ਭਾਜਪਾ ਪੰਜਾਬ ਅੰਦਰ ਦਲਿਤਾਂ ਨੂੰ ਦਵਾਏਗੀ ਬਣਦਾ ਹੱਕ:- ਸੁਨੀਤਾ ਗਰਗ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 5 ਜੂਨ 2021
ਪੰਜਾਬ ਅੰਦਰ ਭਾਜਪਾ ਵਲੋਂ ਦਲਿਤ ਮੁੱਖ ਮੰਤਰੀ ਐਲਾਨ ਕਰਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਬੜਾ ਮੋੜ ਆ ਚੁੱਕਾ ਹੈ ਅਤੇ ਅੱਜ ਸੰਗਰੂਰ ਵਿੱਖੇ ਭਾਜਪਾ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੇ ਘਰ ਪਹੁੰਚੀ ਭਾਜਪਾ ਸੂਬਾ ਸਕੱਤਰ ਅਤੇ ਸੰਗਰੂਰ ਜਿਲੇ ਦੇ ਸਿਆਸੀ ਮਾਮਲਿਆਂ ਦੀ ਇਨਚਾਰਜ ਬੀਬੀ ਸੁਨੀਤਾ ਗਰਗ ਨੇ ਇੱਕ ਵਾਰ ਫੇਰ ਤੋਂ ਇਸ ਗਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਦਲਿਤਾਂ ਨੂੰ ਉਹਨਾ ਦਾ ਬਣਦਾ ਹੱਕ ਮਿਲਣਾ ਚਾਹਿਦਾ ਹੈ।
ਬੀਬੀ ਗਰਗ ਗਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਹੁਣ ਤੱਕ ਹਰ ਇੱਕ ਪਾਰਟੀ ਨੇ ਐਸ ਸੀ ਭਾਈਚਾਰੇ ਨੂੰ ਹਮੇਸ਼ਾ ਆਪਣੇ ਰਾਜਨੀਤਿਕ ਹਿਤਾਂ ਲਈ ਵਰਤਿਆ ਹੈ ਪ੍ਰਰੰਤੂ ਕਦੇ ਵੀ ਬਰਾਬਰ ਦਾ ਹੱਕ ਦਬਾਉਣ ਲਈ ਕੋਸ਼ਿਸ਼ ਨਹੀ ਕੀਤੀ । ਉਹਨਾ ਪੰਜਾਬ ਦੇ ਪਿੰਡਾਂ ਅੰਦਰ ਰਾਖਵੀਂਆਂ ਪੰਚਾਇਤੀ ਜ਼ਮੀਨਾਂ ਦਲਿਤ ਭਾਈਚਾਰੇ ਨੂੰ ਨਾ ਮਿਲਣ ਤੇ ਤਿੱਖੀ ਪ੍ਰਤੀਕ੍ਰਰਿਆ ਦੇਣ ਦੇ ਨਾਲ ਨਾਲ ਪਿੰਡਾਂ ਅੰਦਰ ਐਸ ਸੀ ਸਮਾਜ ਨਾਲ ਹੋ ਰਹੇ ਵਿਤਕਰੇ ਜਿਵੇਂ ਉਹਨਾਂ ਲਈ ਵਖਰੇ ਸਿਵੇ, ਵਖਰੇ ਗੁਰੂ ਘਰ ਅਤੇ ਦਲਿਤ ਬਸਤੀਆਂ ਦਾ ਵਿਕਾਸ ਹਾਲੇ ਤੱਕ ਨਾ ਕੀਤੇ ਜਾਣ ਤੇ ਵੀ ਹੁਣ ਤੱਕ ਦੀਆਂ ਸਰਕਾਰਾਂ ਤੇ ਕਰੜੇ ਸਵਾਲ ਚੁੱਕੇ ਉਹਨਾਂ ਕਿਹਾ ਕਿ ਭਾਜਪਾ ਨਾ ਕੇਵਲ ਪੰਜਾਬ ਅੰਦਰ ਦਲਿਤ ਮੁੱਖ ਮੰਤਰੀ ਦੇਵੇਗੀ ਬਲਕਿ ਸਮਾਜ ਦੇ ਹਰ ਇੱਕ ਵਰਗ ਨੂੰ ਬਰਾਬਰ ਦਾ ਹੱਕ ਵੀ ਦਵਾਏਗੀ ਤਾਂ ਜੋ ਕਿਸੇ ਨੂੰ ਵਿਤਕਰੇ ਅਤੇ ਨਾਮੋਸ਼ੀ ਦਾ ਸਾਹਮਣਾ ਨਾ ਕਰਨੇ ਪਵੇ।
ਇਸ ਮੌਕੇ ਭਾਜਪਾ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਭਾਜਪਾ ਮੰਡਲ ਪ੍ਰਧਾਨ ਸੰਗਰੂਰ ਦਿਹਾਤੀ ਸਚਿਨ ਭਾਰਦਵਾਜ, ਮੰਡਲ ਪ੍ਰਧਾਨ ਸ਼ਹਿਰੀ ਰੋਮੀ ਗੋਇਲ, ਸੁਬਾਈ ਆਗੂ ਜਤਿੰਦਰ ਕਾਲੜਾ,ਸੁਨੀਲ ਗੋਇਲ ,ਸਤਵੰਤ ਪੂਨੀਆ,ਵਿਸ਼ਾਲ ਗਰਗ ਵੀ ਮੌਜੂਦ ਸਨ ।