ਪਿੰਡਾਂ ‘ਚ ਕੋਵਿਡ ਦੇ ਫੈਲਾਓ ਨੂੰ ਰੋਕਣ ਲਈ ‘ਦਿਹਾਤੀ ਮਿਸ਼ਨ ਫ਼ਤਹਿ’ ਤਹਿਤ ਜਾਗਰੂਕਤਾ ਕਮੇਟੀਆਂ ਗਠਿਤ

Advertisement
Spread information

ਡੀ.ਸੀ. ਵੱਲੋਂ ਪਿੰਡਾਂ ਦੇ ਲੋਕਾਂ ਨੂੰ ਕੋਵਿਡ ਦੇ ਲੱਛਣ ਆਉਣ ‘ਤੇ ਆਪਣੀ ਜਾਂਚ ਜਰੂਰ ਕਰਵਾਉਣ ਦਾ ਸੱਦਾ
ਐਸ.ਡੀ.ਐਮਜ ਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰਕੇ ਬਣਾਈ ਰਣਨੀਤੀ
ਸਰਪੰਚ ਤੇ ਚੁਣੇ ਨੁਮਾਇੰਦੇ ਕੋਵਿਡ ਖ਼ਿਲਾਫ਼ ਲੜਾਈ ‘ਚ ਪ੍ਰਸ਼ਾਸਨ ਦਾ ਸਾਥ ਦੇਣ-ਕੁਮਾਰ ਅਮਿਤ

ਰਿਚਾ ਨਾਗਪਾਲ  , ਪਟਿਆਲਾ, 17 ਮਈ: 2021

ਪਿੰਡਾਂ ‘ਚ ਕੋਵਿਡ ਦੇ ਲਗਾਤਾਰ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇੱਕ ਵਿਸ਼ੇਸ਼ ਰਣਨੀਤੀ ਬਣਾਈ ਹੈ। ਇਸ ਨੂੰ ਲਾਗੂ ਕਰਨ ਲਈ ਅੱਜ ਸ਼ਾਮ ਇੱਥੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ, ਸਮੂਹ ਐਸ.ਡੀ.ਐਮਜ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਅਹਿਮ ਬੈਠਕ ਕਰਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਰਪੰਚਾਂ ਤੇ ਹੋਰ ਚੁਣੇ ਨੁਮਾਇੰਦਿਆਂ ਨੂੰ ਕੋਵਿਡ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਅਰੰਭੀ ਲੜਾਈ ਦਿਹਾਤੀ ਮਿਸ਼ਨ ਫ਼ਤਹਿ ਨੂੰ ਹਰ ਹੀਲੇ ਕਾਮਯਾਬ ਕਰਨ ਲਈ ਸਾਥ ਦੇਣ ਦਾ ਸੱਦਾ ਵੀ ਦਿੱਤਾ।                ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹ੍ਹੇ ‘ਚ ਵੱਡੀ ਪੱਧਰ ‘ਤੇ ਜਾਗਰੂਕਤਾ ਮੁਹਿੰਮ ਅਰੰਭ ਕਰਦਿਆਂ ਕੋਵਿਡ ਮਹਾਂਮਾਰੀ ਨੂੰ ਪਿੰਡਾਂ ‘ਚ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਦਿਹਾਤੀ ਮਿਸ਼ਨ ਫ਼ਤਹਿ ਤਹਿਤ ਜ਼ਿਲ੍ਹਾ ਪਟਿਆਲਾ ਵਿੱਚ ਵੀ ਸਬ ਡਵੀਜਨ ਪੱਧਰ ਅਤੇ ਪਿੰਡ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਹਰ ਸਬ ਡਵੀਜਨ ‘ਚ ਐਸ.ਡੀ.ਐਮਜ ਦੀ ਅਗਵਾਈ ਹੇਠਲੀਆਂ ਇਨ੍ਹਾਂ ਕਮੇਟੀਆਂ ‘ਚ ਡੀ.ਐਸ.ਪੀਜ, ਐਸ.ਐਮ.ਓਜ, ਬੀ.ਡੀ.ਪੀ.ਓਜ, ਸੀ.ਡੀ.ਪੀ.ਓਜ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੈਂਬਰ ਵਜੋਂ ਸ਼ਾਮਲ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕਮੇਟੀਆਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਜਾ ਸਿਆਲ ਨੂੰ ਰਿਪੋਰਟ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਐਸ.ਡੀ.ਐਮਜ ਆਪਣੇ ਅਧਿਕਾਰ ਖੇਤਰ ‘ਚ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ, ਬੀ.ਡੀ.ਪੀ.ਓ., ਐਸ.ਈ.ਪੀ.ਓ., ਐਸ.ਡੀ.ਓ. ਜਲ ਸਪਲਾਈ ਤੇ ਸੈਨੀਟੇਸ਼ਨ, ਐਸ.ਈ.ਪੀ.ਓ. ਪੰਚਾਇਤੀ ਰਾਜ ਆਦਿ ਨੂੰ ਵੀ ਸੈਕਟਰ ਅਫ਼ਸਰ ਲਗਾ ਸਕਣਗੇ। ਇਸ ਤੋਂ ਅੱਗੇ ਸਬ ਡਵੀਜਨਲ ਕਮੇਟੀ ਹੀ ਪਿੰਡ ਪੱਧਰ ‘ਤੇ ਵੀ ਕਮੇਟੀ ਬਣਾਓਣੀ ਯਕੀਨੀ ਬਣਾਂਏਗੀ, ਜਿਸ ‘ਚ ਪੰਚਾਇਤ ਸਕੱਤਰ, ਪਟਵਾਰੀ, ਪਿੰਡ ਦਾ ਪੁਲਿਸ ਅਫ਼ਸਰ, ਸਹਿਕਾਰੀ ਸਭਾ ਦਾ ਸਕੱਤਰ, ਏ.ਐਨ.ਐਮ., ਆਂਗਣਵਾੜੀ, ਆਸ਼ਾ ਵਰਕਰ, ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ.), ਪਿੰਡ ਦੇ ਸਰਕਾਰੀ ਸਕੂਲ ਦਾ ਅਧਿਆਪਕ ਆਦਿ ਸ਼ਾਮਲ ਕੀਤੇ ਜਾਣਗੇ।
ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਦੁਧਨਸਾਧਾਂ ਅੰਕੁਰ ਦੀਪ ਸਿੰਘ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਪਾਤੜਾਂ ਪਾਲਿਕਾ ਅਰੋੜਾ, ਐਸ.ਡੀ.ਐਮ. ਸਮਾਣਾ ਨਮਨ ਮੜਕਨ, ਸਿਖਲਾਈ ਅਧੀਨ ਆਈ.ਏ.ਐਸ. ਸਹਾਇਕ ਕਮਿਸ਼ਨਰ ਚੰਦਰ ਜੋਤੀ, ਸਿਖਲਾਈ ਅਧੀਨ ਸਹਾਇਕ ਕਮਿਸ਼ਨਰ ਜਸਲੀਨ ਕੌਰ ਭੁੱਲਰ, ਡੀ.ਡੀ.ਪੀ.ਓ. ਸੁਰਿੰਦਰ ਸਿੰਘ ਢਿੱਲੋਂ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਰੇਸ਼ ਕੰਬੋਜ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
***********

Advertisement
Advertisement
Advertisement
Advertisement
Advertisement
error: Content is protected !!