ਮੰਤਰੀ ਸਿੰਗਲਾ ਨੇ ਚੇਅਰਮੈਨ ਸੈਣੀ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦੀ ਹੀ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ।
ਬਲਵਿੰਦਰਪਾਲ, ਪਟਿਆਲਾ: 15 ਜੁਲਾਈ 2021
ਪੰਜਾਬ ਸਰਕਾਰ ਦੇ ਪੀ.ਡਬਲਯੂ.ਡੀ. ਮਹਿਕਮੇ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੰਜਾਬ ਲੇਬਰ ਫੈਡ ਦੇ ਨਵਨਿਯੁਕਤ ਚੇਅਰਮੈਨ ਵਿਸ਼ਵਾਸ਼ ਸੈਣੀ ਨੂੰ ਅਹੁਦਾ ਸੰਭਾਲਣ ’ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਇਸ ਮੌਕੇ ਚੇਅਰਮੈਨ ਸੈਣੀ ਅਤੇ ਉਨ੍ਹਾਂ ਦੀ ਟੀਮ ਨੇ ਮੰਤਰੀ ਸਿੰਗਲਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਚੇਅਰਮੈਨ ਸੈਣੀ ਨੇ ਕੈਬਨਿਟ ਮੰਤਰੀ ਸਿੰਗਲਾ ਨੂੰ ਇੱਕ ਮੈਮੋਰੰਡਮ ਦਿੱਤਾ। ਜਿਸ ਅਨੁਸਾਰ ਉਨ੍ਹਾਂ ਕਿਹਾ ਕਿ ਕਿਰਤ ਅਤੇ ਉਸਾਰੀ ਸਭਾਵਾਂ ਨੂੰ 50 ਲੱਖ ਦੀ ਲਿਸਟਮੈਂਟ ਕੀਤੀ ਜਾਂਦੀ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਇਹ 60 ਲੱਖ ਰੁਪਏ ਹੈ। ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਕਿਹਾ ਕਿ ਭਵਿੱਖ ਵਿੱਚ ਕਿਰਤ ਅਤੇ ਉਸਾਰੀ ਸਭਾਵਾਂ ਨੂੰ ਦਿੱਤੀ ਜਾਣ ਵਾਲੀ ਲਿਸਟਮੈਂਟ ਨੂੰ 50 ਲੱਖ ਤੋਂ ਵਧਾ ਕੇ 60 ਲੱਖ ਕੀਤਾ ਜਾਵੇ ਤਾਂ ਜੋ ਇਹ ਸਭਾਵਾਂ ਹੋਰ ਵਧੀਆ ਤਰੀਕੇ ਨਾਲ ਆਪਣਾ ਕੰਮਕਾਜ ਕਰ ਸਕਣ।
ਇਸ ਮੌਕੇ ਮੰਤਰੀ ਸਿੰਗਲਾ ਨੇ ਚੇਅਰਮੈਨ ਸੈਣੀ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਜਲਦੀ ਹੀ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਮੋਹਨ ਸਿੰਘ ਬਲਟਾਨਾ ਵਾਈਸ ਚੇਅਰਮੈਨ, ਰਵਿੰਦਰ ਸਿੰਘ ਐਮ.ਡੀ, ਸੰਜੇ ਠਾਕੁਰ, ਕੈਪ. ਅਮਰਜੀਤ ਸਿੰਘ, ਦਵਿੰਦਰ ਬੰਟੀ, ਰਾਕੇਸ਼ ਗੋਇਲ, ਅਮਨ ਸੈਣੀ ਅਤੇ ਰਾਹੁਲ ਮਹਿਤਾ ਹਾਜ਼ਰ ਸਨ।