ਸਾਰੇ ਨਿੱਜੀ ਹਸਪਤਾਲਾਂ ਨੂੰ ਹਦਾਇਤ, ਅੱਜ ਸ਼ਾਮ ਤੱਕ ਕੋਵਿਡ ਮਰੀਜ਼ਾਂ ਦੇ ਇਲਾਜ਼ ਲਈ ਬੈਡ ਸਮਰੱਥਾ ਨੂੰ ਤੁਰੰਤ 25% ਤੱਕ ਵਧਾਉਣ – ਡਿਪਟੀ ਕਮਿਸ਼ਨਰ

Advertisement
Spread information

ਪ੍ਰਸ਼ਾਸ਼ਨ ਵੱਲੋਂ ਆਕਸੀਜਨ ਦੀ ਸਮਰੱਥਾ ਵਿੱਚ 33% ਕੀਤਾ ਵਾਧਾ

ਦਵਿਦਰ  ਡੀ ਕੇ,  ਲੁਧਿਆਣਾ, 02 ਮਈ 2021

ਜਿਵੇਂ ਕਿ ਹਸਪਤਾਲਾਂ ਵਿਚ ਲਗਭਗ ਸਾਰੇ ਬੈਡ ਭਰ ਚੁੱਕੇ ਹਨ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਾਰੇ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੇ ਕੋਵਿਡ ਮਰੀਜ਼ਾਂ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਅੱਜ ਸ਼ਾਮ ਤੱਕ ਬੈਡ ਸਮਰੱਥਾ ਨੂੰ ਤੁਰੰਤ ਘੱਟੋ-ਘੱਟ 25% ਤੱਕ ਵਧਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਡੀ.ਡੀ.ਐਲ.ਜੀ. ਸ੍ਰੀ ਅਮਿਤ ਬੈਂਬੀ ਅਤੇ ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਦੇ ਨਾਲ ਹਸਪਤਾਲਾਂ ਨਾਲ ਇਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਭਿਆਨਕ ਰੂਪ ਧਾਰਨ ਨਾਲ ਲਗਭਗ ਲੈਵਲ-3 ਦੇ ਸਾਰੇ ਬੈਡ ਭਰ ਚੁੱਕੇ ਹਨ। ਉਨ੍ਹਾ ਕਿਹਾ ਬੈਂਡ ਦੀ ਸਮਰੱਥਾ ਨੂੰ ਵਧਾਉਣ ਦੀ ਫੌਰੀ ਜ਼ਰੂਰਤ ਹੈ ਅਤੇ ਸਿਹਤ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੀ ਬੈਡਾਂ ਦੀ ਕੁੱਲ ਸਮਰੱਥਾ ਵਿੱਚ ਘੱਟੋ-ਘੱਟ 25% ਬੈਡ ਹੋਰ ਸ਼ਾਮਲ ਕਰਨ ਤਾਂ ਜੋ ਕੋਵਿਡ ਦੇ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਸਾਰੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ‘ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡੀ.ਡੀ.ਐਲ.ਜੀ. ਅਤੇ ਸਿਵਲ ਸਰਜਨ ਦੀ 4 ਮੈਂਬਰੀ ਟੀਮ ਨਾਲ ਨਵੇਂ ਸ਼ਾਮਲ ਕੀਤੇ ਬੈੱਡਾਂ ਦਾ ਮੁਆਇਨਾ ਕਰਨਗੇ।
ਹਸਪਤਾਲਾਂ ਨੂੰ ਜੀਵਨ ਬਚਾਉਣ ਵਾਲੀ ਗੈਸ, ਆਕਸੀਜਨ ਦੀ ਉਪਲੱਬਧਤਾ ਬਾਰੇ ਭਰੋਸਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਪਹਿਲਾਂ ਹੀ ਆਕਸੀਜਨ ਦੀ ਸਮਰੱਥਾ ਵਿੱਚ ਲਗਭਗ 33% (ਰੋਜ਼ਾਨਾ 2900 ਸਿਲੰਡਰ) ਦਾ ਵਾਧਾ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਰਧਮਾਨ ਸਟੀਲ ਪਲਾਂਟ ਮੈਡੀਕਲ ਆਕਸੀਜਨ ਦੇ 1500 ਸਿਲੰਡਰ ਦੇ ਰਿਹਾ ਸੀ ਪਰ ਹੁਣ ਇਸ ਨੇ ਆਪਣੀ ਸਮਰੱਥਾ ਵਧਾ ਦਿੱਤੀ ਹੈ ਅਤੇ 2100 ਦੇ ਕਰੀਬ ਸਿਲੰਡਰ ਭਰਨੇ ਸ਼ੁਰੂ ਕੀਤੇ ਹਨ।
ਇਸੇ ਤਰ੍ਹਾਂ, ਵੈਲਟੇਕ ਇਕਿਉਪਮੈਂਟ ਐਂਡ ਇਨਫਰਾਸਟਰੱਕਚਰ ਲਿਮਿਟਿਡ ਵੀ ਵਾਧੂ ਆਕਸੀਜਨ ਪੈਦਾ ਕਰ ਰਿਹਾ ਹੈ, ਉਨ੍ਹਾਂ ਅੱਗੇ ਕਿਹਾ ਕਿ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਹਰੇਕ ਜੀਵਨ ਨੂੰ ਬਚਾਉਣ ਲਈ ਆਕਸੀਜਨ ਸਹਾਇਤਾ ਵਾਲੇ ਢੁੱਕਵੇ ਬੈਂਡਾਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਪ੍ਰਸ਼ਾਸਨ ਕੋਵਿਡ-19 ਦੀ ਦੂਜੀ ਲਹਿਰ ਦਾ ਮੁਕਾਬਲਾ ਕਰਨ ਲਈ ਸਰੋਤਾਂ ਅਤੇ ਜਨ-ਸ਼ਕਤੀ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਇਸ ਨੇਕ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇੇਗੀ. ਉਨ੍ਹਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲੋਕਾਂ ਦੇ ਸਹਿਯੋਗ ਨਾਲ ਜਿੱਤੀ ਜਾਵੇੇਗੀ, ਜੋ ਮਾਸਕ ਪਹਿਨਣ, ਸਮਾਜਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਦੇ ਸਫਾਈ ਸਮੇਤ ਕੋਵਿਡ ਸੇਫਟੀ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਕੇ ਆਪਣਾ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਸੂਬਿਆਂ ਤੋਂ ਆਪਣੇ ਸਗੇ-ਸਬੰਧੀਆਂ ਨੂੰ ਇਥੇ ਬੁਲਾ ਕੇ ਲੁਧਿਆਣਾ ਦੇ ਸਿਹਤ ਬੁਨਿਆਦੀ ਢਾਂਚੇ ‘ਤੇ ਦਬਾਅ ਨਾ ਪਾਉਣ, ਕਿਉਂਕਿ ਅਜਿਹਾ ਕਰਨ ਨਾਲ ਸਿਹਤ ਅਮਲੇ ਦੇ ਤਣਾਅ ਵਿੱਚ ਵਾਧਾ ਹੋਵੇਗਾ।

Advertisement
Advertisement
Advertisement
Advertisement
Advertisement
Advertisement
error: Content is protected !!