ਆਮ ਲੋਕਾਂ ਲਈ 10 ਵਜੇ ਤੋਂ 2 ਵਜੇ ਤੱਕ ਖੁੱਲੇ ਰਹਿਣਗੇ ਬੈਂਕ: ਜ਼ਿਲਾ ਮੈਜਿਸਟ੍ਰੇਟ  

Advertisement
Spread information

* ਬੈਂਕਾਂ ਤੇ ਏਟੀਐਮਜ਼ ’ਚ ਢੁਕਵੀਂ ਸਮਾਜਿਕ ਦੂਰੀ ਯਕੀਨੀ ਬਣਾਏਗਾ ਸੁਰੱਖਿਆ ਅਮਲਾ

ਸੋਨੀ ਪਨੇਸਰ ਬਰਨਾਲਾ  3 ਅਪ੍ਰੈਲ 2020
ਜ਼ਿਲਾ ਬਰਨਾਲਾ ਵਿੱਚ ਆਮ ਲੋਕਾਂ ਲਈ ਬੈਂਕਾਂ ਦਾ ਸਮਾਂ ਸਵੇੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗਾ।  ਜ਼ਿਲਾ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤੇ ਹੁਕਮਾਂ ਵਿੱਚ ਆਖਿਆ ਕਿ ਜ਼ਿਲੇ ਵਿੱਚ ਆਮ ਲੋਕਾਂ ਲਈ ਬੈਂਕਾਂ ਦਾ ਸਮਾਂ ਸਵੇਰੇ 10 ਤੋਂ 2 ਵਜੇ ਤੱਕ ਦਾ ਹੋੇਵੇਗਾ, ਬਾਸ਼ਰਤੇ ਕਿ ਕੋਈ ਬਹੁਤ ਜ਼ਰੂਰੀ ਲੈਣ-ਦੇਣ ਕਰਨਾ ਹੋਵੇ। ਜ਼ਿਲਾ ਮੈਨੇਜਰ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਅਕਤੀ ਰੋਜ਼ਾਨਾ ਆਧਾਰ ’ਤੇ ਬੈਂਕ ਨਾ ਜਾਵੇ। ਅਜਿਹਾ ਕੋਈ ਮਾਮਲਾ ਧਿਆਨ ’ਚ ਆਉਣ ’ਤੇ ਉਹ ਜ਼ਿਲਾ ਮੈਜਿਸਟ੍ਰੇਟ ਨੂੰ ਰਿਪੋਰਟ ਕਰਨਗੇ। ਉਨਾਂ ਹਦਾਇਤ ਕੀਤੀ ਹੈ ਕਿ ਆਮ ਲੋਕਾਂ ਦੀ ਬੈਂਕ ਜਾਂ ਏਟੀਐਮ ਲਈ ਆਮਦ ਮੌਕੇ ਸੁੱਰਖਿਆ ਅਮਲਾ ਲੋਕਾਂ ਵਿਚ ਢੁਕਵੀਂ ਸਮਾਜਿਕ ਦੂਰੀ ਯਕੀਨੀ ਬਣਾਵੇਗਾ ਅਤੇ ਬੈਂਕਾਂ ਦਾ ਸਟਾਫ ਵੀ ਲੋੜੀਂਦੇ ਸਾਰੇ ਇਹਤਿਆਤ ਵਰਤੇਗਾ।

Advertisement
Advertisement
Advertisement
Advertisement
Advertisement
error: Content is protected !!