ਕਿਸਾਨਾਂ ਤੇ ਕੀਤੇ ਲਾਠੀਚਾਰਜ, ਦਰਜ ਮਾਮਲੇ ਅਤੇ ਗ੍ਰਿਫ਼ਤਾਰੀਆਂ ਦੇ ਰੋਸ ਵਜੋਂ ਆਵਾਜਾਈ ਮੁਕੰਮਲ ਜਾਮ ਕਰਕੇ ਕੇਂਦਰ ਤੇ ਹਰਿਆਣਾ ਸਰਕਾਰ ਨਾਅਰੇਬਾਜੀ ਕੀਤੀ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 17 ਮਈ 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੋਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਪੰਜਾਬ ਵਿੱਚ ਟੋਲ ਪਲਾਜਿਆ,ਰੇਲਵੇ ਸਟੇਸ਼ਨਾਂ ਤੇ ਰਿਲਾਇਸ ਪੈਟਰੋਲ ਪੰਪਾ ਉਪਰ ਲਾਗਾਤਾਰ 231 ਵੇ ਦਿਨ ਬੀਕੇਯੂ ਡਕੌਦਾਂ,ਬੀਕੇਯੂ ਕਾਦੀਆਂ,ਜਮਹੂਰੀ ਕਿਸਾਨ ਸਭਾ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਕਸਬਾ ਮਹਿਲ ਕਲਾਂ ਦੇ ਟੋਲ ਪਲਾਜੇ ਉਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹਿਸਾਰ ਦੌਰੇ ਸਮੇਂ ਵਿਰੋਧ ਕਰਨ ਵਾਲੇ ਕਿਸਾਨਾਂ ਉਪਰ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਸਹਿ ਤੇ ਉਥੇ ਦੀ ਪੁਲਿਸ ਵੱਲੋਂ ਕੀਤੇ ਲਾਠੀਚਾਰਜ,ਦਰਜ ਮਾਮਲੇ ਅਤੇ ਗ੍ਰਿਫ਼ਤਾਰੀਆਂ ਦੇ ਰੋਸ਼ ਵਜੋਂ ਦੋ ਘੰਟੇ ਲਈ ਆਵਾਜਾਈ ਮੁਕੰਮਲ ਜਾਮ ਕਰਕੇ ਕੇਂਦਰ ਤੇ ਹਰਿਆਣਾ ਸਰਕਾਰ ਜੋਰਦਾਰ ਨਾਅਰੇਬਾਜੀ ਕਰਦਿਆਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾ ਸਰਤ ਰਿਹਾਅ ਤੇ ਕਿਸਾਨਾਂ ਉਪਰ ਦਰਜ਼ ਕੀਤੇ ਮਾਮਲੇ ਰੱਦ ਕਰਨ ਦੀ ਮੰਗ ਕੀਤੀ।
ਇਸ ਮੌਕੇ ਭਾਕਿਯੂ (ਡਕੌਂਦਾ) ਦੇ ਜਿਲ੍ਹਾ ਪ੍ਰਧਾਨ ਦਰਸਨ ਸਿੰਘ ਉਗੋਕੇ, ਜਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਈਨਾ,ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪਰਾ, ਬਲਾਕ ਆਗੂ ਜੱਗਾ ਸਿੰਘ ਛਾਪਾ, ਅਮਰਜੀਤ ਸਿੰਘ ਠੁੱਲੀਵਾਲ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਮਾਸਟਰ ਗੁਰਮੇਲ ਸਿੰਘ ਠੁੱਲੀਵਾਲ,ਬਲਾਕ ਪ੍ਰਧਾਨ ਮਾਸਟਰ ਪਿਛੋਰਾ ਸਿੰਘ ਹਮੀਦੀ,ਭਾਕਿਯੂ (ਕਾਦੀਆਂ) ਦੇ ਬਲਾਕ ਮੀਤ ਪ੍ਰਧਾਨ ਸਮਸੇਰ ਸਿੰਘ ਹੁੰਦਲ ,ਮੰਗਤ ਸਿੰਘ ਸਿੱਧੂ, ਅਜਮੇਰ ਸਿੰਘ ਤੇ ਗੋਬਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੰਜੁਕਤ ਕਿਸਾਨ ਮੋਰਚੇ ਵੱਲੋਂ ਕੇਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਨੂੰ ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਦਾ ਹਰ ਥਾਂ ਵਿਰੋਧ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਬੀਤੇ ਕੱਲ ਹਰਿਆਣਾ ’ਚ ਮੁੱਖ ਮੰਤਰੀ ਖੱਟਰ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਉਪਰ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਜਬਰਦਸ਼ਤ ਲਾਠੀਚਾਰਜ ਕਰਕੇ ਕਿਸਾਨਾਂ ਦੀ ਆਵਾਜ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਗਈ ਹੈ। ਪੁਲਿਸ ਦੀ ਇਸ ਧੱਕੇਸਾਹੀ ਨਾਲ ਅਨੇਕਾਂ ਕਿਸਾਨ ਜ਼ਖਮੀ ਹੋ ਗਏ ਤੇ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਪਰਚੇ ਦਰਜ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਅਵਾਜ ਨੂੰ ਧੱਕੇ ਨਾਲ ਬੰਦ ਕਰਨਾ ਚਾਹੁੰਦੀ ਹੈ,ਪਰ ਕਿਸਾਨ ਜਥੇਬੰਦੀਆਂ ਸਰਕਾਰ ਦੇ ਅਜਿਹੇ ਮਨਸੂਬਿਆ ਨੂੰ ਸਫਲ ਨਹੀ ਹੋਣ ਦੇਣਗੀਆਂ।
ਉਨਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾ ਸਰਤ ਰਿਹਾਅ ਤੇ ਕਿਸਾਨਾਂ ਤੇ ਕੀਤੇ ਦਰਜ ਮਾਮਲੇ ਤੁਰੰਤ ਰੱਦ ਕੀਤੇ ਜਾਣ। ਜੇਕਰ ਸਰਕਾਰ ਨੇ ਗ੍ਰਿਫ਼ਤਾਰ ਕਿਸਾਨਾਂ ਉਪਰ ਪਰਚੇ ਰੱਦ ਕਰਕੇ ਰਿਹਾਅ ਨਾ ਕੀਤਾ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਢਾਡੀ,ਮੁਖਤਿਆਰ ਸਿੰਘ ਛਾਪਾ,ਬਲਜੀਤ ਸਿੰਘ ਸੋੋਢਾ,ਅਮਨਦੀਪ ਕੋਰ,ਜਸਵੀਰ ਕੌਰ,ਰਾਜਦੀਪ ਕੌਰ,ਬਾਬਾ ਸੇਰ ਸਿੰਘ ਖਾਲਸਾ,ਹਰੀ ਸਿੰੰਘ,ਨੰਬਰਦਾਰ ਮਹਿੰਦਰ ਸਿੰਘ ,ਰੁਪਿੰਦਰ ਸਿੰਘ ਟੱਲੇਵਾਲ,ਹਾਜਰ ਸਨ।
Advertisement