ਵਿਧਾਇਕ ਘੁਬਾਇਆ ਨੇ ਬਿਜਲੀ ਘਰ ਖੂਈ ਖੇੜਾ ਵਿਖੇ 52 ਲੱਖ ਰੁਪਏ ਦੀ ਲਾਗਤ ਨਾਲ ਤਿਆਾਰ ਹੋਈ ਬਿਲਡਿੰਗ ਦਾ ਕੀਤਾ ਉਦਘਾਟਨ
ਬੀ ਟੀ ਐੱਨ , ਫਾਜ਼ਿਲਕਾ 5 ਜੁਲਾਈ 2021
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਡਵੀਜ਼ਨ ਫਾਜ਼ਿਲਕਾ ਦੇ ਐਕਸੀਅਨ ਸ਼੍ਰੀ ਰੰਜਨ ਕੁਮਾਰ ਨੇ ਦੱਸਿਆ ਕਿ ਅੱਜ ਸਬ ਡਵੀਜ਼ਨ ਖੂਈ ਖੇੜਾ ਵਿਖੇ ਸ.ਦਵਿੰਦਰ ਸਿੰਘ ਘੁਬਾਇਆ ਐਮ.ਐਲ. ਏ. ਫਾਜ਼ਿਲਕਾ ਨੇ ਬਿਲਡਿੰਗ ਦਾ ਉਦਘਾਟਨ ਕੀਤਾ l ਉਨ੍ਹਾਂ ਕਿਹਾ ਕਿ ਘੁਬਾਇਆ ਦੇ ਸਹਿਯੋਗ ਨਾਲ ਅੱਜ ਜਿਸ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਹੈ ਇਹ ਬਿਲਡਿੰਗ 52 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਗਈ ਹੈ ਜਿਸ ਵਿੱਚ ਇੱਕ ਐਸ ਡੀ ਓ ਰੂਮ, ਖੱਪਤਕਾਰਾਂ ਲਈ ਬੈਠਣ ਲਈ ਗੈਲਰੀ, ਕੈਸ਼ ਕਾਉਂਟਰ, ਸੁਵਿਧਾ ਸੈਂਟਰ ਅਤੇ ਸਾਰੇ ਜੇ.ਈ. ਸਾਹਿਬ ਦੇ ਬੈਠਣ ਲਈ ਕਮਰੇ ਆਦਿ ਦੀਆ ਸਹੂਲਤਾਂ ਦਿੱਤੀਆਂ ਗਈਆ ਹਨ l
ਵਿਧਾਇਕ ਘੁਬਾਇਆ ਨੇ ਸਟਾਫ ਨਾਲ ਮੀਟਿੰਗ ਦੌਰਾਨ ਕਿਹਾ ਕਿ ਸਬ ਡਵੀਜ਼ਨ ਖੂਈ ਖੇੜਾ ਵਿਖੇ ਕੋਈ ਵੀ ਸਮੱਸਿਆ ਆਉਦੀ ਹੈ ਤਾਂ ਮੈ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਲਈ ਹਾਜ਼ਰ ਹਾਂ l ਘੁਬਾਇਆ ਨੇ ਪੂਰੇ ਫਾਜ਼ਿਲਕਾ ਦੇ ਬਿਜਲੀ ਘਰਾ ਚ ਸਮਾਨ ਦੀ ਘਾਟ ਵਾਲੀ ਲਿਸਟ ਐਕਸੀਅਨ ਤੋ ਲੈ ਕੇ ਸੀ. ਐਮ. ਹਾਊਸ ਚੰਡੀਗੜ੍ਹ ਵਿਖੇ ਜਲਦ ਹੱਲ ਕਰਵਾਉਣ ਲਈ ਕਿਹਾ l ਕਿਸਾਨਾਂ ਦੇ ਹੱਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਜਲੀ ਟ੍ਰਾਂਸਫਰਮਰ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ lਘੁਬਾਇਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਪਾਵਰ ਹਾਊਸਾ ਦੀ ਦਿਸ਼ਾ ਅਤੇ ਦਸ਼ਾ ਚ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ l ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਹਰ ਪਿੰਡਾਂ ਅਤੇ ਸ਼ਹਿਰਾਂ ਚ ਬਿਜਲੀ ਦਿੱਤੀ ਜਾ ਰਹੀ ਹੈ l ਕਿਸੇ ਵੀ ਕਿਸਾਨ ਜਾ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਬੰਧੀ ਕੋਈ ਵੀ ਸਮੱਸਿਆ ਆਉਦੀ ਹੈ ਤਾਂ ਸਾਨੂੰ ਦੱਸੋ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਹੱਲ ਕਰਨ ਦੇ ਪਾਬੰਦ ਰਹਾਂਗੇ l ਵਿਧਾਇਕ ਘੁਬਾਇਆ ਦੇ ਗਰਿੱਡ ਖੂਈ ਖੇੜਾ ਵਿਖੇ ਆਉਣ ਤੇ ਪਿੰਡ ਦੀ ਪੰਚਾਇਤ ਅਤੇ ਸਮੂਹ ਸਟਾਫ਼ ਵਲੋ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ l
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਜ਼ਾਮਨੀ ਕੰਬੋਜ ਐਸ ਡੀ ਓ ਐਡੀਸ਼ਨਲ ਐੱਸ ਡੀ ਓ ਸਤਨਾਮ ਸਿੰਘ, ਸਮੂਹ ਸਟਾਫ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਦਾਰਾ ਸਿੰਘ ਹੀਰਾ ਵਾਲੀ, ਹਰਬੰਸ ਸਿੰਘ ਪੀ ਏ, ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ
Advertisement