ਬੇਅਦਬੀਆਂ ਦੇ ਸੰਬੰਧ ‘ਚ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਕਰਨ ਵਾਸਤੇ ਦਲ ਦੇ ਪੰਜ ਜ਼ਿਲ੍ਹਿਆਂ ਦੇ ਜਥੇਦਾਰਾਂ ਤੇ ਅਹੁਦੇਦਾਰਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 27 ਜੂਨ 2021
ਸਿੱਖ ਸਦਭਾਵਨਾ ਦਲ ਦੀ ਅਹਿਮ ਮੀਟਿੰਗ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਅਕਾਲਸਰ ਸਾਹਿਬ ਸੰਗਰੂਰ ਵਿਖੇ ਹੋਈ ਮੀਟਿੰਗ ਦੇ ਵਿੱਚ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਜੌਲੀਆਂ ਦੁਸ਼ਟ ਪਰਿਵਾਰ ਵੱਲੋਂ ਅੱਗ ਲਾ ਕੇ ਸਾੜ ਦਿੱਤੇ ਗਏ ਸਨ ਅੱਜ ਬੇਅਦਬੀਆਂ ਦੇ ਸੰਬੰਧੀ ਵਿਚਾਰ ਵਟਾਂਦਰਾ ਕਰਨ ਦੇ ਲਈ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਕਰਨ ਵਾਸਤੇ ਦਲ ਦੇ ਪੰਜ ਜ਼ਿਲ੍ਹਿਆਂ ਦੇ ਜਥੇਦਾਰਾਂ ਤੇ ਅਹੁਦੇਦਾਰਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ।
ਪਿੰਡ ਰੋਗਲਾ ਗੁਰਦੁਆਰਾ ਸਾਹਿਬ ਜਾਣ ਲਈ ਸੰਗਰੂਰ ਪਹੁੰਚੇ ਭਾਈ ਬਲਦੇਵ ਸਿੰਘ ਵਡਾਲਾ ਨੇ ਬੋਲਦਿਆਂ ਆਖਿਆ ਕਿ ਬਾਦਲਾ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੁਰਜ ਜਵਾਹਰ ਸਿੰਘ ਵਾਲਾ ਤੋਂ ਤੋਂ ਚੋਰੀ ਹੋਏ ਬਹਿਬਲ ਕਲਾਂ ਗੋਲੀ ਕਾਂਡ ਦੇ ਵਿਚ ਪ੍ਰਚਾਰਕਾਂ ਤੇ ਗੋਲੀਆਂ ਵਰ੍ਹਾਈਆਂ ਦੋ ਸਿੰਘਾਂ ਸ਼ਹੀਦ ਕੀਤੇ ਸੈਂਕੜੇ ਫੱਟੜ ਕਰ ਦਿੱਤੇ ਬਾਅਦ ਵਿਚ ਬੇਅਦਬੀਆਂ ਦੇ ਮੁੱਦੇ ਤੇ ਕੈਪਟਨ ਨੇ ਸਰਕਾਰ ਬਣਾਈ ਅੱਜ ਕੈਪਟਨ ਅਤੇ ਬਾਦਲਾਂ ਦੀ ਮਿਲੀ ਭੁਗਤ ਨਾਲ ਪੁਲਸ ਵੀ ਅਣਪਛਾਤੀ ਹੋ ਗਈ । ਮੀਟਿੰਗ ਵਿੱਚ ਪਟਿਆਲਾ, ਮਲੇਰਕੋਟਲਾ, ਬਰਨਾਲਾ , ਮਾਨਸਾ ਤੇ ਸੰਗਰੂਰ ਦੇ ਜ਼ਿਲ੍ਹਾ ਜਥੇਦਾਰ ਭਾਈ ਬਚਿੱਤਰ ਸਿੰਘ ਸੰਗਰੂਰ ਭਾਈ ਗੁਰਮੀਤ ਸਿੰਘ ਥੂਹੀ ਪਟਿਆਲਾ ਭਾਈ ਕੁਲਦੀਪ ਸਿੰਘ ਸਰਪੰਚ ਮਾਨਸਾ ਭਾਈ ਗੁਰਜੀਤ ਸਿੰਘ ਬਰਨਾਲਾ ਭਾਈ ਗੁਰਵਿੰਦਰ ਸਿੰਘ ਕੇਲੌਮਲੇਰਕੋਟਲਾ ਭਾਈ ਬਲਜਿੰਦਰ ਸਿੰਘ ਛੰਨਾਂ ਧੂਰੀ ਬਾਬਾ ਰਣਜੋਧ ਸਿੰਘ ਬਾਬਾ ਸ੍ਰੀ ਚੰਦ ਸੇਵਾ ਦਲ ਭਾਈ ਨਾਜਰ ਸਿੰਘ ਭਲਵਾਨ ਸੰਤ ਰੇਣ ਲਖਵੀਰ ਸਿੰਘ ਪਟਿਆਲਾ ਭਾਈ ਹਰਜੀਤ ਸਿੰਘ ਸਤੌਜ ਭਾਈ ਬਰ੍ਹਮਾ ਸਿੰਘ ਜਨਾਲ ਭਾਈ ਕੁਲਵੰਤ ਸਿੰਘ ਬੁਰਜ ਭਾਈ ਸਵਰਨ ਸਿੰਘ ਜੋਸ਼ ਭਾਈ ਗੁਰਧਿਆਨ ਸਿੰਘ ਸੰਗਰੂਰ ਭਾਈ ਦਲਵੀਰ ਸਿੰਘ ਸੰਗਰੂਰ ਰਾਜਵਿੰਦਰ ਸਿੰਘ ਲੱਕੀ ਗੁਰਪ੍ਰੀਤ ਸਿੰਘ ਰਾਮਪੁਰਾ ਭਾਈ ਅਮਰੀਕ ਸਿੰਘ ਮਦੇਵੀ ਮਲੇਰਕੋਟਲਾ ਵੱਡੀ ਗਿਣਤੀ ਵਿੱਚ ਸਿੰਘਾਂ ਨੇ ਭਾਗ ਲਿਆ