ਸਾਲਾਂ ਤੋਂ ਬਲੱਡ ਪ੍ਰੈਸ਼ਰ ਹੁੰਦਾ ਹੈ ਤੇ ਚੈੱਕਅਪ ਨਾ ਕਰਾਉਣ ਕਰਕੇ ਖਤਰੇ ਦਾ ਕਾਰਨ ਬਣ ਸਕਦਾ
ਰਘਵੀਰ ਹੈਪੀ, ਬਰਨਾਲਾ, 17 ਮਈ 2021
ਕੋਰੋਨਾ ਮਹਾਂਮਾਰੀ ਦੌਰਾਨ ਹਾਈਪਰਟੈਨਸ਼ਨ ਤੋਂ ਬਚਾਅ ਬਹੁਤ ਜ਼ਰੂਰੀ ਹੈ ਅਤੇ ਸਮੇਂ ਸਮੇਂ ’ਤੇ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਜਾਗਰੂਕ ਕਰਦਿਆਂ ਕੀਤਾ ਗਿਆ।
ਉਨਾਂ ਕਿਹਾ ਕਿ ਹਾਈਪਰਟੈਨਸ਼ਨ ਹਾਈ ਬਲੱਡ ਪ੍ਰੈਸ਼ਰ ਦਾ ਦੂਜਾ ਨਾਮ ਹੈ। ਕਈ ਲੋਕਾਂ ਨੂੰ ਸਾਲਾਂ ਤੋਂ ਬਲੱਡ ਪ੍ਰੈਸ਼ਰ ਹੁੰਦਾ ਹੈ ਤੇ ਚੈੱਕਅਪ ਨਾ ਕਰਾਉਣ ਕਰਕੇ ਖਤਰੇ ਦਾ ਕਾਰਨ ਬਣ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਕਾਰਨ ਕਈ ਵਾਰੀ ਇਹ ਸਟਰੋਕ ਦਿਲ ਦਾ ਦੌਰਾ, ਗੁਰਦੇ ਫੇਲ ਹੋਣਾ ਅਤੇ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਹ ਜ਼ਿਆਦਾਤਰ ਵਧਦੀ ਉਮਰ ’ਚ, ਤਲੇ ਮਸਾਲੇਦਾਰ ਖਾਣੇ ਅਤੇ ਤੰਬਾਕੂ/ਨਸ਼ਿਆਂ ਦੀ ਵਰਤੋਂ ਕਾਰਨ ਹੁੰਦਾ ਹੈ। ਇਸ ਤੋਂ ਬਚਾਅ ਲਈ ਜ਼ਿਆਦਾ ਤਲਿਆ ਭੋਜਨ, ਮਿਰਚ ਮਸਾਲੇ ਤੇ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਇਸ ਮੌਕੇ ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਤੋਂ ਬਚਾਅ ਲਈ ਨਿਯਮਤ ਰੂਪ ਵਿਚ ਕਸਰਤ ਕਰਨ, ਯੋਗਾ, ਸਮੇਂ ਸਮੇਂ ’ਤੇ ਚੈੱਕਅੱਪ ਕਰਾਉਣ ਅਤੇ ਡਾਕਟਰੀ ਸਲਾਹ ਅਨੁਸਾਰ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਮੇਂ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਪੈਂਫਲੇਟ ਵੀ ਵੰਡੇ ਗਏ।