ਸ਼ਹੀਦੀ ਸਮਾਗਮ ਅਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਪ੍ਰਾਪਤੀ ਲਈ ਅਰਦਾਸ ਕੀਤੀ
ਹਰਪ੍ਰੀਤ ਕੌਰ , ਸੰਗਰੂਰ, 17 ਮਈ 2021
ਸਿਰਸਾ ਕਾਂਡ ਦੇ ਪਹਿਲੇ ਸ਼ਹੀਦ ਭਾਈ ਕਮਲਜੀਤ ਸਿੰਘ ਸੁਨਾਮ ਬੱਗੂਆਣਾ ਦਾ ਸਾਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਹੋਇਆ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ ਦੇ ਜਥੇ ਵੱਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ l ਹੈੱਡ ਗ੍ਰੰਥੀ ਭਾਈ ਮਹਿੰਦਰ ਸਿੰਘ ਮਾਣਕੀ ਵੱਲੋਂ ਸ਼ਹੀਦੀ ਸਮਾਗਮ ਅਤੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਪ੍ਰਾਪਤੀ ਲਈ ਅਰਦਾਸ ਕੀਤੀ ਗਈ l ਉਚੇਚੇ ਤੌਰ ਤੇ ਪਹੁੰਚੇ ਸ਼ਹੀਦ ਪਰਿਵਾਰ ਦੇ ਮੈਂਬਰ ਸ਼ਹੀਦ ਦੇ ਪਿਤਾ ਬਾਪੂ ਬੰਤਾ ਸਿੰਘ ਬੱਗੂਆਣਾ ਮਾਤਾ ਮਲਕੀਤ ਕੌਰ ਬੇਟੀ ਮਨਜੋਤ ਕੌਰ ਬੀਬੀ ਪਰਮਜੀਤ ਕੌਰ ਬੱਗੂਆਣਾ ਸਰਦਾਰ ਬੇਅੰਤ ਸਿੰਘ ਬਠਿੰਡਾ ਦਾ ਸਮੂਹ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ l
ਮੈਨੇਜਰ ਸਰਦਾਰ ਗੁਰਪ੍ਰੀਤ ਸਿੰਘ ਮੱਲੇਵਾਲ ਵੱਲੋਂ ਕੀਤੇ ਮੰਚ ਸੰਚਾਲਨ ਦੁਆਰਾ ਆਈਆਂ ਸੰਗਤਾਂ ਦਾ ਸ਼ਹੀਦ ਪਰਿਵਾਰਾਂ ਦਾ ਜੀਓ ਆਇਆਂ ਆਖਦਿਆਂ ਧੰਨਵਾਦ ਕੀਤਾ ਸਿਰੋਪਾਓ ਭੇੰਟ ਕਰਨ ਦੀ ਸੇਵਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਅਤੇ ਭਾਈ ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ l ਭਾਈ ਸਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਭਾਈ ਬਚਿੱਤਰ ਸਿੰਘ ਪ੍ਰਧਾਨ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਭਾਈ ਗੁਰਮੀਤ ਸਿੰਘ ਸੇਰੋਂ ਭਾਈ ਅਵਤਾਰ ਸਿੰਘ ਮਹਿਲਾ ਭਾਈ ਪਰਗਟ ਸਿੰਘ ਈਲਵਾਲ ਭਾਈ ਗੁਰਸੇਵਕ ਸਿੰਘ ਮਹਿਲ ਮੁਬਾਰਕ (ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ) ਭਾਈ ਇੰਦਰਜੀਤ ਸਿੰਘ ਸਹਾਇਕ ਗ੍ਰੰਥੀ ਭਾਈ ਸੁਖਵੀਰ ਸਿੰਘ ਸਹਾਇਕ ਰਾਗੀ ਭਾਈ ਜਸਬੀਰ ਸਿੰਘ ਸਹਾਇਕ ਰਾਗੀ ਭਾਈ ਰਾਜਬੀਰ ਸਿੰਘ ਭਾਈ ਸੱਜਣ ਸਿੰਘ ਸਟੋਰ ਕੀਪਰ ਭਾਈ ਸੋਹਣ ਸਿੰਘ ਰਿਕਾਰਡ ਕੀਪਰ ਭਾਈ ਤਰਸ਼ਵੀਰ ਸਿੰਘ ਭਾਈ ਤੇਜਪਾਲ ਸਿੰਘ ਨੇ ਹਾਜ਼ਰੀ ਭਰੀ