ਫੌਜ ਵਿੱਚ ਸ਼ਹੀਦ ਹੋਏ ਬਹਾਦੁਰ ਸੈਨਿਕਾਂ ਦੇ ਬੱਚੇ ਬੇਰੁਜਗਾਰ ਰੁਲ ਰਹੇ ਹਨ- ਇੰਜ ਗੁਰਜਿੰਦਰ ਸਿੰਘ ਸਿੱਧੂ
ਰਘਵੀਰ ਹੈਪੀ , ਬਰਨਾਲਾ 20 ਜੂਨ 2021
ਪੰਜਾਬ ਦੇ ਵੱਡੀ ਗਿਣਤੀ ‘ਚ ਨੌਜਵਾਨ ਬੇਰੁਜਗਾਰੀ ਦੀ ਤਾਬ ਨਾ ਝਲਦੇ ਹੋਏ ਵਿਦੇਸ਼ਾ ਵੱਲ ਰੁੱਖ ਕਰ ਰਹੇ ਹਨ ਅਤੇ ਪੰਜਾਬ ਦਾ ਪੈਸਾ ਕਰੋੜਾਂ ਦੀ ਤਾਦਾਦ ਵਿਚ ਵਿਦੇਸ਼ਾ ਵਿੱਚ ਜਾ ਰਿਹਾ ਹੈ , ਦੋਨੋ ਹੀ ਕੀਮਤੀ ਚੀਜ਼ਾਂ ਦਾ ਰਾਜ ਵਿਚੋਂ ਬਾਹਰ ਜਾਣਾ ਅਤਿ ਮੰਦਭਾਗਾ ਪੰਜਾਬ ਦੀ ਕੈਪਟਨ ਸਰਕਾਰ ਕੁੰਭਕਰਨੀ ਨੀਦ ਵਿੱਚ ਸੁੱਤੀ ਪਈ ਹੈ । ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।
ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਨੋਕਰੀਆ ਦੀ ਬਜਾਏ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੈ । ਉਨਾਂ ਕਿਹਾ ਕਿ ਚਾਉਕੇ ਪਿੰਡ ਵਿੱਚ ਚਿੱਟੇ ਦੇ ਵਪਾਰੀਆਂ ਨੇ ਜੌ ਗੁੰਡਾਗਰਦੀ ਕੀਤੀ ਹੈ , ਓਹ ਨਸਿਆ ਦੀ ਤਸਕਰੀ ਦਾ ਤਾਜ਼ਾ ਸਬੂਤ ਹੈ। ਕੱਲ੍ਹ ਕੈਪਟਨ ਦੀ ਕੈਬਿਨੇਟ ਵੱਲੋ ਵਜ਼ੀਰਾਂ ਦੇ ਕਾਕਿਆ ਨੂੰ ਨੋਕਰੀਆ ਨਾਲ ਨਿਵਾਜਣਾ ਇਕ ਨੂੰ ਇੰਸਪੈਕਟਰ ਅਤੇ ਦੂਸਰੇ ਨੂੰ ਤਹਿਸੀਲਦਾਰ ਲਾਉਣਾ ਅਤਿ ਮੰਦਭਾਗਾ ਹੈ। ਦੂਜੇ ਪਾਸੇ ਦੇਸ਼ ਤੋ ਆਪਾ ਵਾਰਨ ਵਾਲੇ ਵੱਖ ਵੱਖ ਲੜਾਈਆਂ ਵਿਚ ਅਤੇ ਕਾਰਗਿਲ ਤੇ ਵੱਖ ਵੱਖ ਐਕਸ਼ਨਾਂ ਵਿੱਚ ਸ਼ਹੀਦ ਹੋਏ ਸੈਂਕੜੇ ਫੋਜੀ ਵੀਰ ਜਵਾਨਾਂ ਦੇ ਬੱਚਿਆਂ ਨੂੰ ਜਿੰਨਾ ਨੂੰ ਨੌਕਰੀ ਦੇਣਾ ਸਰਕਾਰਾ ਦੀ ਮੁੱਢਲੀ ਜੁੰਮੇਵਾਰੀ ਹੈ ,ਓਹ ਅਜ ਵੀ ਨੋਕਰੀਆਂ ਤੋ ਬਾਂਝੇ ਬੈਠੇ ਹਨ ਤੇ ਬੇਰੁਜਗਾਰੀ ਦੀ ਮਾਰ ਝੱਲ ਰਹੇ ਹਨ ।
ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕੇ ਜੇਕਰ ਸਰਕਾਰ ਨੇ ਸ਼ਹੀਦ ਪਰਵਾਰਾਂ ਦੇ ਬੱਚਿਆਂ ਨੂੰ ਨੋਕਰੀਆ ਦਾ ਐਲਾਨ ਨਾ ਕੀਤਾ ਤਾਂ ਸੈਨਿਕ ਵਿੰਗ ਦੇ ਕਾਰਕੁਨ ਬਹੁਤ ਜਲਦੀ ਰਾਜ ਭਵਨ ਦਾ ਘਿਰਾਓ ਕਰਕੇ ਸੂਬੇ ਦੇ ਰਾਜਪਾਲ ਨੂੰ ਮੰਗ ਪੱਤਰ ਦੇਣਗੇ। ਬਰਨਾਲਾ ਜਿਲ੍ਹੇ ਨਾਲ ਸਬੰਧਤ ਬਹੁਤ ਸ਼ਹੀਦ ਫੋਜੀ ਪਰਵਾਰ ਹਨ । ਜਿਵੇਂ ਸਹੀਦ ਬਿੱਕਰ ਸਿੰਘ, ਸਹੀਦ ਧਰਮਵੀਰ , ਸਹੀਦ ਲਾਲ ਸਿੰਘ ਦੇ ਬੱਚੇ ਅੱਜ ਤੱਕ ਬੇਰੁਜਗਾਰ ਹਨ । ਇਸ ਮੌਕੇ ਹੌਲਦਾਰ ਜਗਮੇਲ ਸਿੰਘ ਹਰਜਿੰਦਰ ਸਿੰਘ ਰਾਜ ਸਿੰਘ ਬਲਵੀਰ ਸਿੰਘ ਅਤੇ ਹੋਏ ਸਾਬਕਾ ਸੈਨਿਕ ਹਾਜ਼ਰ ਸਨ।