ਮਾਨਵਤਾ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਹੈ ਸੰਤ ਨਿਰੰਕਾਰੀ ਮਿਸ਼ਨ
ਬਰਨਾਲਾ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਲੱਗੇ 5ਵੇਂ ਟੀਕਾਕਰਨ ਕੈੰਪ ਵਿੱਚ 459 ਲੋਕਾਂ ਦਾ ਹੋਇਆ ਟੀਕਾਕਰਨ
ਹਰਿੰਦਰ ਨਿੱਕਾ ਬਰਨਾਲਾ , 22 ਜੁਲਾਈ 2021
ਸੰਤ ਨਿਰੰਕਾਰੀ ਮਿਸ਼ਨ ਅਧਿਆਤਮਿਕਤਾ ਦਾ ਮਿਸ਼ਨ ਹੈ । ਜਿੱਥੇ ਇਨਸਾਨ ਨੂੰ ਕਣ ਕਣ ਵਿੱਚ ਸਮਾਏ ਇਸ ਪ੍ਰਭੂ ਪ੍ਰਮਾਤਮਾ ਦੇ ਦਰਸ਼ਨ ਕਰਵਾ ਕੇ ਭਗਤੀ ਮਾਰਗ ਉੱਤੇ ਪਾਇਆ ਜਾਂਦਾ ਹੈ। ਅਧਿਆਤਮ ਦੇ ਨਾਲ ਨਾਲ ਹੀ ਨਿਰੰਕਾਰੀ ਮਿਸ਼ਨ ਮਾਨਵਤਾ ਦੀ ਸੇਵਾ ਵਿੱਚ ਵੀ ਮੋਹਰੀ ਹੈ।
ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਭਾਰਤ ਭਰ ਦੇ ਸੰਤ ਨਿਰੰਕਾਰੀ ਸਤਸੰਗ ਭਵਨਾਂ ਵਿੱਚ ਟੀਕਾਕਰਨ ਕੈੰਪ ਲਗਾਤਾਰ ਜਾਰੀ ਹਨ । ਇਸੇ ਲੜੀ ਵਿੱਚ ਬਰਨਾਲਾ ਬ੍ਰਾਂਚ ਵਿੱਚ ਪੰਜਵਾਂ ਟੀਕਾਕਰਨ ਕੈੰਪ ਲਗਾਇਆ ਗਿਆ।
ਬਰਨਾਲਾ ਬ੍ਰਾਂਚ ਦੇ ਸੰਯੋਜਕ ਜੀਵਨ ਗੋਇਲ ਨੇ ਦੱਸਿਆ ਕਿ ਜਦੋਂ ਤੋਂ ਕਰੋਨਾ ਦੀ ਭਿਆਨਕ ਬਿਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਨਾਲ ਸੰਤ ਨਿਰੰਕਾਰੀ ਮਿਸ਼ਨ ਮਾਨਵਤਾ ਦੀ ਸੇਵਾ ਹੇਤੁ ਹਮੇਸ਼ਾ ਦੀ ਤਰ੍ਹਾਂ ਸੇਵਾਵਾਂ ਵਿੱਚ ਜੁਟ ਗਿਆ ਸੀ ਜੋ ਕਿ ਹੁਣ ਵੀ ਲਗਾਤਾਰ ਜਾਰੀ ਹਨ।
ਬਰਨਾਲਾ ਬ੍ਰਾਂਚ ਵਿੱਚ ਵੀ ਕਰੋਨਾ ਕਾਲ ਦੇ ਦੌਰਾਨ ਤੋਂ ਹੀ ਮਾਨਵਤਾ ਦੇ ਭਲੇ ਲਈ ਸਾਰੇ ਤਰ੍ਹਾਂ ਦੀਆਂ ਸੇਵਾਵਾਂ ਲਗਾਤਾਰ ਜਾਰੀ ਹੈ । ਜਿਵੇਂ ਰਾਸ਼ਨ ਵੰਡਣਾ, ਖੂਨਦਾਨ ਕੈੰਪ , ਮਾਸਕ ਵੰਡਣਾ, ਸਫਾਈ ਅਭਿਆਨ, ਟੀਕਾਕਰਨ ਕੈੰਪ ਆਦਿ ।
ਬਰਨਾਲਾ ਬ੍ਰਾਂਚ ਵਿੱਚ ਟੀਕਾਕਰਨ ਕੈੰਪ ਲਗਾਤਾਰ ਰੂਪ ਵਿੱਚ ਲਗਾਏ ਜਾ ਰਹੇ ਹਨ । ਇਸੇ ਲੜੀ ਵਿੱਚ ਅੱਜ ਪੰਜਵਾਂ ਟੀਕਾਕਰਨ ਕੈੰਪ ਲਗਾਇਆ ਗਿਆ । ਜਿਸ ਵਿੱਚ ਸਾਧ ਸੰਗਤ ਦੇ ਨਾਲ ਨਾਲ ਸ਼ਹਿਰ ਨਿਵਾਸੀਆਂ ਨੇ ਵੀ ਇਸ ਕੈੰਪ ਦਾ ਭਰਪੂਰ ਲਾਭ ਲਿਆ। ਇਸ ਕੈੰਪ ਵਿੱਚ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਵਲੋਂ 459 ਲੋਕਾਂ ਦਾ ਟੀਕਾਕਰਨ ਕੀਤਾ ਗਿਆ।
ਸ਼ਹਿਰ ਨਿਵਾਸੀਆਂ ਵਲੋਂ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਦਿੱਤੀਆਂ ਗਈਆਂ ਸਹੂਲਤਾਂ ਲਈ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।