ਕੈਪਟਨ ਸਰਕਾਰ ਵਲੋਂ ਆਪ ਦੇ ਯੂਥ ਵਿੰਗ ਪ੍ਰਧਾਨ ਤੇ ਪਰਚਾ, ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼, ਪਰਚੇ ਤੇ ਖਰਚੇ ਦੀ ਸਰਕਾਰ ਨੂੰ ਜਲਦੀ ਚਲਦਾ ਕਰਾਂਗੇ – ਮੀਤ ਹੇਅਰ
ਈਟੀਟੀ ਅਧਿਆਪਕ ਯੂਨੀਅਨ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ – ਪ੍ਰਿੰਸੀਪਲ ਬੁੱਧਰਾਮ
ਬਲਵਿੰਦਰਪਾਲ, ਪਟਿਆਲਾ 17 ਮਈ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਹਿਰ ਪਟਿਆਲਾ ‘ਚ ਆਮ ਆਦਮੀ ਪਾਰਟੀ ਦੀ ਸੀਨੀਅਰ ਲਡੀਰਪਿਸ ਪੁੱਜੀ। ਇਸ ਦੋਰਾਨ ਇਸ ਸਮੁੱਚੀ ਟੀਮ ਨੇ ਪਹੁੰਚ ਕਿ ਲੋਕ ਹਿੱਤ ਵਿਚ ਮਸਲੇ ਉਠਾਏ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕਟਿਹਰੇ ਵਿਚ ਖੜਾ ਕੀਤਾ। ਇਸ ਮੌਕੇ ਆਪ ਦੇ ਵਿਧਾਇਕ ਅਤੇ ਕੋਰ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਅਤੇ ਪੰਜਾਬ ਯੂਥ ਇੰਚਾਰਜ ਮੀਤ ਹੇਅਰ, ਸੀਨੀਅਰ ਯੂਥ ਆਗੂ ਅਨਮੋਲ ਗਗਨ ਮਾਨ, ਜਨਰਲ ਸਕੱਤਰ ਪੰਜਾਬ ਹਰਚੰਦ ਸਿੰਘ ਬਰਸਟ ਸਮੇਤ ਵੱਡੀ ਗਿਣਤੀ ਵਿਚ ਲੀਡਰਸ਼ਿਪ ਸਾਮਿਲ ਸੀ। ਇਸ ਦੋਰਾਨ ਲੀਡਰਸਿਪ ਦੀ ਹਾਜਰੀ ਵਿਚ ਈਟੀਟੀ ਅਧਿਆਪਕ ਯੂਨੀਅਨ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿਚ ਸਾਮਿਲ ਹੋਣ ਦਾ ਐਲਾਨ ਕੀਤਾ।
ਉਨਾ ਨਾਲ ਵੱਡੀ ਗਿਣਤੀ ਵਿਚ ਸਾਥੀ ਵੀ ਸਾਮਿਲ ਹੋਏ। ਜਿਨਾ ਨੂੰ ਪਾਰਟੀ ਵਿਚ ਆਉਣ ਤੇ ਵਿਧਾਇਕ ਬੁੱਧ ਰਾਮ ਅਤੇ ਵਿਧਾਇਕ ਮੀਤ ਹੇਅਰ ਨੇ ਸਵਾਗਤ ਕੀਤਾ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਹਜਾਰਾਂ ਦੀ ਗਿਣਤੀ ਵਿਚ ਕਰੋਲਾ ਪੋਜਟਿਵ ਆ ਰਹੇ ਮਰੀਜ ਵੀ ਮੁਢਲੀਆਂ ਸਿਹਤ ਸਹੂਲਤਾ ਤੋਂ ਵਾਂਝੇ ਹਨ। ਉਨਾ ਕਿਹਾ ਕਿ ਇਨਾ ਪੋਜਟਿਵ ਮਰੀਜਾਂ ਨੂੰ ਕਰੋਨਾ ਕਿੱਟਾਂ ਤੱਕ ਨਹੀਂ ਮਿਲ ਰਹੀਆ। ਸਰਕਾਰ ਵੱਲੋਂ ਭੇਜੇ ਜਾਣ ਵਾਲੇ ਆਕਸੀਮੀਟਰ ਇਨਾ ਕਰੋਨਾ ਪੋਜਟਿਵ ਮਰੀਜਾਂ ਤੱਕ ਨਹੀਂ ਪੁੱਜ ਰਹੇ, ਇਥੋਂ ਤੱਕ ਕਿ ਗਰੀਬ ਲੋਕ ਖੁਦ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਆਕਸੀਮੀਟਰ ਸਮੇਤ ਹੋਰ ਦਵਾਈਆਂ ਸਮਾਨ ਲੈ ਰਹੇ ਹਨ। ਵਿਧਾਇਕ ਬੁੱਧ ਰਾਮ ਨੇ ਕਿਹਾਕਿ ਕਿ ਇਨਾ ਕਰੋਨਾ ਪੋਜਟਿਵ ਮਰੀਜਾਂ ਤੱਕ ਇਹ ਲੋੜੀਦਾਂ ਸਮਾਨ ਪਹੁੰਚਾਇਆ ਜਾਵੇ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਕਹਿਣ ਤੇ ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਜਿਲਾ ਪਟਿਆਲਾ ਦੇ ਯੂਥ ਪ੍ਰਧਾਨ ਰਵਿੰਦਰ ਸਿੰਘ ਬਿੱਟੂ ਤੇ ਪਰਚਾ ਕੀਤਾ ਹੈ। ਇਸ ਨਾਲ ਕਾਂਗਰਸ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਪੁਲਿਸ ਦੇ ਲੱਖਾਂ ਕੇਸ ਪੈਡਿੰਗ ਪਏ ਹਨ, ਉਨਾ ਨੂੰ ਸੁਲਝਾਉਣ ਦੀ ਬਜਾਏ ਆਪ ਦੇ ਲੀਡਰਾਂ ਪਿਛੇ ਪੁਲਿਸ ਨੂੰ ਲਾ ਦਿੱਤਾ ਗਿਆ ਹੈ। ਉਨਾ ਕਿਹਾ ਕਿ ਕਿਸੇ ਬੋਰਡ ਤੇ ਆਪਣੀ ਫਲੈਕਸ ਲਾਉਣੀ ਕਿੰਨਾ ਕੁ ਵੱਡਾ ਜੁਰਮ ਹੈ। ਇਸ ਲਈ ਅਜਿਹੀਆਂ ਕੋਝੀਆ ਹਰਕਤਾਂ ਨਾਲ ਕਾਂਗਰਸ ਪਾਰਟੀ ਦਾ ਚਿਹਰਾ ਨੰਗਾ ਹੋ ਰਿਹਾ ਹੈ। ਉਨਾ ਕਿਹਾ ਕਿ ਜੋ ਨੌਜਵਾਨ ਜਾਂ ਆਮ ਵਿਅਕਤੀ ਜਦੋਂ ਸਰਕਾਰ ਦੇ ਵਿਰੋਧ ‘ਚ ਅਵਾਜ ਬੁਲੰਦ ਕਰਦਾ ਹੈ।
ਅਜਿਹੇ ਕਰਕੇ ਉਸ ਦੀ ਅਵਾਜ ਦਬਾਉਣ ਦੀ ਕੋਸਿਸ ਕੀਤੀ ਜਾਂਦੀ ਹੈ। ਇਸ ਲਈ ਅਸੀਂ ਆਮ ਲੋਕਾਂ ਦੀ ਅਵਾਜ ਬਣ ਕਿ ਇਸ ਤਰਾਂ ਹੀ ਕੰਮ ਕਰਦੇ ਰਹਾਗੇ ਅਤੇ ਲੋਕਾਂ ਦੀ ਅਵਾਜ ਦਬਣ ਨਹੀਂ ਦੇਵਾਂਗੇ। ਸੀਨੀਅਰ ਆਗੂ ਅਨਮੋਲ ਗਗਨ ਮਾਨ ਨੇਕਿਹਾ ਕਿ ਸਿਰਫ ਬਿੱਟੂ ਨਹੀਂ ਮੇਰੇ ਸਮੇਤ ਸਮੁਚੇ ਵਲੰਟੀਅਰ ਅਤੇ ਪੰਜਾਬ ਦੇ ਲੋਕ ਕਹਿਦੇ ਹਨ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਚੋਰ ਹੈ। ਇਸ ਲਈ ਸਾਨੂੰ ਵੀ ਉਸੇ ਜੁਰਮ ਤਹਿਤ ਗ਼ਿਫਤਾਰ ਕਰੋ। ਸਾਡੇ ਤੇ ਵੀ ਪਰਚੇ ਕਰੋ, ਪਰ ਇਕ ਨੌਜਵਾਨ ਨੂੰ ਟਾਰਗੈਟ ਕਰਕੇ ਅਜਿਹੇ ਜਰੁਮ ਲਾੂੳਣੇ ਪਾਰਟੀ ਦੀ ਨੀਚਤਾ ਨੂੰ ਦਰਸਾਉਦੇਂ ਹਨ। ਅਨਮੋਲ ਮਾਨ ਨੇ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ। ਅਸੀਂ ਇਸੇ ਤਰਾਂ ਹੀ ਲੋਕਾਂ ਦੀ ਅਵਾਜ ਬਣ ਕਿ ਕੰਮ ਕਰਦੇ ਰਹਾਂਗੇ ਅਤੇ 2022 ਵਿਚ ਲੋਕਾਂ ਦੀ ਸਰਕਾਰ ਲੈ ਕੇ ਆਵਾਂਗੇ। ਇਸ ਦੋਰਾਨ ਪਾਰਟੀ ਵਿਚ ਸਾਮਿਲ ਹੋਏ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਆਪ ਪਾਰਟੀ ਲਈ ਦਿਨ ਰਾਤ ਕੰਮ ਕਰਾਂਗਾ ਅਤੇ ਪਾਰਟੀ ਜੋ ਵੀ ਡਿਊਟੀ ਲਗਾਏਗੀ। ਉਹ ਸਿਰ ਤੋੜ ਯਤਨ ਕਰਕੇ ਨਿਭਾਵਾਂਗਾ।
ਇਸ ਮੌਕੇ ਗੁਰਦੇਵ ਸਿੰਘ ਦੇਵਮਾਨ, ਸੈਕਟਰੀ ਐਸ ਵਿੰਗ ਪੰਜਾਬ, ਮੇਘਚੰਦ ਸ਼ੇਰਮਾਜਰਾ ਜਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ, ਤੇਜਿੰਦਰ ਮਹਿਤਾ ਜਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਬਲਵਿੰਦਰ ਸਿੰਘ ਝਾੜਵਾਂ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਗੁਰਮੁੱਖ ਪੰਡਤਾਂ ਸੈਕਟਰੀ ਜਿਲ੍ਹਾ ਪਟਿਆਲਾ, ਬਲਦੇਵ ਸਿੰਘ ਦੇਵੀਗੜ੍ਹ, ਜਿਲ੍ਹਾ ਉਪ-ਪ੍ਰਧਾਨ ਕਿਸਾਨ ਵਿੰਗ, ਰਤਨੇਸ਼ ਜਿੰਦਲ ਜੋਆਇੰਟ ਸੈਕਟਰੀ ਯੂਥ ਵਿੰਗ ਪੰਜਾਬ, ਖੁਸ਼ਵੰਤ ਸ਼ਰਮਾ ਜਿਲ੍ਹਾ ਉਪ-ਪ੍ਰਧਾਨ ਯੂਥ ਵਿੰਗ, ਸਿਮਰਨਜੀਤ ਸਿੰਘ, ਜਿਲ੍ਹਾ ਉਪ-ਪ੍ਰਧਾਨ ਯੂਥ ਵਿੰਗ, ਮਨਦੀਪ ਸਰਾਓ, ਤੇਜ਼ੀ ਕਕਰਾਲਾ, ਕਰਨ ਗੜੀ, ਰਣਜੀਤ ਸਿੰਘ ਵਿਰਕ, ਰਘਬੀਰ ਸਿੰਘ ਗੋਪਾਲਪੁਰ (ਸਾਰੇ ਜਿਲ੍ਹਾ ਜੋਆਇੰਟ ਸੈਕਟਰੀ, ਯੂਥ ਵਿੰਗ), ਹਰਜੀਤ ਬੰਟੀ ਮੋਹਾਲੀ, ਹਰਪ੍ਰੀਤ ਸਿੰਘ ਢੀਠ, ਗੁਰਪ੍ਰੀਤ ਗੁਰੀ ਆਦਿ ਹਾਜ਼ਰ ਸਨ।