ਅੱਪਡੇਟ ਕੋਰੋਨਾ- ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਦੇ ਪਤੀ ਸਣੇ 10 ਜਣਿਆਂ ਨੂੰ ਹਸਪਤਾਲ ਚੋਂ ਛੁੱਟੀ­ ਸੈਨੀਟਾਈਜ਼ ਕਰਕੇ ਭੇਜ਼ਿਆ ਘਰ

Advertisement
Spread information

ਰਾਧਾ ਦੀ ਬੇਟੀ ਤੇ ਨੌਕਰਾਣੀ ਦੀ ਰਿਪੋਰਟ ਪੈਂਡਿੰਗ

ਹਰਿੰਦਰ ਨਿੱਕਾ ਬਰਨਾਲਾ 8 ਅਪਰੈਲ 2020
ਜਿਲਾ ਬਰਨਾਲਾ ਦੀ ਪਹਿਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਦੇ ਪਤੀ ਮੁਕਤੀ ਨਾਥ ਸਣੇ ਰਾਧਾ ਦੇ ਸੰਪਰਕ ਵਿੱਚ ਰਹੇ ਸਾਰੇ 10 ਜਣਿਆਂ ਨੂੰ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹਸਪਤਾਲ ਚੋਂ ਛੁੱਟੀ ਕਰ ਦਿੱਤੀ। ਸਾਰਿਆਂ ਦੇ ਘਰ ਪਹੁੰਚਣ ਤੋਂ ਪਹਿਲਾਂ ਪਰਸ਼ਾਸਨ ਵੱਲੋਂ ਇਹਤਿਆਤ ਦੇ ਤੌਰ ਤੇ ਉਹਨਾਂ ਦੇ ਘਰਾਂ ਨੂੰ ਵੀ ਸੈਨੀਟਾਈਜ਼ ਕੀਤਾ ਗਿਆ। ਹੁਣ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਸਿਰਫ ਰਾਧਾ ਦੀ ਬੇਟੀ ਅਤੇ ਨੌਕਰਾਣੀ ਹੀ ਰਹਿ ਗਈਆਂ ਹਨ। ਜਿੰਨਾਂ ਦੀ ਰਿਪੋਰਟ ਆਉਣੀ ਬਾਕੀ ਰਹਿ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਉ ਡਾਕਟਰ ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਸੋਮਵਾਰ ਨੂੰ ਰਾਧਾ ਦੀ ਰਿਪੋਰਟ ਪੌਜੇਟਿਵ ਆਉਣ ਤੋਂ ਬਾਅਦ ਇਹਤਿਆਤਨ ਉਸ ਦਾ ਇਲਾਜ਼ ਕਰਨ ਵਾਲੇ ਡਾਕਟਰ­3 ਹੈਲਪਰਾਂ ਤੇ ਇੱਕ ਹੋਰ ਡਾਕਟਰ ਸਣੇ ਤੋਂ ਇਲਾਵਾ ਰਾਧਾ ਦੇ ਪਤੀ­ ਉਸ ਦੀ ਬੇਟੀ ਅਤੇ ਮਕਾਨ ਮਾਲਿਕ ਦੇ ਪਰਿਵਾਰ ਦੇ 4 ਜੀਆਂ ਨੂੰ ਆਈਸੋਲੇਟ ਕੀਤਾ ਗਿਆ ਸੀ। ਜਦੋਂ ਕਿ ਰਾਧਾ ਦੇ ਘਰ ਕੰਮ ਕਰਦੀ ਉਸ ਦੀ ਨੌਕਰਾਣੀ ਨੂੰ ਮੰਗਲਵਾਰ ਦੇਰ ਸ਼ਾਮ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਸੀ। ਬੁੱਧਵਾਰ ਸਵੇਰੇ 11 ਚੋਂ ਨੌ ਜਣਿਆਂ ਦੀ ਰਿਪੋਰਟ ਪਹਿਲਾਂ ਹੀ ਨੈਗੇਟਿਵ ਆ ਗਈ ਸੀ ਅਤੇ ਹੁਣ ਸ਼ਾਮ ਨੂੰ ਮਕਾਨ ਮਾਲਿਕਨ ਦੀ ਰਿਪੋਰਟ ਵੀ ਨੈਗੇਟਿਵ ਆ ਗਈ। ਪਰੰਤੂ ਰਾਧਾ ਦੀ ਬੇਟੀ ਦੇ ਹੋਰ ਸੈਂਪਲ ਪਟਿਆਲਾ ਲੈਬ ਚ­ ਮੰਗਵਾਏ ਸਨ­ ਜਿਹੜੇ ਫਿਰ ਭੇਜ਼ ਦਿੱਤੇ ਗਏ। ਇਸ ਤਰਾਂ ਹੁਣ ਹਸਪਤਾਲ ਵਿੱਚ ਰਾਧਾ ਦੀ ਬੇਟੀ ਤੇ ਉਸ ਦੀ ਨੌਕਰਾਣੀ ਹੀ ਭਰਤੀ ਹਨ। ਜਿੰਨਾਂ ਦੀ ਰਿਪੋਰਟ ਹਾਲੇ ਪੈਂਡਿੰਗ ਹੈ। ਐਸਐਮਉ ਕੌਸ਼ਲ ਨੇ ਦੱਸਿਆ ਕਿ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਸਾਰੇ 10 ਜਣਿਆਂ ਨੂੰ ਛੁੱਟੀ ਕਰ ਦਿੱਤੀ ਹੈ।

Advertisement
Advertisement
Advertisement
Advertisement
Advertisement
error: Content is protected !!