ਰਜੇਸ਼ ਗਰੋਵਰ, ਸ਼ਾਮ ਲਾਲ ਗਾਂਧੀ, ਰਜਿੰਦਰ ਸਰਪੰਚ, ਅਮੀ ਚੰਦ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਅਮੀਰ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਫਾਜ਼ਿਲਕਾ, ਨੀਲਾ ਮਦਾਨ, ਹਰਬੰਸ ਸਿੰਘ ਪੀ ਏ, ਬਲਦੇਵ ਸਿੰਘ, ਵਿਜੈ ਪਾਲ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ।