ਹਰਵਿੰਦਰ ਸਿੰਘ ਆਸ਼ਟਾ ਬਣੇ ਭਾਜਪਾ ਓਂ ਬੀ ਸੀ ਮੋਰਚਾ ਭਵਾਨੀਗੜ੍ਹ ਦੇ ਪ੍ਰਧਾਨ

Advertisement
Spread information

ਭਾਜਪਾ ਸਮਾਜ ਦੇ ਹਰ ਵਰਗ ਨੂੰ ਉਪਰ ਚੁੱਕਣ ਲਈ ਬਚਨਬੱਧ  – ਦਿਓਲ

ਪਰਦੀਪ ਕਸਬਾ,  ਸੰਗਰੂਰ,  28 ਜੂਨ 2021

ਭਾਜਪਾ ਵਲੋਂ ਪਾਰਟੀ ਦਾ ਵਿਸਥਾਰ ਕਰਦੇ ਹੋਏ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਇਸੇ ਕੱਡੀ ਤਹਿਤ ਜਿਲਾ ਪ੍ਰਧਾਨ ਭਾਜਪਾ ਰਣਦੀਪ ਸਿੰਘ ਦਿਓਲ ਨੇ ਹਰਵਿੰਦਰ ਸਿੰਘ ਆਸ਼ਟਾ ਨੂੰ ਓ ਬੀ ਸੀ ਮੋਰਚਾ ਭਵਾਨੀਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ

ਇਸ ਮੌਕੇ ਤੇ ਜਿਲਾ ਪ੍ਰਧਾਨ ਦਿਓਲ ਨੇ ਕਿਹਾ ਕਿ ਭਾਜਪਾ ਸਮਾਜ ਦੇ ਹਰ ਵਰਗ ਨੂੰ ਉਪਰ ਚੁੱਕਣ ਲਈ ਬਚਨਬੱਧ ਹੈ ਕਿਸਾਨ ਅੰਦੋਲਨ ਤੇ ਬੋਲਦਿਆਂ ਦਿਓਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਸਭ ਤੋਂ ਬੜੇ ਕਿਸਾਨਾਂ ਹਿਤੈਸ਼ੀ ਹਨ ਤੇ ਇਹ ਕਿਸਾਨ ਆਗੂ ਆਪਣੀਆਂ ਰਾਜਨੀਤਿਕ ਇੱਛਾਵਾਂ ਪੂਰੀਆਂ ਕਰਨ ਲਈ ਆਮ ਕਿਸਾਨ ਭਰਾਵਾਂ ਦੀ ਵਰਤੋਂ ਕਰਦੇ ਨੇ ਤੇ ਅਫਸੋਸ ਕਿੰਨੇ ਵੀਰ ਤਾਂ ਆਪਣੀਆਂ ਜਾਨਾ ਵੀ ਗਵਾ ਚੁਕੇ ਨੇ, ਹਰਵਿੰਦਰ ਆਸ਼ਟਾ ਨੇ ਕਿਹਾ ਕਿ ਉਹ ਪਾਰਟੀ ਦੇ ਵਿਸਤਾਰ ਲਈ ਜੀ ਤੋੜ ਮੇਹਨਤ ਕਰਨਗੇ । ਇਸ ਮੌਕੇ ਮੰਡਲ ਜਰਨਲ ਸਕੱਤਰ ਜਗਦੀਪ ਸਿੰਘ ਤੂਰ, ਨਵਦੀਪ ਸਿੰਘ, ਜਗਰੂਪ ਸਿੰਘ ਵੀ ਮੌਜੂਦ ਸਨ।

Advertisement
Advertisement
Advertisement
Advertisement
error: Content is protected !!