* ਹਾੜੀ ਦੇ ਸੀਜ਼ਨ ਮੱਦੇਨਜ਼ਰ ਕਿਸਾਨਾਂ ਲਈ ਕੁਝ ਜ਼ਰੂਰੀ ਨੁਕਤੇ
ਸੋਨੀ ਪਨੇਸਰ ਬਰਨਾਲਾ, 5 ਅਪਰੈਲ2020
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਫਸਲ ਪੱਕ ਕੇ ਤਿਆਰ ਹੋੋ ਚੁੱਕੀ ਹੈ, ਜਿਸ ਕਰ ਕੇ ਕਿਸਾਨ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣ।
ਉੁਨਾਂ ਕਿਹਾ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਖੜੀ ਕਣਕ ਅਤੇ ਕੱਟੀ ਹੋੋਈ ਕਣਕ ਨੂੰ ਅੱਗ ਤੋੋਂ ਬਚਾਉਣ ਲਈ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਇਸ ਲਈ ਸਪਰੇਅ ਕਰਨ ਵਾਲੀਆਂ ਢੋੋਲੀਆਂ ’ਚ ਪਾਣੀ ਭਰ ਕੇ ਰੱਖਿਆ ਜਾਵੇ। ਆਪਣੇ ਖੇਤਾਂ ਵਿੱਚੋੋਂ ਟਰਾਂਸਫਾਰਮਰਾਂ ਨੇੜਿਓਂ ਹੱਥ ਨਾਲ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਕੋੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਤੋੋਂ ਇਲਾਵਾ ਜੇਕਰ ਕਿਤੇ ਤਾਰਾਂ ਦੀ ਕੋੋਈ ਸਪਾਰਕਿੰਗ ਦਾ ਪਤਾ ਲੱਗੇ ਤਾਂ ਬਿਜਲੀ ਬੋੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਫੌਰੀ ਸੂਚਿਤ ਕਰ ਕੇ ਨੁਕਸ ਠੀਕ ਕਰਵਾਇਆ ਜਾਵੇ। ਆਪਣੀਆਂ ਕੰਬਾਇਨਾਂ ਦੀ ਚੰਗੀ ਤਰਾਂ ਰਿਪੇਅਰ ਕਰਵਾਈ ਜਾਵੇ ਤਾਂ ਜੋ ਕੋੋਈ ਅਣਸੁਖਾਵੀ ਘਟਨਾ ਨਾ ਵਾਪਰੇ।
ਡਾ. ਬਲਦੇਵ ਸਿੰਘ ਨੇ ਕਿਹਾ ਕਿ ਖੇਤਾਂ ਅਤੇ ਮੰਡੀਆਂ ਵਿਚ ਵੀ ਸੋਸ਼ਲ ਡਿਸਟੈਂਸਿੰੰਗ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਕਿਸਾਨਾਂ ਆਪਣੀ ਪੱਕੀ ਅਤੇ ਸੁੱਕੀ ਕਣਕ ਹੀ ਮੰਡੀਆਂ ਵਿੱਚ ਲੈ ਕੇ ਜਾਣ ਅਤੇ ਕੋੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।