ਪੰਜਾਬ ਹੋਮ ਗਾਰਡ ਤੇ ਸਿਵਲ ਡਿਫੈਂਸ ਜਵਾਨ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਡਟੇ

Advertisement
Spread information

ਜ਼ਿਲਾ ਵਾਸੀਆਂ ਦੀ ਸਹੂਲਤ ਲਈ ਜਵਾਨ ਹਮੇਸ਼ਾ ਤਿਆਰ ਬਰ ਤਿਆਰ: ਕਮਾਂਡੈਂਟ ਰਛਪਾਲ

ਬਰਨਾਲਾ, 4 ਅਪਰੈਲ
ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਜਿੱਥੇ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵੱਲੋਂ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਉਥੇ  ਕਰੋਨਾ ਵਾਇਰਸ ਖਿਲਾਫ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਯਤਨ ਜਾਰੀ ਹਨ। ਇਸ ਲਈ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਜਵਾਨ ਜ਼ਿਲਾ ਪ੍ਰਸ਼ਾਸਨ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।
ਇਹ ਪ੍ਰਗਟਾਵਾ ਕਮਾਂਡੈਂਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਰਛਪਾਲ ਸਿੰਘ ਧੂਰੀ ਵੱਲੋਂ ਕੀਤਾ ਗਿਆ। ਇਸ ਦੌਰਾਨ ਉਨਾਂ ਜ਼ਿਲਾ ਪ੍ਰਸ਼ਾਸਨ ਨੂੰ ਜਵਾਨਾਂ ਦੀਆਂ ਸੇਵਾਵਾਂ ਦੇਣ ਬਾਰੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਕਮਾਂਡੈਂਟ ਰਛਪਾਲ ਸਿੰਘ ਧੂਰੀ ਨੇ ਆਖਿਆ ਕਿ ਜ਼ਿਲਾ ਬਰਨਾਲਾ ਅੰਦਰ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਲਈ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਵੱਲੋਂ ਵੀ ਜ਼ਿਲਾ ਪ੍ਰਸ਼ਾਸਨ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਬਾਬਤ ਪੰਜਾਬ ਹੋਮਗਾਰਡ ਤੇ ਸਿਵਲ ਡਿਫੈਂਸ ਵੱਲੋਂ ਆਪਣੇ ਜਵਾਨ ਡਿੳੂਟੀਆਂ ’ਤੇ ਡਟ ਗਏ ਹਨ ਤੇ ਹੋਰ ਵੀ ਜਵਾਨ ਤਿਆਰ ਬਰ ਤਿਆਰ ਹਨ।
ਇਸ ਮੌਕੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਡੀਸੀਆਈ ਇੰਸਪੈਕਟਰ ਕੁਲਦੀਪ ਸਿੰਘ, ਡਿਪਟੀ ਚੀਫ ਵਾਰਡਨ- ਸਿਵਲ ਡਿਫੈਂਸ ਮਹਿੰਦਰ ਕੁਮਾਰ ਕਪਿਲ, ਸੀ.ਡੀ.ਡਬਲਿਉ. ਚਰਨਜੀਤ ਕੁਮਾਰ ਮਿੱਤਲ, ਸੀ.ਡੀ.ਡਬਲਿਉ. ਅਖਿਲੇਸ਼ ਬਾਂਸਲ, ਸੀ.ਡੀ.ਡਬਲਿਉ. ਅਸ਼ੋਕ ਕੁਮਾਰ, ਸੀ.ਡੀ.ਡਬਲਿਉ. ਕਿਸ਼ੋਰ ਕੁਮਾਰ ਵੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!