ਪਨਗਰੇਨ ਦੇ ਸਕਿਉਟਰੀ ਗਾਰਡਾਂ ਨੂੰ ਤਿੰਨ ਮਹੀਨੇ ਤੋਂ ਨਹੀ ਮਿਲੀਆਂ ਤਨਖਾਹਾਂ , ਭੁੱਖੇ ਢਿੱਡ ਕਰ ਰਹੇ ਨੇ ਸਰਕਾਰੀ ਭੰਡਾਰਾਂ ਦੀ ਰਾਖੀ
ਹਰਪ੍ਰੀਤ ਕੌਰ ਬਬਲੀ , ਸੰਗਰੂਰ/27 ਜੂਨ 2021
ਪਨਗਰੇਨ ਵਿ਼ਭਾਗ ਦੇ ਸਕਿਉਟਰੀ ਗਾਰਡਾਂ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਖੁਰਾਕ ਤੇ ਸਪਲਾਈਜ ਵਿ਼ਭਾਗ ਸਟੇਟ ਸਬ ਕਮੇਟੀ ਬਰਾਂਚ ਸੰਗਰੂਰ ਦੇ ਆਗੂਆਂ ਗੁਰਮੀਤ ਸਿੰਘ ਮਿੱਡਾ ਰਣਜੀਤ ਸਿੰਘ ਰਾਣਵਾਂ ਹੰਸ ਰਾਜ ਦੀਦਾਰਗੜ੍ਹ ਚਰਨਜੀਤ ਸੰਦੀਪ ਸਿੰਘ ਰਣਜੰਗ ਸਿੰਘ ਕਮਲਦੀਪ ਲਹਿਰਾ ਸ਼ਾਮ ਲਾਲ ਮੰਗਤ ਰਾਮ ਹਰਦੀਪ ਕੁਮਾਰ ਧੂਰੀ ਨੇ ਦੱਸਿਆ ਕਿ ਸਕਿਉਟਰੀ ਗਾਰਡਾਂ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀ ਮਿਲੀਆਂ ਜਿਸ ਕਰਕੇ ਕਰਮਚਾਰੀਆ ਜੀਵਨ ਨਿ਼ਭਾਅ ਦੁੱਭਰ ਘਰ ਦਾ ਗੁਜਾਰਾ ਕਰਨਾ ਮੁਸਕਲ ਹੋ ਗਿਆ ਡੀ ਸੀ ਰੇਟਾਂ ਮੁਤਾਬਕ ਤਨਖਾਹ ਲੈਣ ਵਾਲੇ ਗਰੀਬ ਕਰਮਚਾਰੀ ਕਰੋੜਾਂ ਰੁਪਏ ਦੇ ਸਰਕਾਰੀ ਅਨਾਜ ਭੰਡਾਰਾਂ ਦੀ ਰਖਵਾਲੀ ਅਤੇ ਸਾਂਭ ਸੰਭਾਲ ਕਰ ਰਹੇ ਹਨ ।
ਤਨਖਾਹਾ ਦੇ ਬਿੱਲ ਸਮੇ ਨਹੀ ਭੇਜੇ ਜਾਦੇ ਜਿਸ ਕਰਕੇ ਤਨਖਾਹ ਲੇਟ ਹੁੰਦੀ ਆਗੂਆ ਨੇ ਮੰਗ ਕੀਤੀ ਕਿ ਰੋਕੀਆ ਤਨਖਾਹਾਂ ਤਰੁੰਤ ਦਿਤੀਆ ਜਾਣ ਪਿਛਲੇ ਦੋ ਸਾਲਾਂ ਦਾ ਬਣਦਾ ਈ ਪੀ ਐਫ ਕਰਮਚਾਰੀਆ ਦੇ ਖਾਤਿਆ ਵਿੱਚ ਤਰੁੰਤ ਜਮਾ ਕਰਵਾਇਆ ਜਾਵੇ ਸੀਨੀਅਰ ਕਰਮਚਾਰੀਆ ਦੀ ਛਾਟੀ ਕਰਨੀ ਬੰਦ ਕੀਤੀ ਜਾਵੇ ਕਰਮਚਾਰੀਆ ਦੀ ਸੀਨੀਆਰਤਾ ਸੂਚੀ ਬਣਾਈ ਛਾਂਟੀ ਕੀਤੇ ਸੀਨੀਅਰ ਸਕਿਉਟਰੀ ਗਾਰਡਾ ਨੂੰ ਤਰੁੰਤ ਕੰਮ ਤੇ ਰੱਖਿਆ ਜਾਵੇ ਕਰਮਚਾਰੀਆ ਦੇ ਆਈ ਕਾਰਡ ਬਣਾਏ ਜਾਣ ਜੇਕਰ ਕਰਮਚਾਰੀਆ ਦੀਆ ਮੰਗਾਂ ਦਾ ਨਿਪਟਾਰਾ ਤਰੁੰਤ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋ ਸੰਘਰਸ ਸੁਰੂ ਕੀਤਾ ਜਾਵੇਗਾ